ਲਾਂਚ ਤੋਂ ਪਹਿਲਾਂ ਲੀਕ ਹੋਏ Sony Xperia L3 ਦੇ ਫੀਚਰਜ਼

02/16/2019 12:43:30 PM

ਗੈਜੇਟ ਡੈਸਕ– ਬਾਰਸੀਲੋਨਾ ’ਚ ਇਸ ਮਹੀਨੇ ਆਯੋਜਿਤ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ ’ਚ ਕਈ ਸਮਾਰਟਫੋਨ ਕੰਪਨੀਆਂ ਆਪਣੇ ਨਵੇਂ ਸਮਾਰਟਫੋਨਜ਼ ਲਾਂਚ ਕਰਨ ਵਾਲੀਆਂ ਹਨ ਅਤੇ ਸੋਨੀ ਵੀ ਇਸ ਵਿਚ ਪਿੱਛੇ ਨਹੀਂ ਰਹਿਣ ਵਾਲੀ। ਖਬਰ ਹੈ ਕਿ ਸੋਨੀ MWC 2019 ’ਚ ਆਪਣੇ ਕਈ ਨਵੇਂ ਫੋਨ ਪੇਸ਼ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸੋਨੀ ਦੇ ਇਹ ਸਾਰੇ ਫੋਨ ਐਕਸਪੀਰੀਆ ਸੀਰੀਜ਼ ਦੇ ਹੋਣਗੇ। ਸੋਨੀ ਦੇ ਨਵੇਂ ਐਕਸਪੀਰੀਆ ਡਿਵਾਈਸਿਜ਼ ਨੂੰ ਲਾਂਚ ਹੋਣ ’ਚ ਕੁਝ ਸਮਾਂ ਹੈ ਪਰ ਇਨ੍ਹਾਂ ਡਿਵਾਈਸਿਜ਼ ਦੇ ਲੀਕਸ ਅਤੇ ਰੈਂਡਰ ਬਾਹਰ ਆਉਣੇ ਸ਼ੁਰੂ ਹੋ ਗਏ ਹਨ। 

ਹਾਲ ਹੀ ’ਚ ਸਾਹਮਣੇ ਆਏ ਲੀਕ ’ਚ ਸੋਨੀ ਦੇ ਐਂਟਰੀ ਲੈਵਲ ਸਮਾਰਟਫੋਨ Xperia L3 ਦੀ ਕਾਫੀ ਡੀਟੇਲ ਬਾਹਰ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੋਨੀ ਐਕਸਪੀਰੀਆ  ਐੱਲ 3 ਪਿਛਲੇ ਫੋਨ ਦੇ ਮੁਕਾਬਲੇ ਕਾਫੀ ਬਿਹਤਰ ਹੈ। ਆਓ ਜਾਣਦੇ ਹਾਂ ਕਿ ਰੈਂਡਰ ਅਤੇ ਲੀਕ ’ਚ ਇਸ ਫੋਨ ਬਾਰੇ ਕੀ ਕੁਝ ਜਾਣਕਾਰੀਆਂ ਬਾਹਰ ਆਈਆਂ ਹਨ। 

ਰੈਂਡਰਜ਼ ਦੀ ਮੰਨੀਏ ਤਾਂ ਐਕਸਪੀਰੀਆ ਐੱਲ 3 ’ਚ ਐੱਲ.ਈ.ਡੀ. ਫਲੈਸ਼ ਦੇ ਨਾਲ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਇਕ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਦੂਜਾ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਫੋਨ ’ਚ ਦਿੱਤਾ ਗਿਆ 5.7 ਇੰਚ ਦੀ ਡਿਸਪਲੇਅ 1440x720 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਬਿਹਤਰ ਵਿਊਇੰਗ ਐਕਸਪੀਰੀਅੰਸ ਲਈ ਫੋਨ ’ਚ 18:9 ਦਾ ਆਸਪੈਕਟ ਰੇਸ਼ੀਓ ਦਿੱਤਾ ਗਿਆ ਹੈ। 

ਸੋਨੀ ਪਹਿਲੀ ਵਾਰ ਆਪਣੇ ਇਸ ਸਮਾਰਟਫੋਨ ’ਚ ਸਾਈਡ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਕਰਾਉਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਈਡ ਫਿੰਗਰਪ੍ਰਿੰਟ ਸੈਂਸਰ ਦੀ ਮਦਦ ਨਾਲ ਫੋਨ ਨੂੰ ਲਾਕ-ਅਨਲਾਕ ਕਰਨਾ ਕਾਫੀ ਆਸਾਨ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਇਹ ਫੋਨ 3 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਆਏਗਾ। ਫੋਨ ’ਚ ਪ੍ਰੋਸੈਸਰ ਕਿਹੜਾ ਹੋਵੇਗਾ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ’ਚ ਐਂਡਰਾਇਡ 8.1 ਓਰੀਓ ’ਤੇ ਚੱਲੇਗਾ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3300mAh ਦੀ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਲਈ ਫੋਨ ’ਚ ਤੁਹਾਨੂੰ USB Type-C ਪੋਰਟ ਮਿਲੇਗਾ। ਫੋਨ ਦੇ ਬਾਟਮ ’ਚ ਸਪੀਕਰ ਗ੍ਰਿੱਲ ਦਿੱਤੇ ਗਏ ਹਨ ਅਤੇ ਟਾਪ ’ਤੇ 3.5mm ਦਾ ਆਡੀਓ ਪੋਰਟ ਦਿੱਤਾ ਗਿਆ ਹੈ।