Sony ਦਾ Walkman ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਓਗੇ ਹੈਰਾਨ

01/31/2023 2:47:06 PM

ਗੈਜੇਟ ਡੈਸਕ– ਸੋਨੀ ਨੇ ਆਪਣੇ ਨਵੇਂ ਪ੍ਰੋਡਕਟ Walkman NW-ZX707 ਨੂੰ ਭਾਰਤ ’ਚ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਈ ਇਲੈਕਟ੍ਰਿਕ ਆਡੀਓ ਫਾਈਲਾਂ ਅਤੇ Hi-Fi ਪਸੰਦ ਕਰਨ ਵਾਲਿਆਂ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਡਕਟ 90s’ਚ ਕਾਫੀ ਪ੍ਰਸਿੱਧ ਸੀ। ਕਈ ਲੋਕ ਇਸਦਾ ਇਸਤੇਮਾਲ ਕਰਦੇ ਸਨ। ਇਸਦਾ ਇਸਤੇਮਾਲ ਪੋਰਟੇਬਲ ਆਡੀਓ ਪਲੇਅਰ ਦੇ ਤੌਰ ’ਤੇ ਕੀਤਾ ਜਾਂਦਾ ਹੈ। 

ਸੋਨੀ ਨੇ Walkman NW-ZX707 ਰਾਹੀਂ ਮਾਡਰਨ-ਡੇ ਤਕਨਾਲੋਜੀ ’ਚ ਟ੍ਰਡੀਸ਼ਨਲ ਵਾਕਮੈਨ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚ 5-ਇੰਚ ਦੀ ਸਕਰੀਨ ਦਿੱਤੀ ਗਈ ਹੈ। ਸਾਊਂਟ ਨੂੰ Hi-Res Audio ਵਾਇਰਲੈੱਸ ਦੇ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 25 ਘੰਟਿਆਂ ਦੀ ਬੈਟਰੀ ਲਾਈਫ ਮਿਲਦੀ ਹੈ। 

Sony Walkman NW-ZX707 ਦੀ ਕੀਮਤ

Sony Walkman NW-ZX707 ਦੀ ਕੀਮਤ ਹੈਰਾਨ ਕਰਨ ਵਾਲੀ ਹੈ। ਇਸਨੂੰ ਭਾਰਤ ’ਚ 69,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਡਿਵਾਈਸ ਨੂੰ ਵਿਸ਼ੇਸ਼ ਤੌਰ ’ਤੇ Headphone Zone ਤੋਂ ਖਰੀਦਿਆ ਜਾ ਸਕਦਾ ਹੈ। ਸੋਨੀ ਦੇ ਇਸ ਵਾਕਮੈਨ ਨੂੰ ਕਲਾਸਿਕ ਬਲੈਕ ਅਤੇ ਗੋਲਡ ਕਲਰ ਵੇਰੀਐਂਟ ’ਚ ਉਤਾਰਿਆ ਗਿਆ ਹੈ। ਇਸਦੀ ਕੀਮਤ ਆਈਫੋਨ 13 ਅਤੇ ਆਫਰ ਤੋਂ ਬਾਅਦ ਆਈਫੋਨ 14 ਤੋਂ ਵੀ ਜ਼ਿਆਦਾ ਹੈ। 

Sony Walkman NW-ZX707 ਦੇ ਫੀਚਰਜ਼

Sony Walkman NW-ZX707 ’ਚ ਪ੍ਰੀਮੀਅਮ ਡਿਜ਼ਾਈਨ 5-ਇੰਚ ਡਿਸਪਲੇਅ ਦੇ ਨਾਲ ਦਿੱਤਾ ਗਿਆ ਹੈ। ਇਸ ਡਿਵਾਈਸ ’ਚ DSD Remastering Engine ’ਚ ਦਿੱਤਾ ਗਿਆ ਹੈ। ਇਸ ਵਿਚ ਸ਼ਾਨਦਾਰ ਫੀਚਰਜ਼ ਅਤੇ ਬਿਹਤਰ ਕੰਪੋਨੈਂਟ ਮਿਲਦੇ ਹਨ ਜਿਨ੍ਹਾਂ ਕਾਰਨ ਹਾਈ-ਕੁਆਲਿਟੀ ਸਾਊਂਡ ਮਿਲਦਾ ਹੈ। 

ਬੈਟਰੀ ਦੀ ਗੱਲ ਕਰੀਏ ਤਾਂ ਸੋਨੀ ਵਾਕਮੈਨ ’ਚ ਲੰਬੀ ਬੈਟਰੀ ਲਾਈਫ ਦਿੱਤੀ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ 25 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਆਡੀਓ ਪਲੇਅਬੈਕ ਦੇ ਹਿਸਾਬ ਨਾਲ ਬੈਟਰੀ ਲਾਈਫ ਦੀ ਕਪੈਸਿਟੀ ਬਦਲ ਜਾਂਦੀ ਹੈ। 

Rakesh

This news is Content Editor Rakesh