Sony Walkman ਦੀ ਹੋਈ ਵਾਪਸੀ, ਜਾਣੋ ਕੀ ਮਿਲਿਆ ਖਾਸ

01/23/2020 4:36:39 PM

ਗੈਜੇਟ ਡੈਸਕ– ਜਪਾਨ ਦੀ ਇਲੈਕਟ੍ਰੋਨਿਕਸ ਕੰਪਨੀ ਸੋਨੀ ਨੇ ਆਪਣੀ ਵਾਕਮੈਨ ਸੀਰੀਜ਼ ਦੇ ਨਵੇਂ ਡਿਵਾਈਸ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲੀਜੈਂਡਰੀ ਡਿਵਾਈਸ ਨੂੰ ਇਸ ਵਾਰ ਟੱਚਸਕਰੀਨ ਦੇ ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ NW-A105 ਮਾਡਲ ਨੰਬਰ ਸੋਨੀ ਵਾਕਮੈਨ ’ਚ 3.6 ਇੰਚ ਦੀ ਟੱਚਸਕਰੀਨ ਐੱਚ.ਡੀ. ਡਿਸਪਲੇਅ ਮਿਲੇਗੀ ਅਤੇ ਇਸ ਦੀ ਕੀਮਤ 23,990 ਰੁਪਏ ਰੱਖੀ ਗਈ ਹੈ। ਡਿਵਾਈਸ ਐਂਡਰਾਇਡ 9 ਪਾਈ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗੀ ਅਤੇ ਇਸ ਨੂੰ 22 ਜਨਵਰੀ ਤੋਂ ਸਿਰਫ ਬਲੈਕ ਕਲਰ ਆਪਸ਼ਨ ’ਚ ਹੀ ਖਰੀਦਿਆ ਜਾ ਸਕੇਗਾ। 

26 ਘੰਟੇ ਦਾ ਬੈਟਰੀ ਬੈਕਅਪ
ਸੋਨੀ ਨੇ ਦੱਸਿਆ ਹੈ ਕਿ NW-A105 ਵਾਕਮੈਨ ਗਾਹਕਾਂ ਨੂੰ 26 ਘੰਟੇ ਦਾ ਬੈਟਰੀ ਬੈਕਅਪ ਦੇਵੇਗਾ। ਇਸ ਵਿਚ 4 ਜੀ.ਬੀ. ਰੈਮ+16 ਜੀ.ਬੀ. ਆਨਬੋਰਡ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਡਿਵਾਈਸ ਗੂਲ ਡ੍ਰਾਈਵ ਨੂੰ ਵੀ ਸੁਪੋਰਟ ਕਰਦੀ ਹੈ, ਅਜਿਹੇ ’ਚ ਤੁਹਾਨੂੰ ਸਟੋਰੇਜ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ। 

ਕੁਨੈਕਟੀਵਿਟੀ ਫੀਚਰਜ਼
ਸੋਨੀ ਦਾ ਨਵਾਂ ਵਾਕਮੈਨ ਹਾਈ-ਰੈਜ਼ੋਲਿਊਸ਼ਨ ਆਡੀਓ ਨੂੰ ਸੁਪੋਰਟ ਕਰਦਾ ਹੈ। ਨਵੇਂ ਵਾਕਮੈਨ ’ਚ ਵਾਈ-ਫਾਈ ਦੀ ਸੁਪੋਰਟ ਵੀ ਦਿੱਤੀ ਗਈ ਹੈ, ਜਿਸ ਨਾਲ ਯੂਜ਼ਰਜ਼ ਇਸ ਵਿਚ ਮਿਊਜ਼ਿਕ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। ਇਸ ਡਿਵਾਈਸ ’ਚ ਯੂਨੀਵਰਸਲ 3.5mm ਹੈੱਡਫੋਨ ਜੈੱਕ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਬਲੂਟੁੱਥ ਅਤੇ ਐੱਨ.ਐੱਫ.ਸੀ. ਦੀ ਸੁਪੋਰਟ ਵੀ ਮੌਜੂਦ ਹੈ।