ਕੋਰੋਨਾ ਦਾ ਅਸਰ, ਭਾਰਤ ’ਚ Sony ਨੇ ਸਸਤੇ ਕੀਤੇ ਇਹ ਆਡੀਓ ਪ੍ਰੋਡਕਟਸ, ਵੇਖੋ ਪੂਰੀ ਲਿਸਟ

06/18/2020 5:44:06 PM

ਗੈਜੇਟ ਡੈਸਕ– ਸੋਨੀ ਨੇ ਭਾਰਤ ਬਾਜ਼ਾਰ ’ਚ ਆਪਣੇ ਕਈ ਆਡੀਓ ਪ੍ਰੋਡਕਟਸ ਦੀਆਂ ਕੀਮਤਾਂ ’ਚ ਕਟੌਤੀ ਕਰ ਦਿੱਤੀ ਹੈ। ਇਨ੍ਹਾਂ ’ਚ ਹੈੱਡਫੋਨ ਤੋਂ ਲੈ ਕੇ ਸਾਊਂਡਬਾਰ ਤਕ ਸ਼ਾਮਲ ਹਨ। ਆਓ ਜਾਣਦੇ ਹਾਂ ਕੰਪਨੀ ਨੇ ਕਿਹੜੇ ਪ੍ਰੋਡਕਟਸ ਦੀ ਕੀਮਤ ’ਚ ਕਿੰਨ ਕਟੌਤੀ ਕੀਤੀ ਹੈ। 

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੈੱਡਫੋਨਸ ਦੀ
Sony WH-1000XM3 ਦੀ ਕੀਮਤ ’ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਹੈੱਡਫੋਨ ਦੀ ਬੈਟਰੀ 30 ਘੰਟਿਆਂ ਤਕ ਦਾ ਬੈਕਅਪ ਦਿੰਦੀ ਹੈ। ਇਸ ਵਿਚ ਟੱਚ ਕੰਟਰੋਲਸ ਵੀ ਦਿੱਤੇ ਗਏ ਹਨ। ਹੁਣ ਇਸ ਨੌਇਜ਼ ਕੈਂਸਲੇਸ਼ਨ ਹੈੱਡਫੋਨ ਨੂੰ 24,990 ਰੁਪਏ ’ਚ ShopatSC.com ਤੋਂ ਖਰੀਦਿਆ ਜਾ ਸਕਦਾ ਹੈ। 35 ਘੰਟਿਆਂ ਦੇ ਬੈਟਰੀ ਬੈਕਅਪ ਵਾਲੇ Sony WH-H910N ਹੈੱਡਫੋਨ 4,000 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ 18,891 ਰੁਪਏ ਦੀ ਕੀਮਤ ’ਚ ਖਰੀਦੇ ਜਾ ਸਕਦੇ ਹਨ। 

ਸੋਨੀ ਨੇ ਬਜਟ ਰੇਂਜ ਦੇ ਹੈੱਡਫੋਨ ਦੀ ਕੀਮਤ ’ਚ 40 ਫ਼ੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਇਨ੍ਹਾਂ ਸਾਰੇ ਹੈੱਡਫੋਨਸ ਦੀਆਂ ਕੀਮਤਾਂ 500 ਰੁਪਏ ਤੋਂ ਲੈ ਕੇ 3,500 ਰੁਪਏ ਦਿ ਵਿਚਕਾਰ ਹਨ। ਕਟੌਤੀ ਤੋਂ ਬਾਅਦ Sony WI-C200 ਨੂੰ 1,899 ਰੁਪਏ ਅਤੇ Sony WI-C310 ਨੂੰ 2,490 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ Sony WI-C400 ਨੂੰ 3,591 ਰੁਪਏ ਅਤੇ Sony WH-CH510 ਨੂੰ 3,290 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕੇਗਾ। 

ਸਪੀਕਰਾਂ ’ਤੇ ਵੀ ਮਿਲ ਰਹੀ ਛੋਟ
ਸੋਨੀ ਦੇ ਵਾਧੂ ਬਾਸ ਵਾਲੇ ਸਪੀਕਰ ਪੂਰੀ ਦੁਨੀਆ ’ਚ ਮਸ਼ਹੂਰ ਹਨ। ਇਨ੍ਹਾਂ ਦੀ ਕੀਮਤ ’ਚ ਕੰਪਨੀ ਨੇ 8,000 ਰੁਪਏ ਤਕ ਦੀ ਕਟੌਤੀ ਕੀਤੀ ਹੈ। ਇਨ੍ਹਾਂ ’ਚ ਸਪੀਕਰ ਮਾਡਲ SRS-XB402M, SRS-XB41, SRS-XB32 ਅਤੇ SRS-XB12 ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ Sony SRS-XB402M ਬਲੂਟੂਥ ਐਕਸਟਰਾ ਬਾਸ ਪੋਰਟੇਬਲ ਸਪੀਕਰ ਹੁਣ 17,990 ਰੁਪਏ ’ਚ ਖਰੀਦ ਸਕਦੇ ਹੋ। ਇਸ ਵਿਚ ਅਲੈਕਸਾ ਦੀ ਸੁਪੋਰਟ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ Sony SRS-XB41 ਐਕਸਟਰਾ ਬਾਸ ਪੋਰਟੇਬਲ ਵਾਟਰਪਰੂਫ ਵਾਇਰਲੈੱਸ ਸਪੀਕਰ ਨੂੰ 12,990 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। 


Rakesh

Content Editor

Related News