ਸੋਨੀ ਦੇ ਇਨ੍ਹਾਂ ਸਮਾਰਟਫੋਂਸ ਨੂੰ ਮਿਲੇਗੀ ਐਂਡ੍ਰਾਇਡ ਦੀ ਨਵੀਂ ਅਪਡੇਟ

09/24/2016 8:43:50 PM

ਜਲੰਧਰ - ਜਾਪਾਨੀ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੇ ਇਸ ਬਾਰੇ ਵਿਚ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਡਿਵਾਈਸਿਸ ਵਿਚ ਐਂਡ੍ਰਾਇਡ ਨੁਗਟ ਦਾ ਅਪਡੇਟ ਪੇਸ਼ ਕਰੇਗੀ। ਹਾਲਾਂਕਿ ਇਸ ਦੇ ਬਾਅਦ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਅਪਡੇਟ ਕਦੋਂ ਪੇਸ਼ ਕੀਤੀ ਜਾਵੇਗੀ। ਕੰਪਨੀ ਦੇ ਨੁਗਟ ਅਪਡੇਟ ਦਾ ਰੋਡਮੈਪ ਲਾਈਨ ਹੋਇਆ ਹੈ ਅਤੇ ਇਸ ਵਿਚ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਹੈ।

 

ਸੋਨੀ ਐਕਸਪੀਰੀਆ ਐਕਸ ਪ੍ਰਫਾਰਮੈਂਸ ਅਤੇ ਐਕਸਪੀਰੀਆ ਐਕਸ ਜ਼ੈੱਡ ਕੰਪਨੀ ਦੇ ਪਹਿਲੇ 2 ਡਿਵਾਈਸ ਹੋਣਗੇ ਜਿਨ੍ਹਾਂ ਵਿਚ ਐਂਡ੍ਰਾਇਡ ਨੁਗਟ ਅਪਡੇਟ ਮਿਲੇਗਾ। ਇਨ੍ਹਾਂ ਸਮਾਰਟਫੋਂਸ ਵਿਚ ਅਪਡੇਟ ਅਕਤੂਬਰ ਮਹੀਨੇ ਵਿਚ ਪੇਸ਼ ਕੀਤੀ ਜਾਵੇਗੀ। ਇਸ ਦੇ ਬਾਅਦ ਐਕਸਪੀਰੀਆ ਐਕਸ ਅਤੇ ਐਕਸ ਕਾਂਪੈਕਟ ਲਈ ਨਵੰਬਰ ਵਿਚ ਅਪਡੇਟ ਜਾਰੀ ਹੋਵੇਗੀ।

 

ਇਸ ਦੇ ਇਲਾਵਾ ਐਕਸਪੀਰਿਆ ਜ਼ੈੱਡ ਜੋ ਕਿ ਕੰਪਨੀ ਦੀ ਫਲੈਗਸ਼ਿਪ ਲਾਈਨ ਹੈ ਉਸ ਦੇ ਲਈ ਦਿਸੰਬਰ ਤੋਂ ਅਪਡੇਟ ਮਿਲਣਾ ਸ਼ੁਰੂ ਹੋਵੇਗਾ। ਦਿਸੰਬਰ ਵਿਚ ਐਕਸਪੀਰੀਆ ਜ਼ੈੱਡ5 ਸੀਰੀਜ਼ ਦੇ ਸਮਾਰਟਫੋਂਸ, ਐਕਸਪੀਰੀਆ ਜ਼ੈੱਡ3 ਪਲੱਸ ਅਤੇ ਐਕਸਪੀਰੀਆ ਜ਼ੈੱਡ4 ਟੈਬੇਲੇਟ ਲਈ ਅਪਡੇਟ ਪੇਸ਼ ਕੀਤਾ ਜਾਵੇਗਾ। ਅੰਤ ਵਿਚ ਐਕਸਪੀਰਿਆ ਐਕਸ ਏ ਅਤੇ ਐਕਸ ਏ ਅਲਟ੍ਰਾ ਦੀ ਗੱਲ ਕੀਤੀ ਗਈ ਹੈ ਜਿਸ ਦੇ ਲਈ 2017 ਦੀ ਸ਼ੁਰੂਆਤ ਵਿਚ ਐਂਡ੍ਰਾਇਡ ਨੁਗਟ ਵਰਜ਼ਨ ਅਪਡੇਟ ਰੋਲ ਆਊਟ ਕੀਤੀ ਜਾਵੇਗੀ ।