Sony ਦੇ ਇਸ ਹੈੱਡਫੋਨ ''ਚ ਸਾਹਮਣੇ ਆਈ ਵੱਡੀ ਸਮੱਸਿਆ, ਯੂਜ਼ਰਸ ਪ੍ਰੇਸ਼ਾਨ

01/16/2019 2:06:42 AM

ਗੈਜੇਟ ਡੈਸਕ—ਸੋਨੀ ਦੇ ਪ੍ਰੋਡਕਟਸ ਆਪਣੀ ਕੁਆਲਟੀ ਲਈ ਦੁਨੀਆ ਭਰ 'ਚ ਜਾਣੇ ਜਾਂਦੇ ਹਨ ਪਰ ਇਸ ਦਾ 1000 ਐਕਸ ਐੱਮ3 ਨਾਈਜ ਕੈਸਲਿੰਗ ਹੈੱਡਫੋਨ ਠੰਡ ਦੇ ਸਮੇਂ 'ਚ ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਿਹਾ ਹੈ। ਇਸ ਨਾਲ ਕੰਜ਼ਿਊਮਰਸ 'ਚ ਇਸ ਨੂੰ ਲੈ ਕੇ ਭਰੋਸਾ ਖਤਮ ਹੁੰਦਾ ਜਾ ਰਿਹਾ ਹੈ। ਅਜਿਹੇ 'ਚ ਇਹ ਹੈੱਡਫੋਨ ਬਹੁਤ ਵਧੀਆ ਹੈ। ਇਹ USB-C ਨਾਲ ਚਾਰਜ ਹੁੰਦੇ ਹਨ ਅਤੇ ਇਸ ਦੀ ਸਾਊਂਡ ਕੁਆਲਿਟੀ ਵੀ ਬਿਹਤਰੀਨ ਹੈ ਪਰ ਟੈਮਪਰੇਚਰ ਡਿੱਗਣ 'ਤੇ ਇਸ ਦੇ ਕਈ ਫੀਚਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੇ ਹਨ।

ਪਰਫਾਰਮੈਂਸ ਨਹੀਂ ਠੀਕ
ਵਾਲਿਊਮ ਅਤੇ ਟਰੈਕ ਕੰਟਰੋਲ ਲਈ ਬਟਨ ਦੀ ਜਗ੍ਹਾ ਇਸ ਹੈੱਡਫੋਨ ਦੇ ਸੱਜੇ ਪਾਸੇ ਟੈਪ ਅਤੇ ਸਵਾਈਪ ਜੈਸਚਰ ਨਾਲ ਕੰਮ ਲਿਆ ਜਾਂਦਾ ਹੈ। ਪਰ ਟੈਮਪਰੇਚਰ ਘੱਟ ਹੋਣ 'ਤੇ ਇਸ ਦੀ ਪਰਫਾਰਮੈਂਸ ਸਹੀ ਨਹੀਂ ਹੋ ਪਾਂਦੀ ਹੈ। ਇਸ ਦਾ ਟੱਚ ਸੈਂਸਰ ਕੰਮ ਨਹੀਂ ਕਰਦਾ ਅਤੇ ਟੈਪ ਕਰਨ, ਸਵਾਈਪ ਕਰਨ 'ਤੇ ਵੀ ਉਹ ਕਮਾਂਡ ਨਹੀਂ ਲੈ ਪਾਂਦੇ ਹਨ। ਉੱਥੇ ਗਰਮੀ 'ਚ ਹੈੱਡਫੋਨ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ।

ਕੰਪਨੀ ਦੀ ਪ੍ਰਤੀਕਿਰਿਆ
ਸੋਨੀ ਦਾ ਕਹਿਣਾ ਹੈ ਐੱਮ3ਐੱਸ ਨੂੰ ਡਿਸੈਂਟਲੀ ਫੰਕਸ਼ਨ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ 0 ਡਿਗਰੀ ਸੈਲਸੀਅਸ (32 ਡਿਗਰੀ ਫਾਰੇਨਹਾਈਟ) 'ਤੇ ਵੀ ਕੰਮ ਕਰਨ 'ਚ ਸਮਰੱਥ ਹੈ ਪਰ ਵਾਸਤਵ 'ਚ ਕੋਲਡ ਵੈਦਰ 'ਚ ਇਸ ਦੇ ਫੀਚਰਸ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੇ ਇਹ ਯੂਜ਼ਰਸ ਦਾ ਕਹਿਣਾ ਹੈ। ਉੱਥੇ ਸੋਨੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਰਹੀ ਹੈ ਅਤੇ ਪ੍ਰੋਬਲਮਸ ਨੂੰ ਫਿਕਸ ਕਰਨ ਦੀ ਕੋਸ਼ਸ਼ ਕਰ ਰਹੀ ਹੈ। ਸੋਨੀ ਨੇ ਟਵਿਟਰ 'ਤੇ ਕਸਟਮਰਸ ਨੂੰ ਕਿਹਾ ਕਿ ਉਹ ਹੈੱਡਫੋਨ ਨੂੰ ਪਹਿਲੇ ਆਫ ਕਰ ਦੇਣ ਅਤੇ ਫਿਰ ਤੋਂ ਉਸ ਨੂੰ ਸਵਿੱਚ ਆਨ ਕਰੇ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੈੱਡਫੋਨ 'ਚ ਆਊਟਰ ਟੱਚ ਸੈਂਸਰ 'ਚ ਬੱਗ ਦੀ ਸਮੱਸਿਆ ਆ ਗਈ ਹੋਵੇ, ਜਿਸ ਨਾਲ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈ।