ਸੋਨੀ ਨੇ ਲਾਂਚ ਕੀਤਾ ਨਵਾਂ ਪੋਰਟੇਬਲ ਵਾਇਰਲੈੱਸ ਸਪੀਕਰ

06/23/2021 3:49:41 PM

ਗੈਜੇਟ ਡੈਸਕ– ਸੋਨੀ ਨੇ ਆਪਣੇ ਨਵੇਂ ਕੰਪੈਕਟ ਬਲੂਟੂਥ ਸਪੀਕਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ Sony SRS-XB13 ਐਕਸਟਰਾ ਬਾਸ ਪੋਰਟੇਬਲ ਵਾਇਰਲੈੱਸ ਸਪੀਕਰ ਨੂੰ ਡਸਟ ਅਤੇ ਵਾਟਰ ਰੈਸਿਸਟੈਂਟ ਲਈ IP67 ਰੇਟਿੰਗਸ ਮਿਲੀ ਹੈ। ਇਸ ਨੂੰ 3,990 ਰੁਪਏ ਦੀ ਕੀਮਤ ਨਾਲ ਲਿਆਇਆ ਗਿਆ ਹੈ। ਦੱਸ ਦੇਈਏ ਕਿ ਇੰਨੀ ਰੇਂਜ ’ਚ ਦੋ ਸਪੀਕਰਾਂ ਵਾਲੇ ਬਲੂਟੂਥ ਸਪੀਕਰ ਮਿਲ ਜਾਂਦੇ ਹਨ ਪਰ ਸੋਨੀ ਇਸ ਨੂੰ ਸਿੰਗਲ ਸਪੀਕਰ ਸੈੱਟਅਪ ਨਾਲ ਲੈ ਕੇ ਆਈ ਹੈ। ਗਾਹਕ ਇਸ ਬਲੂਟੂਥ ਸਪੀਕਰ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਥਾਵਾਂ ਤੋਂ ਬਲੈਕ, ਸਾਈਟ ਬਲਿਊ, ਪਿੰਕ, ਪਾਵਡਰ ਬਲਿਊ, ਤਾਉਪੇ ਅਤੇ ਪੀਲੇ ਰੰਗ ’ਚ ਖ਼ਰੀਦ ਸਕਦੇ ਹਨ। 

Sony SRS-XB13 ਸਪੀਕਰ ਦੀਆਂ ਖੂਬੀਆਂ
- ਇਸ ਸਪੀਕਰ ਨੂੰ ਖ਼ਾਸ ਤੌਰ ’ਤੇ ਆਊਟਡੋਰ ਇਸਤੇਮਾਲ ਲਈ ਹੀ ਬਣਾਇਆ ਗਿਆ ਹੈ।
- ਪਾਣੀ ’ਚ ਡਿੱਗਣ ਜਾਂ ਬਾਰਿਸ਼ ’ਚ ਇਸਤੇਮਾਲ ਕਰਨ ’ਤੇ ਵੀ ਇਹ ਖ਼ਰਾਬ ਨਹੀਂ ਹੁੰਦਾ। 
- ਕਾਲਿੰਗ ਲਈ ਇਸ ਵਿਚ ਇਨਬਿਲਟ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। 
- ਇਸ ਕੰਪੈਕਟ ਪੋਰਟੇਬਲ ਸਪੀਕਰ ਦਾ ਭਾਰ 253 ਗ੍ਰਾਮ ਹੈ ਅਤੇ ਇਸ ਵਿਚ ਸਿੰਗਲ 46mm ਸਪੀਕਰ ਡ੍ਰਾਈਵਰ ਦਿੱਤਾ ਗਿਆ ਹੈ। 
- ਇਸ ਵਿਚ ਕੰਪਨੀ ਨੇ ਪੈਸਿਵ ਰੇਡੀਏਟਰਸ ਵੀ ਦਿੱਤੇ ਹਨ ਜੋ ਐਕਸਟਰਾ ਬਾਸ ਪ੍ਰੋਡਿਊਸ ਕਰਦੇ ਹਨ, ਜੋ ਕਿ ਸੋਨੀ ਦੀ ਖਾਸੀਅਤ ਹੈ। 
- Sony SRS-XB13 ’ਚ ਕੁਨੈਕਟੀਵਿਟੀ ਲਈ ਬਲੂਟੂਥ 4.2 ਦਿੱਤਾ ਗਿਆ ਹੈ ਅਤੇ ਇਹ SBC ਅਤੇ AAC ਬਲੂਟੂਥ ਕੋਡੇਕ ਨੂੰ ਸੁਪੋਰਟ ਕਰਦਾ ਹੈ। 
- ਚਾਰਜਿੰਗ ਲਈ ਇਸ ਵਿਚ USB ਟਾਈਪ-ਸੀ ਪੋਰਟ ਮੌਜੂਦ ਹੈ। ਕੰਪਨੀ ਦੁਆਰਾ ਕੀਤੇ ਗਏ ਦਾਅਵੇ ਮੁਤਾਬਕ, ਸਿੰਗਲ ਚਾਰਜ ਤੋਂ ਬਾਅਦ ਇਸ ਨੂੰ 16 ਘੰਟਿਆਂ ਤਕ ਚਲਾਇਆ ਜਾ


Rakesh

Content Editor

Related News