4K ਵੀਡੀਓ ਸਪੋਰਟ ਨਾਲ Sony ਨੇ ਲਾਂਚ ਕੀਤਾ ਸਭ ਤੋਂ ਤੇਜ਼ ਮਿਰਰਲੈੱਸ ਕੈਮਰਾ

01/22/2019 12:46:30 PM

ਗੈਜੇਟ ਡੈਸਕ: ਆਪਣੇ ਕੈਮਰੇ ਤੇ ਇਲੈਕਟ੍ਰਾਨਿਕ ਗੈਜੇਟਸ ਲਈ ਮਸ਼ਹੂਰ ਕੰਪਨੀ ਸੋਨੀ ਨੇ ਦੁਨੀਆ ਦਾ ਸਭਤੋਂ ਤੇਜ਼ ਮਿਰਰਲੈੱਸ ਕੈਮਰਾ A6400 ਲਾਂਚ ਕੀਤਾ ਹੈ। ਇਹ ਸੋਨੀ  ਦੇ ਮਿਡ-ਰੇਂਜ A5100 ਮਿਰਰਲੈੱਸ ਕੈਮਰਾ ਦਾ ਸਕਸੈਸਰ ਹੈ। 24 ਮੈਗਾਪਿਕਸਲ ਵਾਲੇ ਇਸ ਕੈਮਰੇ 'ਚ ਕਈ ਨਵੇਂ ਫੀਚਰ ਦਿੱਤੇ ਗਏ ਹਨ, ਜੋ ਇਸ ਨੂੰ ਬੇਹੱਦ ਖਾਸ ਬਣਾਉਂਦੇ ਹਨ।  ਇਸ ਨਾਲ 4K 30fps ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ ਤੇ ਇਸ 'ਚ AI ਪਾਵਰਡ 425-ਪੁਵਾਇੰਟ ਕੰਟਰਾਸਟ ਤੇ ਫੇਜ਼ ਡਿਟੈਕਟ ਆਟੋ-ਫੋਕਸ ਹੈ। ਦੱਸ ਦੇਈਏ ਕਿ ਇਹ ਕੈਮਰਾ ਖਾਸ ਤੌਰ 'ਤੇ ਵੀਡੀਓ ਬਲਾਗਰਸ ਲਈ ਕਾਫੀ ਹੀ ਯੂਜ਼ਫੁੱਲ ਹੈ।ਜਾਣੋ ਕੀ ਹਨ ਫੀਚਰਸ
ਇਸ 'ਚ ਰੀਅਲ ਟਾਈਮ ਆਈ 16 ਤੇ ਸਬਜੈਕਟ ਟ੍ਰੈਕਿੰਗ ਫੀਚਰ ਹੈ। ਇਹ ਟਿਲਟ ਤੇ ਫਲਿਪ ਟੱਚ-ਸਕ੍ਰੀਨ ਦੇ ਨਾਲ ਆਉਂਦਾ ਹੈ। ਇਸ 'ਚ Exmor ਐਡਵਾਂਸਡ ਫੋਟੋ ਸਿਸਟਮ ਟਾਈਪ-3 ਸੈਂਸਰ ਹੈ ਜੋ ਸੋਨੀ ਦੇ ਨਵੇਂ Bionz X ਈਮੇਜ ਪ੍ਰੋਸੈਸਰ ਨਾਲ ਚੱਲਦਾ ਹੈ। ਇਸ ਤੋਂ  ਮਕੈਨਿਕਲ ਸ਼ਟਰ ਦੇ ਨਾਲ 11 fps 'ਤੇ ਫੋਟੋਜ਼ ਲੈਣ ਦੇ ਨਾਲ ਹੀ 8fps 'ਤੇ ਸਾਈਲੈਂਟ ਮੋਡ 'ਚ ਵੀ ਫੋਟੋਜ਼ ਲਈ ਜਾ ਸਕਦੀਆਂ ਹਨ। ਇਸ ਕੈਮਰੇ ਨਾਲ ISO 32,000 'ਤੇ ਫੋਟੋ ਲਈ ਜਾ ਸਕਦਾ ਹੈ, ਜਿਸ ਨੂੰ 9SO 102,400 ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸੋਨੀ ਦਾ ਇਹ ਕੈਮਰਾ ਬਹੁਤ ਹੀ ਲੋਅ ਲਾਈਟ ਕੰਡੀਸ਼ਨ 'ਚ ਵੀ ਬਿਹਤਰੀਨ ਫੋਟੋਜ਼ ਲੈ ਸਕਦਾ ਹੈ।ਵੀਡੀਓਗ੍ਰਾਫੀ ਲਈ ਪਰਫੈਕਟ
ਇਹ ਕੈਮਰਾ ਬਿਹਤਰੀਨ ਵੀਡੀਓ ਲੈਣ ਲਈ ਪਰਫੈਕਟ ਹੈ। ਇਹ HDR ਵੀਡੀਓ ਰਿਕਾਰਡਿੰਗ ਦੇ HLG ਵੀਡੀਓ ਰਿਕਾਰਡਿੰਗ ਨੂੰ ਵੀ ਸਪੋਰਟ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਕੈਮਰੇ ਨਾਲ ਸੈਲਫੀ ਵੀ ਲਈ ਜਾ ਸਕਦੀ ਹੈ।  

ਕੀਮਤ ਸੋਨੀ ਦਾ ਇਹ ਸਭ ਤੋਂ ਤੇਜ਼ ਕੈਮਰਾ ਫਰਵਰੀ ਮਹੀਨੇ 'ਚ ਅਮਰੀਕਾ 'ਚ 900 ਡਾਲਰ ਕਰੀਬ (63,900 ਰੁਪਏ)'ਚ ਉਪਲੱਬਧ ਹੋਵੇਗਾ, ਉਥੇ ਹੀ ਇਸ ਦੇ ਲੈਨਜ਼ ਕਿੱਟ ਦੀ ਕੀਮਤ 1,350 ਡਾਲਰ (ਕਰੀਬ 95,900) ਰੁਪਏ ਰੱਖੀ ਗਈ ਹੈ। ਦੁਨੀਆ ਦੇ ਦੂੱਜੇ ਮਾਰਕੀਟਸ 'ਚ ਇਹ ਕੈਮਰਾ ਕਦੋਂ ਉਪਲੱਬਧ ਹੋਵੇਗਾ, ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।