Sony ਲਿਆਈ ਨਵਾਂ ਸਾਫਟਵੇਅਰ, ਵੈੱਬ ਕੈਮ ਦੀ ਤਰ੍ਹਾਂ ਕਰ ਸਕੋਗੇ ਕੈਮਰੇ ਦੀ ਵਰਤੋਂ

08/22/2020 11:27:02 AM

ਗੈਜੇਟ ਡੈਸਕ– ਸੋਨੀ ਨੇ ‘Imaging Edge Webcam' ਨਾਂ ਨਾਲ ਇਕ ਡੈਸਕਟਾਪ ਸਾਫਟਵੇਅਰ ਰਿਲੀਜ਼ ਕੀਤਾ ਹੈ ਜਿਸ ਦੀ ਮਦਦ ਨਾਲ ਸੋਨੀ ਦੇ ਡਿਜੀਟਲ ਕੈਮਰੇ ਨੂੰ ਹਾਈ ਕੁਆਲਿਟੀ ਵੈੱਬ ਕੈਮ ’ਚ ਬਦਲਿਆ ਜਾ ਸਕੇਗਾ। ਇਸ ਸਾਫਟਵੇਅਰ ਦੀ ਮਦਦ ਨਾਲ ਯੂਜ਼ਰਸ ਆਪਣੇ ਸੈਮੀ ਡੀ.ਐੱਸ.ਐੱਲ.ਆਰ. ਜਾਂ ਫਿਰ ਡੀ.ਐੱਸ.ਐੱਲ.ਆਰ. ਕੈਮਰੇ ਦੀ ਵਰਤੋਂ ਵੈੱਬ ਕੈਮ ਲਈ ਵੀ ਕਰ ਸਕਣਗੇ। ਇਸ ਨੂੰ ਖ਼ਾਸ ਤੌਰ ’ਤੇ ਵਰਕ ਫਰਾਮ ਹੋਮ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਨਾਸੋਨਿਕ ਅਤੇ Olympus ਨੇ ਇਸ ਤਰ੍ਹਾਂ ਦਾ ਫੀਚਰ ਜਾਰੀ ਕੀਤਾ ਸੀ। 

ਇੰਝ ਕੰਮ ਕਰਦਾ ਹੈ ਇਹ ਫੀਚਰ
ਇਸ ਫੀਚਰ ਨੂੰ ਖ਼ਾਸ ਤੌਰ ’ਤੇ ਮਿਰਰਲੈੱਸ ਕੈਮਰੇ ਨੂੰ ਵੈੱਬ ਕੈਮ ਦੇ ਤੌਰ ’ਤੇ ਇਸਤੇਮਾਲ ਕਰਨ ਲਈ ਪੇਸ਼ ਕੀਤਾ ਗਿਆ ਹੈ। ਇਸ ਲਈ ਤੁਹਾਨੂੰ ਬਸ ਸੋਨੀ ਦੇ ਕੈਮਰੇ ਨੂੰ ਆਪਣੇ ਕੰਪਿਊਟਰ ਜਾਂ ਲੈਪਟਾਪ ਨਾਲ ਯੂ.ਐੱਸ.ਬੀ. ਪੋਰਟ ਰਾਹੀਂ ਕੁਨੈਕਟ ਕਰਨਾ ਹੋਵੇਗਾ। ਸੋਨੀ ਦਾ ਇਹ ਨਵਾਂ ਸਾਫਟਵੇਅਰ ਕੰਪਨੀ ਦੇ ਕਈ ਡੀ.ਐੱਸ.ਐੱਲ.ਆਰ. ਅਤੇ ਮਿਰਰਲੈੱਸ ਕੈਮਰਿਆਂ ਨੂੰ ਸੁਪੋਰਟ ਕਰੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਾਫਟਵੇਅਰ ਫਿਲਹਾਲ ਵਿੰਡੋਜ਼ 10 ਸਿਸਟਮ ’ਤੇ ਕੰਮ ਕਰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਕੋਲ ਮੈਕਬੁੱਕ ਹੈ ਤਾਂ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਸਕੋਗੇ। 

ਸੋਨੀ ਦੇ ਇਨ੍ਹਾਂ ਕੈਮਰਿਆਂ ਨੂੰ ਸੁਪੋਰਟ ਕਰਦਾ ਹੈ ਇਹ ਸਾਫਟਵੇਅਰ
ਇਹ ਸਾਫਟਵੇਅਰ ਸੋਨੀ ਦੇ Alpha 9 II, Alpha 9, Alpha 7R IV, Alpha 7R III, Alpha 7R II, Alpha 7S III, Alpha 7S II, Alpha 7S, Alpha 7 III, Alpha 7 II, Alpha 6600, Alpha 6400, Alpha 6100, Alpha 5100, RX100 VII, RX100 VI, RX0 II, RX0, vlog camera ZV-1 ਵਰਗੇ ਕੈਮਰਿਆਂ ਨੂੰ ਸੁਪੋਰਟ ਕਰੇਗਾ। 


Rakesh

Content Editor

Related News