4K ਵੀਡੀਓ ਸਪੋਰਟ ਤੇ BIONZ X ਇਮੇਜ ਪ੍ਰੋਸੈਸਰ ਨਾਲ Sony ਨੇ ਲਾਂਚ ਕੀਤਾ ਨਵਾਂ ਕੈਮਰਾ

10/26/2018 5:20:32 PM

ਗੈਜੇਟ ਡੈਸਕ– ਸੋਨੀ ਇੰਡੀਆ ਨੇ ਭਾਰਤ ’ਚ ਦੁਨੀਆ ਦਾ ਸਭ ਤੋਂ ਛੋਟਾ ਟ੍ਰੈਵਲ ਹਾਈ ਜ਼ੂਮ ਕੈਮਰਾ ਲਾਂਚ ਕਰ ਦਿੱਤਾ ਹੈ। ਸੋਨੀ ਦੇ ਇਸ ਨਵੇਂ ਕੈਮਰੇ ਦਾ ਨਾਂ Sony Cyber-Shot DSC-WX800 ਹੈ। ਇਸ ਨੂੰ 24-720mm ਹਾਈ ਮੈਗਨੀਫਿਕੇਸ਼ਨ ਜ਼ੂਮ, ਲੇਟੈਸਟ BIONZ X ਇਮੇਜ ਪ੍ਰੋਸੈਸਰ ਅਤੇ 4ਕੇ ਵੀਡੀਓ ਰਿਕਾਰਡਿੰਗ ਦੀ ਸੁਵਿਧਾ ਨਾਲ ਲੈਸ ਕੀਤਾ ਗਿਆ ਹੈ। ਸੋਨੀ ਸਾਈਬਰ-ਸ਼ਾਟ DSC WX800 ’ਚ 18.2-ਮੈਗਾਪਿਕਸਲ ਦਾ Exmor R Cmos ਸੈਂਸਰ ਹੈ ਅਤੇ ਇਸ ਲਈ ਇਸ ਵਿਚ ਲੇਟੈਸਟ BIONZ X ਇਮੇਜ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ ਫਾਸਟ ਕੰਮ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਵਿਚ ਬਿਹਤਰ Eye ਆਟੋਫੋਕਸ ਹੈ ਜੋ ਸਬਜੈਕਟ ਨੂੰ ਸਟੀ ਟ੍ਰੈਕ ਕਰਦਾ ਹੈ। ਲਾਰਜ ਸਕੇਲ ਇੰਟੀਗ੍ਰੇਸ਼ਨ (LSI) ਦੇ ਨਾਲ ਕੈਮਰਾ 155 ਬਫਰ ਲਿਮਟ ’ਤੇ 10 ਫਰੇਮ ਪ੍ਰਤੀ ਸੈਕੰਡ ਤਕ ਲਗਾਤਾਰ ਸ਼ੂਟ ਕਰਦਾ ਹੈ। ਇਸ ਤੋਂ ਇਲਾਵਾ Eye AF ਟੈਕਨਾਲੋਜੀ ਅਤੇ 0.09 ਸੈਕੰਡਸ ਫਾਸਟ ਇੰਟੈਲੀਜੈਂਸ AF ਸਪੀਡ ਹੈ। 

ਇਹ ਸਾਈਬਰ-ਸ਼ਾਟ ਕੈਮਰਾ ZEISS Vario-Sonnar T 24-720mm ਹਾਈ ਮੈਗਨੀਫਿਕੇਸ਼ਨ ਲੈਂਜ਼ ਨਾਲ ਆਉਂਦਾ ਹੈ ਜੋ ਟ੍ਰੈਵਲ ਫੋਟੋਗ੍ਰਾਫੀ ’ਚ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ SteadyShot ਟੈਕਨਾਲੋਜੀ ਹੈ ਜੋ ਕੈਮਰੇ ਨਾਲ ਫੋਟੋ ਕਲਿੱਕ ਕਰਦੇ ਸਮੇਂ ਹਿੱਲਣ ਨਾਲ ਤਸਵੀਰਾਂ ਬਲੱਰ ਨਾ ਹੋ ਜਾਣ, ਇਸ ਨੂੰ ਰੋਕਦੀ ਹੈ। ਉਥੇ ਹੀ ਇਕ Zoom Assist ਫੰਕਸ਼ਨ ਹੈ ਜੋ ਯੂਜ਼ਰਸ ਨੂੰ ਅਸਥਾਈ ਜ਼ੂਮ ਆਊਟ ਕਰਨ ਅਤੇ ਟੈਲੀਫੋਟੋ ਰੇਂਜ ’ਚ ਸਬਜੈਕਟ ਸ਼ੂਟ ਕਰਨ ਦੌਰਾਨ ਉਸ ਨੂੰ ਵਾਈਡਰ ਏਰੀਆ ’ਚ ਦਿਖਾਉਂਦਾ ਹੈ। 

ਇਸ ਤੋਂ ਇਲਾਵਾ ਸੋਨੀ ਸਾਈਬਰ-ਸ਼ਾਟ DSC WX800 ’ਚ ਟੱਚ ਫੋਕਸ ਅਤੇ ਟੱਚ ਸ਼ਟਰ ਸਪੀਡ ਫੀਚਰ ਹੈ ਜਿਸ ਨਾਲ ਯੂਜ਼ਰਸ ਸਬਜੈਕਟ ਨੂੰ ਡਾਇਰੈਕਟ ਸਿਲੈਕਟ ਕਰ ਸਕਦਾ ਹੈ। ਕੈਮਰੇ ’ਚ 7.5 ਸੈ.ਮੀ. 180-degree ਘੁੰਮਾਓਦਾਰ LCD ਸਕਰੀਨ ਹੈ ਜਿਸ ਦੀ ਮਦਦ ਨਾਲ ਤੁਸੀਂ ਸੈਲਫੀ ਜਾਂ ਗਰੁੱਪ ਸੈਲਫੀ ਵੀ ਲੈ ਸਕਦੇ ਹੋ। ਉਥੇ ਹੀ ਕਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ, ਐੱਨ.ਐੱਫ.ਸੀ. ਅਤੇ ਵਾਈ-ਫਾਈ ਵਰਗੀ ਸਵਿਧਾ ਮਿਲਦੀ ਹੈ ਜਿਸ ਨਾਲ ਇਮੇਜ ਟ੍ਰਾਂਸਫਰ ਕਰਨ ਅਤੇ ਮੋਬਾਇਲ ਡਿਵਾਈਸ ਨਾਲ ਲੋਕੇਸ਼ਨ ਡਾਟਾ ਸ਼ੇਅਰ ਕਰਨ ’ਚ ਆਸਾਨੀ ਹੁੰਦੀ ਹੈ। 

Sony Cyber-Shot DSC-WX800 ਕੈਮਰੇ ਦੀ ਕੀਮਤ 34,990 ਰੁਪਏ ਹੈ। ਸੋਨੀ ਦਾ 4ਕੇ ਸਪੋਰਟਿਡ ਕੈਮਰਾ ਸੋਨੀ ਸੈਂਟਰਾਂ, ਅਲਫਾ ਫਲੈਗਸ਼ਿੱਪ ਸਟੋਰਾਂ ਅਤੇ ਪ੍ਰਮੁੱਖ ਇਲੈਕਟ੍ਰੋਨਿਕ ਸਟੋਰਾਂ ’ਤੇ ਪੂਰੇ ਭਾਰਤ ’ਚ 29 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।