Sony ਨੇ ਭਾਰਤ ’ਚ ਲਾਂਚ ਕੀਤਾ 65 ਇੰਚ ਦਾ ਟੀ.ਵੀ., ਕੀਮਤ ਜਾਣ ਹੋ ਜਾਵੋਗੇ ਹੈਰਾਨ

11/06/2020 1:08:24 PM

ਗੈਜੇਟ ਡੈਸਕ– ਸੋਨੀ ਨੇ ਆਪਣੇ ਨਵੇਂ ਸਮਾਰਟ 4K OLED TV ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਟੀਵੀ ਦਾ ਮਾਡਲ ਨੰਬਰ A8H ਹੈ ਜਿਸ ਵਿਚ ਤੁਹਾਨੂੰ 65 ਇੰਚ ਦੀ ਅਲਟਰਾ-ਐੱਚ.ਡੀ. ਓ.ਐੱਲ.ਈ.ਡੀ. ਡਿਸਪਲੇਅ ਮਿਲਦੀ ਹੈ। ਇਸ ਟੀਵੀ ’ਚ ਸ਼ਾਨਦਾਰ ਸਾਊਂਡ ਲਈ ਅਕਾਊਸਟਿਕ ਸਰਫੇਸ ਆਡੀਓ (Acoustic Surface Audio) ਸਿਸਟਮ ਦਿੱਤਾ ਗਿਆ ਹੈ ਜਿਸ ਵਿਚ ਦੋ ਸਬ ਵੂਫਰ ਲੱਗੇ ਹਨ। ਕੰਪਨੀ ਨੇ Sony A8H 4K OLED ਟੀਵੀ ਦੀ ਕੀਮਤ 2,79,990 ਰੁਪਏ ਰੱਖੀ ਹੈ। ਇਸ ਟੀਵੀ ਨੂੰ ਸੋਨੀ ਦੇ ਰਿਟੇਲ ਸਟੋਰ, ਇਲੈਕਟ੍ਰੋਨਿਕ ਸਟੋਰ ਅਤੇ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ਤੋਂ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ

ਇਹ ਵੀ ਪੜ੍ਹੋ– ਸਸਤਾ ਹੋਇਆ 7,000mAh ਬੈਟਰੀ ਵਾਲਾ Samsung Galaxy M51, ਜਾਣੋ ਨਵੀਂ ਕੀਮਤ

Sony A8H 4K OLED TV ਦੇ ਫੀਚਰਜ਼
ਡਿਸਪਲੇਅ

ਇਸ ਵਿਚ 65 ਇੰਚ ਦੀ ਅਲਟਰਾ-ਐੱਚ.ਡੀ. ਓ.ਐੱਲ.ਈ.ਡੀ. ਡਿਸਪਲੇਅ ਮਿਲਦੀ ਹੈ ਜੋ ਕਿ 3840x2160 ਪਿਕਸਲ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦੀ ਹੈ। 

ਸ਼ਾਨਦਾਰ ਸਾਊਂਡ
ਬਿਹਤਰੀਨ ਸਾਊਂਡ ਲਈ ਇਸ ਟੀਵੀ ’ਚ ਡਾਲਬੀ ਅਟਮੋਸ ਅਤੇ ਅਕਾਊਸਟਿਕ ਸਰਫੇਸ ਆਡੀਓ ਸਿਸਟਮ ਦਿੱਤਾ ਗਿਆ ਹੈ। ਇਹ ਟੀਵੀ 30 ਵਾਟ ਦੀ ਸਾਊਂਡ ਆਊਟਪੁਟ ਦਿੰਦਾ ਹੈ। 

ਪਾਵਰਫੁਲ ਪ੍ਰੋਸੈਸਰ
ਇਸ ਟੀਵੀ ’ਚ ਸੋਨੀ ਨੇ X1 ਅਲਟੀਮੇਟ ਪਿਕਚਰ ਪ੍ਰੋਸੈਸਰ ਨੂੰ ਸ਼ਾਮਲ ਕੀਤਾ ਹੈ ਜੋ ਜ਼ਿਆਦਾ ਮੈਮਰੀ ਵਾਲੇ ਐਪਸ ਨੂੰ ਪਲੇਅ ਕਰਨ ’ਚ ਮਦਦ ਕਰਦਾ ਹੈ। 

ਸਟੋਰੇਜ 
ਇਸ ਵਿਚ ਤੁਹਾਨੂੰ 16 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲਦੀ ਹੈ ਅਤੇ ਇਹ ਟੀਵੀ ਬਿਲਟ-ਇਨ ਕ੍ਰੋਮਕਾਸਟ ਅਤੇ ਗੂਗਲ ਅਸਿਸਟੈਂਟ ਨਾਲ ਆਉਂਦਾ ਹੈ।

Rakesh

This news is Content Editor Rakesh