ਸੋਲਰ ਪੈਨਲਸ ਨੂੰ ਹੋਰ ਵਧੀਆ ਬਣਾਉਣ ਲਈ ਤਿੱਤਲੀ ਤੋਂ ਲਈ ਗਈ ਪ੍ਰੇਰਣਾ

08/03/2015 1:53:50 PM

ਬ੍ਰਿਟੇਨ- ਵਿਗਿਆਨਿਕ ਕੁਦਰਤੀ ਜੀਵ ਜੰਤੂਆਂ ਤੋਂ ਪ੍ਰੇਰਣਾ ਲੈ ਕੇ ਵਿਗਿਆਨ ਦੇ ਖੇਤਰ ''ਚ ਕੁਝ ਨਵਾਂ ਕਰ ਰਹੇ ਹਨ। ਇਸ ਵਾਰ ਇਕ ਭਾਰਤੀ ਮੂਲ ਦੇ ਵਿਗਿਆਨੀ ਨੇ ਤਿੱਤਲੀ ਤੋਂ ਪ੍ਰੇਰਣਾ ਲੈਂਦੇ ਹੋਏ ਇਕ ਨਵੇਂ ਪ੍ਰਕਾਰ ਨਾਲ ਸੋਲਰ ਪੈਨਲ ''ਤੇ ਖੋਜ ਕੀਤੀ ਹੈ। ਖੋਜ ''ਚ v ਆਕਾਰ ਵਾਲੇ ਸੋਲਰ ਪੈਨਲ ਦੀ ਵਰਤੋਂ ਕਰਦੇ ਹੋਏ 50 ਫੀਸਦੀ ਵੱਧ ਪਾਵਰ ਉਤਪਾਦਿਤ ਕੀਤੀ ਗਈ ਹੈ। ਸੌਰ ਊਰਜਾ ਉਤਪਾਦਨ ''ਚ ਵਾਧੇ ਦੇ ਨਾਲ ਨਵੀਂ ਤਕਨੀਕ ਤੋਂ ਲਾਗਤ ਵੀ ਘੱਟ ਹੋਈ ਹੈ।

ਅਧਿਐਨ ਦੇ ਮੁੱਖ ਲੇਖਕ tapas mallick ਜੋ ਬ੍ਰਿਟੇਨ ''ਚ ਐਕਸੇਟਰ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ, ਨੇ ਕਿਹਾ ਕਿ ਇੰਜੀਨਿਅਰਿੰਗ ''ਚ ਬਾਇਓਮਿਮਿਕਰੀ ਨਵੀਂ ਨਹੀਂ ਹੈ। ਸਹੀ ਮਾਇਨੇ ''ਚ ਇਨ੍ਹਾਂ ਦੋਵਾਂ ਖੇਤਰਾਂ ''ਚ ਪਹਿਲਾਂ ਇਹ ਖੋਜ ਨਹੀਂ ਹੋਈ ਕਿ ਘੱਟ ਲਾਗਤ ''ਚ ਸੌਰ ਊਰਜਾ ਵਿਕਸਿਤ ਕੀਤੀ ਜਾ ਸਕਦੀ ਹੈ। ਇਸ ਖੋਜ ''ਚ ਵਿਗਿਆਨੀਆਂ ਨੇ ਪਾਇਆ ਕਿ ਤਿੱਤਲੀ ਆਪਣੇ ਸਰੀਰ ਦਾ ਤਾਪਮਾਨ ਵਧਾਉਣ ਲਈ ਆਪਣੇ ਪੰਖਾਂ ਨੂੰ ਹੋਲਡ ਕਰਕੇ ਰੱਖਦੀ ਹੈ। ਸਿੱਧੇ ਹੋਣ ''ਤੇ ਤਾਪਮਾਨ 7.3 ਡਿੱਗਰੀ ਸੈਲਸਿਅਸ ਸੀ ਜੋ ਹੋਲਡ ਕਰਨ ''ਤੇ 17 ਡਿਗਰੀ ਤਕ ਪਹੁੰਚ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਪਾਇਆ ਕਿ ਤਿੱਤਲੀ ''ਚ ਪਾਏ ਜਾਣ ਵਾਲੀ ਸਰਲ ਮੋਨੋ ਪਰਤ ਕੋਸ਼ੀਕਾਵਾਂ ਦੀ ਨਕਲ ਕਰਕੇ ਭਵਿੱਖ ''ਚ ਸੌਰ ਕਾਨਸੇਂਟਰੈਟਰਸ ਨੂੰ ਹੋਰ ਵੱਧ ਸ਼ਕਤੀ ਦੇਣ ਵਾਲਾ ਤੇ ਹੱਲਕਾ ਬਣਾਇਆ ਜਾ ਸਕਦਾ ਹੈ।