ਸਾਫਟਵੇਅਰ ਅਪਡੇਟ ਰਾਹੀਂ ਵਧ ਜਾਵੇਗੀ Tesla Model Y ਦੀ ਰੇਂਜ

10/18/2020 7:38:25 PM

ਆਟੋ ਡੈਸਕ—ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਕੰਪਨੀ ਟੈਸਲਾ ਆਪਣੇ ਮਾਡਲ ‘ਵਾਈ’ ਇਲੈਕਟ੍ਰਿਕ ਕਾਰ ਲਈ ਸਾਫਟਵੇਅਰ ਅਪਡੇਟ ਜਾਰੀ ਕਰਨ ਵਾਲੀ ਹੈ ਜਿਸ ਤੋਂ ਬਾਅਦ ਇਸ ਕਾਰ ਦੀ ਰੇਂਜ ਹੋਰ ਵੀ ਵਧ ਜਾਵੇਗੀ। ਆਨਲਾਈਨ ਤਕਨਾਲੋਜੀ ਨਿਊਜ਼ ਵੈੱਬਸਾਈਟ ਐਨਗੈਜੇਟ ਦੀ ਰਿਪੋਰਟ ਮੁਤਾਬਕ ਇਹ ਕਾਰ ਅਪਡੇਟ ਮਿਲਣ ਤੋਂ ਬਾਅਦ ਇਕ ਵਾਰ ਫੁੱਲ ਚਾਰਜ ਹੋ ਕੇ 325 ਮੀਲ ਭਾਵ 523 ਕਿਲੋਮੀਟਰ ਦਾ ਸਫਰ ਤੈਅ ਕਰ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਕਾਰ ਮੌਜੂਦਾ ਸਮੇਂ ’ਚ ਇਕ ਚਾਰਜ ’ਚ 482 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ ਅਜਿਹੇ ’ਚ ਕੰਪਨੀ ਨੇ ਇਸ ਨੂੰ ਲਾਂਚ ਕਰਦੇ ਸਮੇਂ ਦੱਸਿਆ ਸੀ।

ਅਪਡੇਟ ਰਾਹੀਂ ਕੀ ਹੋਣਗੇ ਬਦਲਾਅ
ਗੱਲ ਕਰੀਏ ਇੰਪਰੂਵਮੈਂਟਸ ਦੀ ਤਾਂ ਇਸ ਅਪਡੇਟ ਰਾਹੀਂ ਕੰਪਨੀ ਇਸ ਕਾਰ ਦੀ ਮੋਟਰ ਦੀ ਏਫੀਸ਼ਿਏਸੀ ਨੂੰ ਇਮਪਰੂਵ ਕਰੇਗੀ ਅਤੇ ਕਲਾਈਮੇਟ ਕੰਟਰੋਲ ਸਿਸਟਮ ਦੀ ਸੈਟਿੰਗਸ ਨੂੰ ਵੀ ਬਦਲਿਆ ਜਾਵੇਗਾ। ਸਾਰੇ ਟੈਸਲਾ ਮਾਡਲ ‘ਵਾਈ’ ਜੋ ਕਿ ਆਨਰੋਡ ਚੱਲ ਰਹੀ ਹੈ ਉਨ੍ਹਾਂ ਨੂੰ ਅਪਡੇਟ ਜਲਦ ਹੀ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਕਾਰ ਆਲ ਇਲੈਕਟ੍ਰਿਕ ਹੋਣ ਦੇ ਬਾਵਜੂਦ 0 ਤੋਂ 100 km/h ਦੀ ਰਫਤਾਰ ਸਿਰਫ 5.5 ਸੈਕਿੰਡਸ ’ਚ ਫੜ ਸਕਦੀ ਹੈ ਅਤੇ ਇਸ ਦੀ ਟੌਪ ਸਪੀਡ 209 ਕਿਲੋਮੀਟਰ ਦੀ ਹੈ। 

Karan Kumar

This news is Content Editor Karan Kumar