ਫੇਸਬੁੱਕ ਤੇ ਵਟਸਐਪ ਕਾਰਨ ਰਾਤ ਨੂੰ ਦੇਰ ਨਾਲ ਸੋਂਦੇ ਹਨ ਲੋਕ

03/19/2017 12:59:43 PM

ਜਲੰਧਰ- ਕੀ ਵਟਸਐਪ ਕਾਰਨ ਤੁਹਾਡੇ ਸੌਣ ਦਾ ਸਮਾਂ ਬਦਲ ਗਿਆ ਹੈ? ਅਜਿਹਾ ਸਿਰਫ ਤੁਸੀਂ ਹੀ ਨਹੀਂ ਕਰ ਰਹੇ ਹੋ ਸਗੋਂ ਬੈਂਗਲੂਰੁ ਦੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸੇਜ ਦੁਆਰਾ ਕਰਵਾਏ ਗਏ ਸ਼ੋਧ ''ਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵਟਸਐਪ ਅਤੇ ਫੇਸਬੁੱਕ ਕਾਰਨ ਲੋਕ ਹਰ ਦਿਨ ਕਰੀਬ ਡੇਢ ਘੰਟੇ ਤੋਂ ਜ਼ਿਆਦਾ ਦੇਰ ਨਾਲ ਸੌਣ ਜਾਂਦੇ ਹਨ। 2016 ''ਚ ਸਰਵਿਸ ਫਾਰ ਹੈਲਥ ਯੂਜ਼ ਆਫ ਟੈਕਨਾਲੋਜੀ (ਐੱਸ.ਐੱਚ.ਯੂ.ਟੀ.) ਕਲੀਨਿਕ ਦੁਆਰਾ ਕੀਤੇ ਸ਼ੋਧ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਲੋਕ ਇੰਟਰਨੈੱਟ ਦੀ ਵਰਤੋਂ ਕਾਰਨ ਡੇਢ ਘੰਟਾ ਦੇਰ ਨਾਲ ਉੱਠਦੇ ਵੀ ਹਨ। 
ਜਨਵਰੀ ਦੌਰਾਨ ਇਕ ਅਖਬਾਰ ''ਚ ਛਪੇ ਇਸ ਸ਼ੋਧ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਲੋਕ ਸੌਣ ਦੌਰਾਨ ਵੀ ਕਈ ਵਾਰ ਆਪਣੇ ਫੋਨ ਅਤੇ ਟੈਬਲੇਟ ਨੂੰ ਚੈੱਕ ਕਰਦੇ ਹਨ ਜਦੋਂਕਿ ਡਾਕਟਰ ਕਹਿੰਦੇ ਹਨ ਕਿ ਸੌਣ ਦੌਰਾਨ ਆਪਣੇ ਮੋਬਾਇਲ ਜਾਂ ਡਿਵਾਇਸ ਨੂੰ ਬੰਦ ਰੱਖਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨੀਂਦ ''ਚ ਖਰਾਬ ਹੋਣ ਜਾਂ ਘੱਟ ਸੌਣ ਨਾਲ ਤੁਸੀਂ ਦਿਲ ਦੇ ਰੋਗ ਦਾ ਸ਼ਿਕਾਰ ਹੋ ਸਕਦੇ ਹਨ। 2015 ''ਚ ਛਪੇ ਇਕ ਸ਼ੋਧ ਮੁਤਾਬਕ ਗੁੜਗਾਂਓ ਦੇ ਇਕ ਨਿਜੀ ਹਸਪਤਾਲ ਦਾ ਕਹਿਣਾ ਸੀ ਕਿ ਦਿਲ ਦੇ ਰੋਗ ਨਾਲ ਪੀੜਤ 90 ਫੀਸਦੀ ਨੌਜਵਾਨ ਹਨ ਜੋ ਸਹੀ ਤਰੀਕੇ ਨਾਲ ਸੌਂ ਨਹੀਂ ਪਾਉਂਦੇ ਹਨ। 
ਖੋਜਕਾਰਾਂ ਅਤੇ ਐੱਸ.ਐੱਚ.ਯੂ.ਟੀ. ਕਲੀਨਿਕ ਦੇ ਡਾਕਟਰ ਮਨੋਜ ਸ਼ਰਮਾ ਨੇ ਦੱਸਿਆ ਕਿ 58.5 ਫੀਸਦੀ ਲੋਕਾਂ ਨੇ ਮੰਨਿਆ ਕਿ ਉਹ ਵਟਸਐਪ ਕਾਰਨ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ। ਇਸ ਤੋਂ ਬਾਅਦ ਜ਼ਿਆਦਾ ਲੋਕ 32.6 ਫੀਸਦੀ ਫੇਸਬੁੱਕ ਤੋਂ ਪ੍ਰਭਾਵਿਤ ਹਨ। ਵਟਸਐਪ ਤੋਂ ਇਲਾਵਾ ਹਾਈਕ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ ਅਤੇ ਜੀ-ਮੇਲ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ 45.3 ਫੀਸਦੀ ਹੈ। ਸ਼ਰਮਾ ਨੇ ਦੱਸਿਆ ਕਿ ਸ਼ੋਧ ''ਚ ਸ਼ਾਮਲ ਹੋਏ 60 ਫੀਸਦੀ ਲੋਕਾਂ ਨੇ ਮੰਨਿਆ ਕਿ ਉਹ ਮੋਬਾਇਲ ਫੋਨ ਦੇ ਨਾਲ ਡੈਸਕਟਾਪ, ਲੈਪਟਾਪ ਅਤੇ ਟੈਬਲੇਟ ਇਸਤੇਮਾਲ ਕਰਦੇ ਹਨ ਜਦੋਂਕਿ 42 ਫੀਸਦੀ ਨੇ ਮੰਨਿਆ ਕਿ ਉਹ ਇੰਟਰਨੈੱਟ ਦੀ ਵਰਤੋਂ ਕਨ ਲਈ ਆਪਣਾ ਕੰਮ ਬੰਦ ਕਰ ਦਿੰਦੇ ਹਨ।