Snapdeal : ਵੈੱਬਸਾਈਟ ਤੋਂ ਲੈ ਕੇ ਲੋਗੋ ਤੱਕ, ਨਜ਼ਰ ਆਵੇਗਾ ਨਵਾਂ ਰੰਗ ਰੂਪ ਅਤੇ ਅੰਦਾਜ਼

09/12/2016 4:22:20 PM

ਜਲੰਧਰ- ਭਾਰਤੀ ਈ-ਕਾਮਰਸ ਸਾਈਟ ਸ਼ਾਪਿੰਗ ਵੈੱਬਸਾਈਟ ਸਨੈਪਡੀਲ ਦੀ ਹੁਣ ਇਕ ਨਵੀਂ ਪਹਿਚਾਣ ਹੋਵੇਗੀ। ਈ-ਕਾਮਰਸ ਸਾਈਟ ਸਨੈਪਡੀਲ ਨੇ ਆਪਣਾ ਲੋਗੋ, ਵੈੱਬਸਾਈਟ, ਇੰਟਰਫੇਸ ਅਤੇ ਐਪ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਕੰਪਨੀ ਨੇ ਬਰਾਂਡ ਨੂੰ ਨਵਾਂ ਰੂਪ ਦੇਣ ਲਈ ਕਰੀਬ 200 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਹੁਣ ਸਨੈਪਡੀਲ ਦਾ ਲੋਗੋ ਰੈੱਡ ਕਲਰ (ਸਨੈਪਡੀਲ ਦੇ ਮੁਤਾਬਕ ਵਰਮੇਲੋ ) ਦਾ ਹੈ। ਕੰਪਨੀ ਹੁਣ ਨਵੀਂ ਟੈਗਲਾਈਨ ਅਨਬਾਕਸ ''ਜਿੰਦਗੀ'' ਨਾਮ ਨਾਲ ਮਾਰਕੇਟਿੰਗ ਕਰ ਰਹੀ ਹੈ।

 

ਸਨੈਪਡੀਲ ਦੇ ਰੈੱਡ ਅਤੇ ਬਲੂ ਲੋਗੋ ਨੂੰ ਹੁਣ ਵਰਮੇਲੋ ਕਲਰ ਬਾਕਸ ਨਾਲ ਬਦਲ ਦਿੱਤਾ ਗਿਆ ਹੈ । ਸਨੈਪਡੀਲ ਦਾ ਦਾਅਵਾ ਹੈ ਕਿ ਕੰਪਨੀ ਆਪਣੀ ਕਸਟਮਰ ਕੇਅਰ ਸਰਵਿਸ ਨੂੰ ਵੀ ਅਪਗ੍ਰੇਡ ਕਰ ਰਹੀ ਹੈ । ਕੰਪਨੀ ਨੇ ਆਪਣੇ ਪੂਰੇ ਈਕੋ-ਸਿਸਟਮ ਦੀ ਰੀ-ਬਰਾਂਡਿੰਗ ਕੀਤੀ ਹੈ ਅਤੇ ਐਪ ਨੂੰ ਵੀ ਨਵੇਂ ਸਿਰੇ ਤੋਂ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਦੇ ਮੁਤਾਬਕ, ਡਿਲੀਵਰੀ ਬਾਕਸ ਨੂੰ ਵੀ ਨਵੇਂ ਲੋਗੋ ਅਤੇ ਵਰਮੇਲੋ ਕਲਰ ਦੇ ਨਾਲ ਰੀ-ਡਿਜ਼ਾਇਨ ਕੀਤਾ ਗਿਆ ਹੈ। ਸਨੈਪਡੀਲ ਨੇ ਇਹ ਕਦਮ ਵੱਡੇ ਤਿਓਹਾਰਾਂ ਦੇ ਸੀਜਨਾਂ ਤੋਂ ਬਿਲਕੁੱਲ ਪਹਿਲਾਂ ਚੁੱਕਿਆ ਹੈ ਅਤੇ ਕੰਪਨੀ ਦੀ ਉਮੀਦ ਦੂੱਜੇ ਐਮਾਜ਼ਾਨ ਅਤੇ ਫਲਿੱਪਕਾਰਟ ਨੂੰ ਟੱਕਰ ਦੇਣ ਦੀ ਹੈ।