ਟੈਕਨਾਲੋਜੀ ਦੀ ਦੁਨੀਆ ਲਈ ਖਾਸ ਹੋਵੇਗਾ ਸਨੈਪਚੈਟ ਦਾ ਡਿਜ਼ੀਟਲ ਮੈਗਜ਼ੀਨ

Saturday, Jun 18, 2016 - 12:12 PM (IST)

ਟੈਕਨਾਲੋਜੀ ਦੀ ਦੁਨੀਆ ਲਈ ਖਾਸ ਹੋਵੇਗਾ ਸਨੈਪਚੈਟ ਦਾ ਡਿਜ਼ੀਟਲ ਮੈਗਜ਼ੀਨ

ਜਲੰਧਰ-ਸਨੈਪਚੈਟ ਜਲਦ ਹੀ ਇਕ ਡਿਜ਼ੀਟਲ ਮੈਗਜ਼ੀਨ ਨੂੰ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਨਾਂ "ਰੀਅਲ ਲਾਈਫ" ਹੈ। ਇਹ ਮੈਗਜ਼ੀਨ ਦੁਨੀਆ ਭਰ ਦੀਆਂ ਟੈਕਨਾਲੋਜੀਜ਼ ਨੂੰ ਕਵਰ ਕਰੇਗਾ। ਸਨੈਪਚੈਟ ਕਰਮਚਾਰੀ ਅਤੇ ਰੀਅਲ ਲਾਈਫ ਦੇ ਅਡੀਟਰ-ਇਨ-ਚੀਫ ਨਾਥਨ ਜਰਗੰਸਨ ਦੀ ਇਕ ਬਲਾਗ ਪੋਸਟ ਅਨੁਸਾਰ ਰੀਅਲ ਲਾਇਫ ''ਚ ਬਜਾਏ ਕਿਸੇ ਨਿਊਜ਼ ''ਤੇ ਫੋਕਸ ਕਰਨ ਨਾਲੋਂ ਟੈਕਨਾਲੋਜੀ ਬਾਰੇ ਲੇਖ, ਆਰਗਿਊਮੈਂਟ ਅਤੇ ਕਹਾਣੀਆਂ ਦਿੱਤੀਆਂ ਜਾਣਗੀਆਂ। ਇਸ ਮੈਗਜੀਨ ਦੀ ਪਬਲੀਕੇਸ਼ਨ ਵੈੱਬ ''ਤੇ ਲਾਈਵ ਹੋਵੇਗੀ, ਕਿਸੇ ਐਪ ''ਚ ਨਹੀਂ। 

 
ਰੀਅਲ ਲਾਈਫ ਸਨੈਪਚੈਟ ਵੱਲੋਂ ਕੋਈ ਪਹਿਲਾ ਅਜਿਹਾ ਫੀਚਰ ਨਹੀਂ ਹੈ ਬਲਕਿ 2015 ''ਚ ਇਸ ਦੇ ਡਿਸਕਵਰ ਫੀਚਰ ਨਾਲ ਕੰਪਨੀਆਂ ਆਪਣੇ ਕੰਟੈਂਟ ਨੂੰ ਸਨੈਪਚੈਟ ''ਤੇ ਸ਼ੇਅਰ ਕਰ ਸਕਦੀਆਂ ਹਨ। ਹਾਲਾਕਿ ਸਨੈਪਚੈਟ ਵੱਲੋਂ ਇਹ ਨਹੀਂ ਸਪਸ਼ੱਟ ਕੀਤਾ ਗਿਆ ਕਿ ਰੀਅਲ ਲਾਈਫ ਕਿਸੇ ਐਪ ''ਚ ਕਿਵੇਂ ਕੰਮ ਕਰੇਗਾ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਇਹ ਆਪਣੇ ਆਪ ''ਚ ਇਕ ਵੈੱਬਸਾਈਟ ਹੈ। ਇਸ ਮੈਗਜ਼ੀਨ ਨੂੰ ਫਿਲਹਾਲ ਲਾਂਚ ਨਹੀਂ ਕੀਤਾ ਗਿਆ ਅਤੇ ਉਮੀਦ ਹੈ ਕਿ 27 ਜੂਨ ਤੱਕ ਉੁਪਲੱਬਧ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹਰ ਰੋਜ਼ ਇਕ ਆਰਟੀਕਲ ਐਡ ਕੀਤਾ ਜਾਵੇਗਾ।

Related News