ਸਨੈਪਚੈਟ ਨੇ ਦਿੱਤੀ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਟੱਕਰ, ਲਾਂਚ ਕੀਤਾ ਸਟੋਰੀ ਸਰਚ ਫੀਚਰ

04/02/2017 12:46:01 PM

ਜਲੰਧਰ- ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਟੱਕਰ ਦੇਣ ਲਈ ਸੋਸ਼ਲ ਮੈਸੇਜਿੰਗ ਐਪ ਸਨੈਪਚੈਟ ਨੇ ਇਕ ਨਵਾਂ ਫੀਚਰ ਸ਼ਾਮਲ ਕੀਤਾ ਹੈ, ਜਿਸ ਦੀ ਮਦਦ ਨਾਲ ਤੁਸੀਂ ਰਿਅਲ ਟਾਈਮ ਸਟੋਰੀਜ਼ ਨੂੰ ਸਰਚ ਕਰ ਸਕੋਗੇ, ਜਾਣਕਾਰੀ ਮੁਤਾਬਕ ਅਜੇ ਤੱਕ ਇਸ ਤਰ੍ਹਾਂ ਦਾ ਫੀਚਰ ਕਿਸੇ ਵੀ ਮੈਸੇਜਿੰਗ ਸਾਈਟ ਕੋਲ ਨਹੀਂ ਹੈ। ਸਨੈਪਚੈਟ ਨੇ ਯੂਜ਼ਰਸ ਨੂੰ ਫਿਰ ਤੋਂ ਕੁਝ ਨਵਾਂ ਅਤੇ ਆਕਰਸ਼ਿਤ ਕਰਨ ਵਾਲਾ ਫੀਚਰ ਦਿੱਤਾ ਹੈ ਜਿਸ ਵਿਚ ਗਾਹਕ ਕੁਝ ਖਾਸ ਸਟੋਰੀਜ਼ ਦੀ ਲਾਈਵ ਵੀਡੀਓ ਦਾ ਆਨੰਦ ਲੈ ਸਕਦੇ ਹੋ। 
ਸਨੈਪਚੈਟ ਨੇ ਆਪਣੇ ਯੂਜ਼ਰਸ ਨੂੰ ਹੋਰ ਵੀ ਜ਼ਿਆਦਾ ਅਨੁਭਵ ਦੇਣ ਦੇ ਉਦੇਸ਼ ਨਾਲ ਸਟੋਰੀ ਸਰਚ ਨਾਮ ਨਾਲ ਨਵਾਂ ਫੀਚਰ ਸ਼ਾਮਲ ਕੀਤਾ ਹੈ ਜਿਸ ਦੀ ਮਦਦ ਨਾਲ ਯੂਜ਼ਰ ਕਿਤੇ ਵੀ ਬੈਠ ਕੇ ਰਿਅਲ ਟਾਈਮ ਸਟੋਰੀਜ਼ ਨੂੰ ਸਰਚ ਕਰ ਸਕਣਗੇ ਨਾਲ ਹੀ ਕੁਝ ਸਪੈਸੀਫਿਕੇਸ਼ਨ, ਈਵੈਂਟਸ ਅਤੇ ਵਰਡਸ ਦੀ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।