ਐਪ ਸਟੋਰ ''ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਇਹ ਐਪ

03/28/2017 4:53:25 PM

ਜਲੰਧਰ- ਭਲੇ ਹੀ ਪਿਛਲੇ ਹਫਤੇ ਸਨੈਪ ਦੇ ਸਟਾਕ ਪ੍ਰਾਈਜ਼ ਥੋੜ੍ਹੇ ਘੱਟ ਰਹੇ, ਪਰ ਇਕ ਮੀਡੀਆ ਰਿਪੋਰਟ ''ਚ ਕਿਹਾ ਗਿਆ ਹੈ ਕਿ ਆਈ.ਓ.ਐੱਸ. ਐਪ ਸਟੋਰ ''ਚ ਸਨੈਪਚੈਟ ਸਭ ਤੋਂ ਜ਼ਿਆਦਾ ਸਰਚ ਹੋਣ ਵਾਲੀ ਐਪ ਰਹੀ। ਫੋਬਰਸ ਮੈਗਜ਼ੀਨ ਦੀ ਇਕ ਰਿਪੋਰਟ ਮੁਤਾਬਕ ਸਨੈਪਚੈਟ ਨੇ ਸਰਚ ਅਤੇ ਰਿਜ਼ਲਟ ਦੇ ਮਾਮਲੇ ''ਚ ਸਾਰੇ ਵਿਰੋਧੀਆਂ ਨੂੰ ਪਿੱਛੇ ਛੱਡ ਦਿੱਤਾ। 
ਤਸਵੀਰਾਂ ਸ਼ੇਅਰ ਕਰਨ ਵਾਲੀ ਮੈਸੇਂਜਿੰਗ ਐਪ ਸਨੈਪਚੈਟ ਦੀ ਮਲਕੀਅਤ ਵਾਲੀ ਕੰਪਨੀ ਸਨੈਪ ਇੰਕ ਇਸੇ ਮਹੀਨੇ ਜਨਤਕ ਖੇਤਰ ''ਚ ਗਈ। 2012 ''ਚ ਸ਼ੁਰੂ ਹੋਈ ਇਸ ਨਵੀਂ ਕੰਪਨੀ ਨੇ ਪਿਛਲੇ ਸਾਲ 515 ਮਿਲੀਅਨ ਡਾਲਰ ਦਾ ਘਾਟਾ ਪਿਆ। ਸਨੈਪਚੈਟ ਮੁਤਾਬਕ ਹਰ ਰੋਜ਼ 158 ਮਿਲੀਅਨ ਲੋਕ ਸਨੈਪਚੈਟ ਦੀ ਵਰਤੋਂ ਕਰਦੇ ਹਨ ਅਤੇ 2.5 ਬਿਲੀਅਨ ਤਸਵੀਰਾਂ ਹਰ ਰੋਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ। 
ਫੇਸਬੁੱਕ ਦੀ ਮਲਕੀਅਤ ਵਾਲੀ ਐਪ ਇੰਸਟਾਗ੍ਰਾਮ ਇਸ ਸੂਚੀ ''ਚ ਦੂਜੇ ਨੰਬਰ ''ਤੇ ਰਹੀ। ਜਦੋਂਕਿ ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਮੋਬਾਇਲ ਐਪ ਨੇ ਤੀਜਾ ਸਥਾਨ ਹਾਸਲ ਕੀਤਾ। ਗੂਗਲ ਦੇ ਵੀਡੀਓ ਪਲੇਟਫਾਰਮ ਯੂ-ਟਿਊਬ ਨੂੰ ਚੌਥਾ ਸਥਾਨ ਮਿਲਿਆ। ਨੌਜਵਾਨਾਂ ''ਤੇ ਫੋਕਸ ਕਰਨ ਵਾਲੇ ਮੈਸੇਜਿੰਗ ਸਟਾਰਟਅਪ ਕਿਕ ਨੂੰ ਪੰਜਵਾਂ ਸਤਾਨ ਮਿਲਿਆ ਅਤੇ ਰਿਪੋਰਟ ਮੁਤਾਬਕ, ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿਟਰ ਨੂੰ ਛੇਵਾਂ ਸਥਾਨ ਮਿਲਿਆ।