Smartron srtphone ਸਮਾਰਟਫੋਨ ਆਫਲਾਈਨ ਮਾਰਕੀਟ ''ਚ ਹੋਇਆ ਉਪਲੱਬਧ

Tuesday, Aug 01, 2017 - 04:10 PM (IST)

Smartron srtphone ਸਮਾਰਟਫੋਨ ਆਫਲਾਈਨ ਮਾਰਕੀਟ ''ਚ ਹੋਇਆ ਉਪਲੱਬਧ

ਜਲੰਧਰ-Smartron ਭਾਰਤ ਦੀ ਪਹਿਲੀ ਗਲੋਬਲ ਟੈਕਨਾਲੌਜੀ OEM ਕੰਪਨੀ ਵੱਲੋਂ ਪ੍ਰੀਮਿਅਰ IOT ਬ੍ਰਾਂਡ ਨੇ ਅੱਜ ਦੇਸ਼ ਦੇ 2000 ਤੋਂ ਜਿਆਦਾ ਰਿਟੇਲ ਸਟੋਰਾਂ 'ਚ ਆਪਣੇ ਸਭ ਤੋਂ ਪ੍ਰਸਿੱਧ srtphone ਦੀ ਉਪਲੱਬਧਤਾ ਦਾ ਐਲਾਨ ਕੀਤਾ ਹੈ। ਆਨਲਾਇਨ ਮਾਰਕੀਟ 'ਚ ਸਫਲਤਾ ਤੋਂ ਬਾਅਦ ਕੰਪਨੀ ਨੇ ਸਮਾਰਟਫੋਨ ਦੇ ਰਿਟੇਲ ਮਾਰਕੀਟ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ Redington ਇੰਡੀਆ ਨਾਲ ਸਮਝੌਤਾ ਕੀਤਾ ਹੈ।
ਵਾਇਸ ਪ੍ਰੈਜ਼ੀਡੈਂਟ ਸੇਲਜ਼ ਅਤੇ ਮਾਰਕੀਟਿੰਗ ਅਮਿਤ ਬੌਨੀ ਨੇ srtphone ਲਈ ਕਿਹਾ, ''srtphone  ਇਕ ਤਜਰਬੇਯੋਗ ਉਤਪਾਦ ਹੈ। ਅਸੀਂ ਉਨ੍ਹਾਂ ਯੂਜ਼ਰਸ ਤੋਂ ਮਿਲੀ ਪ੍ਰਤੀਕਿਰਿਆ ਨਾਲ ਉਤੇਜਿਤ ਹਾਂ, ਜਿਨ੍ਹਾਂ ਨੇ srtphone ਆਨਲਾਈਨ ਖਰੀਦਿਆਂ ਹੈ। ਇਸ ਤੋਂ ਬਾਅਦ ਅਸੀਂ ਇਸ ਸਮਾਰਟਫੋਨ ਨੂੰ ਆਫਲਾਇਨ ਉਪਲੱਬਧ ਕਰਵਾਉਣ ਦਾ ਫੈਸਲਾ ਲਿਆ ਹੈ।''

srtphone ਸਮਾਰਟਫੋਨ ਨੂੰ 12,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਦੋ ਸਟੋਰੇਜ ਵੇਂਰੀਅੰਟ 'ਚ ਪੇਸ਼ ਕੀਤੇ ਗਏ ਹਨ। ਫੋਨ ਦੇ 32GB ਵਾਲੇ ਵੇਂਰੀਅੰਟ ਦੀ ਕੀਮਤ 12,999 ਰੁਪਏ ਹੈ ਅਤੇ 64GB ਸਟੋਰਜ ਵਾਲੇ ਵੇਂਰੀਅੰਟ ਦੀ ਕੀਮਤ 13,999 ਰੁਪਏ ਹੈ। srt.phone ਦੇ ਰਿਅਰ ਪੈਨਲ 'ਤੇ ਮਾਸਟਰ ਬਲੌਸਟਰ ਸਚਿਨ ਤੇਂਦੁਲਕਰ ਦੇ Signature ਹੈ, ਹਾਲਾਂਕਿ ਸਚਿਨ ਤੇਂਦੁਲਕਰ  ਇਸ ਤੋਂ ਪਹਿਲਾਂ ਵੀ ਦਰਜ਼ਨਾਂ ਬ੍ਰਾਂਡਸ ਦੇ ਨਾਲ ਜੁੜ ਚੁੱਕੇ ਹਨ, ਪਰ ਇਹ ਪਹਿਲਾਂ ਬ੍ਰਾਂਡ ਹੋਵੇਗਾ ਜਿਸ 'ਤੇ ਉਨ੍ਹਾਂ ਦੇ Signature ਹੋਣਗੇ।

Smartron srt.phone ਦੇ ਫੀਚਰਸ ਅਤੇ ਸਪੈਸੀਫਿਕੇਸ਼ਨ-
ਇਸ ਫੋਨ 'ਚ 5.5 ਇੰਚ ਫੁੱਲ HD ਡਿਸਪਲੇਅ ਦਿੱਤੀ ਗਈ ਹੈ, ਨਾਲ ਹੀ ਇਸ ਦੀ ਡਿਸਪਲੇਅ ਗੋਰਿਲਾ 3 ਪ੍ਰੋਟੈਕਸ਼ਨ ਨਾਲ ਲੈਸ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 652 ਆਕਟਾਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ । ਇਸ ਫੋਨ 'ਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ 'ਚ ਬਿਹਤਰ ਗ੍ਰਾਫਿਕਸ ਲਈ ਐਂਡ੍ਰਨੋ 540GPU ਦਿੱਤਾ ਗਿਆ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ srt.Phone 'ਚ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ। ਪਾਵਰ ਬੈਕਅਪ ਲਈ ਫੋਨ 'ਚ 3000mAh ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ.ਜੋ ਕਿ 2.0 ਕੁਇੱਕ ਚਾਰਜਿੰਗ ਸੁਪੋਰਟ ਦਿੱਤੀ ਜਾ ਸਕਦੀ ਹੈ। ਫੋਨ 'ਚ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।


Related News