ਸਮਾਰਟਫੋਨ ਬਾਜ਼ਾਰ ''ਚ ਜਲਦੀ ਹੀ ਲਾਂਚ ਹੋ ਸਕਦੇ ਹਨ ਇਹ ਦੋ ਨਵੇਂ ਹੈਂਡਸੈੱਟ, Specifications ਹੋਏ ਲੀਕ

07/22/2017 1:18:24 AM

ਜਲੰਧਰ— ਸਮਾਰਟਫੋਨ ਬਾਜ਼ਾਰ 'ਚ ਜਲਦੀ ਹੀ ਦੋ ਨਵੇਂ ਹੈਂਡਸੈੱਟ ਲਾਂਚ ਹੋਣ ਵਾਲੇ ਹਨ। ਚੀਨੀ ਕੰਪਨੀ ਨੂਬੀਆ ਅਤੇ ਭਾਰਤੀ ਕੰਪਨੀ YU ਦੋ ਨਵੇਂ ਹੈਂਡਸੈੱਟ ਲਾਂਚ ਕਰ ਸਕਦੀ ਹੈ।  ਕੰਪਨੀ ਆਪਣਾ ਨਵਾਂ ਸਮਾਰਟਫੋਨ ਬਜਟ ਸੈਗਮੈਂਟ 'ਚ ਲਾਂਚ ਕਰ ਸਕਦੀ ਹੈ। ਇਸ ਫੋਨ ਦਾ ਨਾਮ ਵੀ ਅਜੇ ਸਾਹਮਣੇ ਨਹੀਂ ਆਇਆ ਹੈ। ਇਸ ਦਾ ਮਾਡਲ ਨੰਬਰ NX591 ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਕੰਪਨੀ ਜਲਦੀ ਹੀ Yunique 2 ਹੈਂਡਸੈੱਟ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ 24 ਜੁਲਾਈ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਦੇ ਰਿਟੇਲ ਬਾਕਸ ਦੀ ਜਾਣਕਾਰੀ ਲੀਕ ਹੋਈ ਹੈ।
ਨੂਬੀਆ -ਮਾਡਲ ਨੰਬਰ NX591J


ਇਸ ਨੂੰ ਬੈਂਚਮਾਰਕਿੰਗ ਸਾਈਟ Geekbench 'ਤੇ ਸਪਾਟ ਕੀਤਾ ਗਿਆ ਹੈ। ਇਸ ਫੋਨ 'ਚ ਐਂਡ੍ਰਾਇਡ 7.1.1 ਨਾਗਟ ਦਾ ਸਪੋਰਟ ਦਿੱਤਾ ਜਾ ਸਕਦਾ ਹੈ। ਇਹ ਫੋਨ 1.4Ghz 64 ਬਿਟ ਸਨੈਪਡਰੈਗਨ 617 ਆਕਟਾ-ਕੋਰ ਪ੍ਰੋਸੈਸਰ ਅਤੇ 6 ਜੀ.ਬੀ ਰੈਮ ਨਾਲ ਲੈਸ ਹੋ ਸਕਦਾ ਹੈ। ਹਾਲਾਂਕਿ, Geenebnch 'ਤੇ ਜ਼ਿਆਦਾ ਜਾਣਕਾਰੀ ਲੀਕ ਨਹੀਂ ਕੀਤੀ ਗਈ ਹੈ। ਪਰ Tenaa ਲਿਸਟਿੰਗ 'ਤੇ ਇਸ ਦੇ ਸਾਰੇ ਸਪੈਸੀਫਿਕੈਸ਼ਨ ਲੀਕ ਕੀਤੇ ਗਏ ਹਨ। ਇਸ 'ਚ 5.5 ਇੰਚ ਦੀ ਫੁੱਲ ਐੱਚ.ਡੀ ਡਿਸਪਲੇ ਦਿੱਤੀ ਜਾ ਸਕਦੀ ਹੈ, ਜਿਸ ਦਾ ਪਿਕਸਲ Resolution 1920*1080 ਹੋ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਡਿਊਲ ਕੈਮਰਾ ਦਿੱਤਾ ਜਾ ਸਕਦਾ ਹੈ। ਨਾਲ ਹੀ ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,100 mAh ਦੀ ਬੈਟਰੀ ਦਿੱਤੀ ਗਈ ਹੈ। ਰਿਅਰ ਪੈਨਲ 'ਤੇ ਫਿੰਗਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
Yu yunique 2


ਇਸ ਦੇ ਰਿਟੇਲ ਬਾਕਸ ਦੀ ਜਾਣਕਾਰੀ ਲੀਕ ਹੋਈ ਹੈ। ਇਸ 'ਚ ਫੋਨ ਦੀ ਲੁਕ ਦੇਖੀ ਜਾ ਸਕਦੀ ਹੈ। ਫੋਨ ਦੇ ਫਰੰਟ ਪੈਨਲ 'ਚ ਫਰੰਟ ਕੈਮਰਾ ਅਤੇ ਪ੍ਰਾਕਸੀਮਿਟੀ ਸੈਂਸਰ ਦਿੱਤੇ ਗਏ ਹੋਣਗੇ। ਨਾਲ ਹੀ ਡਿਸਪਲੇ ਦੇ ਹੇਠਾਂ ਐਂਡ੍ਰਾਇਡ ਨੈਵੀਗੇਸ਼ਨ ਕੀਤੀ ਗਈ ਹੋਵੇਗੀ। ਇਸ 'ਚ ਮੈਟੇਲਿਕ ਪੈਨਲ ਦਿੱਤੇ ਗਏ ਹੋਣਗੇ। ਇਸ ਦੇ ਸਪੈਸੀਫਿਕੈਸ਼ਨ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਇਲਾਵਾ Geekbench 'ਤੇ ਦੋ ਹੋਰ ਸਮਾਰਟਫੋਨ (ਜਿਨ੍ਹਾਂ ਦਾ ਮਾਡਲ ਨੰਬਰ Yu5011 ਅਤੇ yu 5012) ਦੇਖੇ ਗਏ ਹਨ। ਇਨ੍ਹਾਂ ਦੋਵਾਂ ਫੋਨਸ ਦੇ ਬਾਰੇ 'ਚ ਕਵਾਡ-ਕੋਰ ਮੀਡੀਆਟੇਕ ਐੱਮ.ਟੀ 6737 ਪ੍ਰੋਸੈਸਰ ਦਿੱਤਾ ਗਿਆ ਹੋਵੇਗਾ। ਨਾਲ ਹੀ ਐਂਡ੍ਰਾਇਡ 7.0 ਨਾਗਟ 'ਤੇ ਕੰਮ ਕਰੇਗਾ। Yu5011 'ਚ 2 ਜੀ.ਬੀ ਰੈਮ ਅਤੇ Yu 5012 'ਚ 3 ਜੀ.ਬੀ ਰੈਮ ਦਿੱਤੀ ਜਾਣ ਦੀ ਉਮੀਦ ਹੈ।