ਗੂਗਲ ਐਸੀਸਟੈਂਟ ਅਤੇ ਸਿਰੀ ਦੇ ਜ਼ਰੀਏ ਸਮਾਰਟਫੋਨ ਹੈਕਿੰਗ ਆਸਾਨ

09/08/2017 10:05:44 PM

ਜਲੰਧਰ— ਇਨ੍ਹਾਂ ਦਿਨੀਂ ਸਮਾਰਟਫੋਨਸ 'ਚ ਆਰਟੀਫੀਸ਼ਿਅਲ ਇੰਟੈਲੀਜੰਸੀ ਬੇਸਡ ਪਰਸਨਲ ਐਸੀਸਟੈਂਟ ਦਾ ਟ੍ਰੈਡ ਤੇਜ਼ੀ ਨਾਲ ਵਧ ਰਿਹਾ ਹੈ। ਸਿਰੀ, ਗੂਗਲ ਐਸੀਸਟੈਂਟ, ਬਿਕਸਬੀ ਅਤੇ ਐਲੇਕਸਾ ਵਰਗੇ ਏ.ਆਈ. ਪ੍ਰੋਗਰਾਮ ਜ਼ਿਆਦਾਤਰ ਸਮਾਰਟਫੋਨਸ 'ਚ ਦਿੱਤੇ ਜਾ ਰਹੇ ਹਨ। ਪਰ ਕਿ ਇਹ ਸੁਰੱਖਿਅਤ ਹੈ? ਤੁਸੀਂ ਸੋਚ ਰਹੇ ਹੋਵੋਗੇ ਕਿ ਇਸ 'ਚ ਕੀ ਦਿੱਕਤ ਹੈ। ਤੁਹਾਨੂੰ ਦੱਸ ਦਈਏ ਕਿ ਇਸ ਨਾਲ ਹੈਕਿੰਗ ਕੀਤੀ ਜਾ ਸਕਦੀ ਹੈ।
ਗੂਗਲ ਐਸੀਸਟੈਂਟ ਅਤੇ ਸਿਰੀ ਨੂੰ ਹੈਕਰਸ ਗਲਤ ਤਰੀਕੇ ਨਾਲ ਵਰਤੋਂ ਕਰਕੇ ਤੁਹਾਡੇ ਸਮਾਰਟਫੋਨ 'ਚ ਐਂਟਰ ਹੋ ਸਕਦੇ ਹਨ। ਚੀਨ ਦੀ ਝੇਜਿਯਾਂਗ ਯੂਨੀਵਰਸਿਟੀ ਦੇ ਰਿਸਰਚਰਸ ਦੀ ਇਕ ਟੀਮ ਨੇ ਅਜਿਹਾ ਤਰੀਕਾ ਲੱਭਿਆ ਹੈ, ਜਿਸ ਦੇ ਜ਼ਰੀਏ ਬਿਨ੍ਹਾਂ ਕੋਈ ਸ਼ਬਦ ਬੋਲੇ ਹੀ ਵਾਇਸ ਰਿਕਾਗਨਿਸ਼ਨ ਐਕਟੀਵੈਟ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਵਾਇਸ ਐਸੀਸਟੈਂਟ 'ਚ ਕਮੀਆਂ ਲੱਭੀਆਂ ਜੋ ਲਗਭਗ ਸਾਰੇ ਆਰਟੀਫੀਸ਼ਿਅਲ ਇੰਟੈਲੀਜੰਸੀ ਬੇਸਡ ਐਸੀਸਟੈਂਟ 'ਚ ਹੁੰਦੀਆਂ ਹਨ। ਉਦਾਰਹਣ ਦੇ ਤੌਰ 'ਤੇ ਤੁਹਾਡੇ ਕੋਲ ਬੈਠਿਆ ਕੋਈ ਵਿਅਕਤੀ ਇਸ ਤਕਨੀਕ ਨਾਲ ਤੁਹਾਡੇ ਸਮਾਰਟਫੋਨ ਦੇ ਕਿਸੇ ਐਪ 'ਚ ਵੀ ਐਕਸੈਸ ਕਰ ਸਕਦਾ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। ਕਮਾਂਡਸ ਦੇ ਕਰ ਹੈਕਰਸ ਤੁਹਾਡੇ ਸਮਾਰਟਫੋਨ ਦੇ ਵਰਚੁਅਲ ਐਸੀਸਟੈਂਟ ਨੂੰ ਹਾਈਜੈਕ ਕਰ ਲੈਣਗੇ ਅਤੇ ਕਮਾਂਡਸ ਦੇ ਕੇ ਇਸ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਹਨ। ਵਾਇਸ ਕਮਾਂਡ ਜ਼ਰੀਏ ਤੁਹਾਡੇ ਸਮਾਰਟਫੋਨ 'ਚ ਖਤਰਨਾਕ ਵੈੱਬਸਾਈਟ ਖੋਲ ਕੇ ਤੁਹਾਡੀ ਡਿਵਾਈਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਸਭ ਤੋਂ ਗੰਭੀਰ ਸਮੱਸਿਆ ਇਹ ਹੈ ਕਿ ਇਸ ਅਟੈਕ ਨਾਲ ਐਂਡਰਾਇਡ ਅਤੇ ਆਈਫੋਨ ਦੋਵੇਂ ਹੀ ਮੁਸ਼ਕਿਲ 'ਚ ਆ ਸਕਦੇ ਹਨ। ਹੁਣ ਭਾਵੇ ਤੁਸੀਂ ਆਈਫੋਨ ਦੀ ਵਰਤੋਂ ਕਰੋ ਜਾਂ ਕੋਈ ਦੂਜੇ ਸਮਾਰਟਫੋਨ, ਤੁਹਾਡੇ ਲਈ ਖਤਰਾ ਬਣਿਆ ਹੋਇਆ ਹੈ। ਰਿਸਰਚਰਸ ਮੁਤਾਬਕ ਡਾਲਫਿਨ ਅਟੈਕ ਵਾਇਸ ਕਮਾਂਡਸ ਨੂੰ ਤੁਸੀਂ ਸੁਣ ਨਹੀਂ ਸਕਦੇ ਹੋ। ਹਾਰਡਵੇਅਰ ਇਸ ਨੂੰ ਸੁਣ ਕੇ ਸਮਝ ਵੀ ਸਕਦਾ ਹੈ, ਕਿਉਂਕਿ ਆਰਟੀਫੀਸ਼ਿਅਲ ਇੰਟੈਲੀਜੰਸੀ ਬੇਸਡ ਐਪ ਨੂੰ ਨਹੀਂ ਪਤਾ ਹੈ ਕਿ ਤੁਸੀਂ ਕਮਾਂਡ ਦੇ ਰਹੇ ਹੋ ਜਾਂ ਕੋਈ ਹੈਕਰ।