ਗੇਮਿੰਗ ਦੇ ਸ਼ੌਕੀਨਾਂ ਲਈ 23 ਸਤੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ ਇਹ ਸਮਾਰਟਫੋਨ

09/20/2019 12:01:26 AM

ਗੈਜੇਟ ਡੈਸਕ—ਤਾਈਵਾਨ ਦੀ ਟੈੱਕ ਕੰਪਨੀ ਆਸੂਸ ਭਾਰਤ 'ਚ ਆਪਣ ਗੇਮਿੰਗ ਸੈਂਟ੍ਰਿਕ ਫੋਨ ਰੋਗ ਫੋਨ 2 (Asus Rog Phone 2) ਲਾਂਚ ਕਰਨ ਨੂੰ ਤਿਆਰ ਹੈ। ਭਾਰਤ 'ਚ ਇਹ ਫੋਨ 23 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਖਾਸਤੌਰ 'ਤੇ ਗੇਮਿੰਗ ਦੇ ਸ਼ੌਕੀਨ ਯੂਜ਼ਰਸ ਲਈ ਬਣਾਇਆ ਗਿਆ ਹੈ। ਫੋਨ ਨੂੰ ਚੀਨ 'ਚ ਦੋ ਮਹੀਨੇ ਪਹਿਲਾਂ ਹੀ ਲਾਂਚ ਕੀਤਾ ਜਾ ਚੁੱਕਿਆ ਹੈ। ਫਲਿੱਪਕਾਰਟ 'ਤੇ ਵੀ ਇਸ ਫੋਨ ਦਾ ਟੀਜ਼ਰ ਨਜ਼ਰ ਆਇਆ ਹੈ। ਭਾਵ ਭਾਰਤ 'ਚ ਇਹ ਫੋਨ ਫਲਿੱਪਕਾਰਟ 'ਤੇ ਉਪਲੱਬਧ ਹੋਵੇਗਾ।

ਕੀਮਤ
ਇਸ ਫੋਨ ਦੀ ਚੀਨ 'ਚ ਸ਼ੁਰੂਆਤੀ ਕੀਮਤ 3499 ਯੁਆਨ ਭਾਵ ਲਗਭਗ 35,000 ਰੁਪਏ ਹੈ। ਫੋਨ ਦੇ 12ਜੀ.ਬੀ. ਰੈਮ ਵੇਰੀਐਂਟ ਦੀ ਕੀਮਤ ਕਰੀਬ 60,000 ਰੁਪਏ ਹੈ। ਭਾਰਤ 'ਚ ਓਰੀਜਨਲ Asus Rog Phone ਦੀ ਕੀਮਤ 69,999 ਰੁਪਏ ਹੈ। ਇਹ  ਕੀਮਤ ਫੋਨ ਦੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਹੈ। ਕੰਪਨੀ ਇਸ ਫੋਨ ਦਾ ਇਕ ਹੋਰ ਸੁਪੀਰੀਅਰ ਮਾਡਲ ਲਾਂਚ ਕਰ ਸਕਦੀ ਹੈ ਜਿਸ ਦੀ ਕੀਮਤ 80,000 ਰੁਪਏ ਹੋ ਸਕਦੀ ਹੈ।

ਸਪੈਸੀਫਿਕੇਸ਼ਨਸ
ਗੱਲ ਕਰੀਏ ਜੇਕਰ ਇਸ ਫੋਨ ਦੇ ਫੀਚਰਸ ਦੀ ਤਾਂ  Asus Rog Phone II 120Hz ਐਮੋਲੇਡ ਸਕਰੀਨ ਨਾਲ ਆਉਣ ਵਾਲਾ ਦੁਨੀਆ ਦਾ ਪਹਿਲਾਂ ਫੋਨ ਹੈ। ਅਜੇ ਤਕ ਲਾਂਚ ਹੋਏ ਫੋਨ ਨੂੰ ਜ਼ਿਆਦਾਤਰ  90Hz ਏਮੋਲੇਡ ਸਕਰੀਨ ਨਾਲ ਦੇਖਾ ਗਿਆ ਹੈ ਜਿਸ 'ਚ ਵਨਪਲੱਸ 7 ਪ੍ਰੋ ਅਤੇ  ROG ਫੋਨ ਸ਼ਾਮਲ ਹੈ। ਫੋਨ 'ਚ 6.59 ਇੰਚ ਦੀ ਸਕਰੀਨ ਦਿੱਤੀ ਗਈ ਹੈ। ਬਿਨਾਂ ਨੌਚ ਦੇ ਆਉਣ ਵਾਲੇ ਇਸ ਫੋਨ 'ਚ ਕਾਰਨਿੰਗ ਗੋਰਿੱਲਾ ਗਲਾਸ 6 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ।

ਸਨੈਪਡਰੈਗਨ 855+ਪ੍ਰੋਸੈਸਰ
ਆਸੂਸ ਰੋਗ ਫੋਨ 2 'ਚ ਕੁਆਲਕਾਮ ਸਨੈਪਡਰੈਗਨ 855 ਪਲੱਸ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਵੈਸੇ ਤਾਂ ਸਨੈਪਡਰੈਗਨ 855 ਦੇ ਵਰਗਾ ਹੀ ਹੈ ਪਰ ਇਸ ਦੇ ਸੀ.ਪੀ.ਯੂ. ਦੀ ਕਲਾਕ ਸਪੀਡ ਉਸ ਤੋਂ ਜ਼ਿਆਦਾ ਹੈ। ਸਨੈਪਡਰੈਗਨ 855 ਪਲੱਸ ਪ੍ਰੋਸੈਸਰ 'ਤੇ ਚੱਲਣ ਵਾਲਾ ਵੀ ਇਹ ਪਹਿਲਾ ਫੋਨ ਹੈ।

ਕੈਮਰਾ ਤੇ 6,000 ਐੱਮ.ਏ.ਐੱਚ. ਦੀ ਪਾਵਰਫੁਲ ਬੈਟਰੀ
ਰੋਗ ਫੋਨ 2 ਦੇ ਬੈਕ 'ਚ 48 ਮੈਗਾਪਿਕਸਲ IMX586 ਸੋਨੀ ਸੈਂਸਰ ਅਤੇ 13 ਮੈਗਾਪਿਕਸਲ ਦਾ ਵਾਈਟ-ਐਂਗਲ ਲੈਂਸ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਤੇ ਸੈਲਫੀ ਲਈ ਇਸ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਨ੍ਹਾਂ ਹੀ ਨਹੀਂ ਕੰਪਨੀ ਦਾ ਦਾਅਵਾ ਹੈ ਕਿ 6,000 ਐੱਮ.ਏ.ਐੱਚ. ਬੈਟਰੀ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ ਫੋਨ ਹੈ, ਜੋ ਕਿ 30 ਵਾਟ ਫਾਸਟ ਚਾਰਜਿੰਗ ਸਪਾਰਟ ਕਰਦਾ ਹੈ।

Karan Kumar

This news is Content Editor Karan Kumar