Vivo ਸਕਰੀਨ ''ਚ ਏਮਬੈਡਡ ਫਿੰਗਰਪ੍ਰਿੰਟ ਸੈਂਸਰ ਨਾਲ ਪੇਸ਼ ਕਰ ਸਕਦੀ ਹੈ ਦੁਨੀਆਂ ਦਾ ਪਹਿਲਾਂ ਸਮਾਰਟਫੋਨ

06/16/2017 5:21:36 PM

ਜਲੰਧਰ- ਕੁਝ ਸਮਾਰਟਫੋਨ ਨਿਰਮਾਤਾ ਕੰਪਨੀ ਇਸ ਸਾਲ ਕੁਝ ਅਜਿਹੇ ਸਮਾਰਟਫੋਨ ਨਾਲ ਬਾਜ਼ਾਰ 'ਚ ਆਵੇਗੀ, ਜੋ ਫਿੰਗਰਪ੍ਰਿੰਟ ਸੈਂਸਰ ਨੂੰ ਸਕਰੀਨ 'ਚ ਹੀ ਐਂਬੇਡ ਕਰੇਗੀ, ਜਦਕਿ ਅਜਿਹਾ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਨਾਲ ਨਹੀਂ ਹੋਇਆ ਹੈ। ਸੈਮਸੰਗ ਗਲੈਕਸੀ ਨੋਟ 8 ਨਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਅਜਿਹਾ ਐਪਲ ਦੀ 10ਵੇਂ ਵਰ੍ਹੇਗੰਢ 'ਤੇ ਵੀ ਹੋ ਸਕਦਾ ਹੈ ਅਤੇ ਅਸੀਂ ਇਹ ਨਵਾਂ ਫੀਚਰ ਆਈਫੋਨ 8 ਜਾਂ ਫਿਰ ਆਈਫੋਨ ਐੱਕਸ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਇਕ ਰਿਪੋਰਟ ਦੇ ਮੁਤਾਬਕ ਸੈਮਸੰਗ ਅਤੇ ਐਪਲ ਤੋਂ ਪਹਿਲਾਂ ਇਹ ਫੀਚਰ ਤੁਹਾਨੂੰ ਵੀਵੋ 'ਚ ਦੇਖਣ ਨੂੰ ਮਿਲ ਸਕਦਾ ਹੈ। ਕੰਪਨੀ ਨੇ ਇਸ ਤਰ੍ਹਾਂ ਦੇ ਪ੍ਰੋਟੋਟਾਈਪ 'ਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਸ ਲੀਕ ਹੋਈ ਤਸਵੀਰ 'ਚ ਇਸ ਤਰ੍ਹਾਂ ਦੇ ਫੀਚਰ ਨੂੰ ਦੇਖ ਸਕਦੇ ਹੋ। ਇਸ ਤਸਵੀਰ ਨੂੰ ਇਕ ਵੀਡੀਓ ਤੋਂ ਲਿਆ ਗਿਆ ਹੈ, ਜੋ ਹੁਣ ਅੱਜ ਹੀ ਲੀਕ ਹੋਈ ਹੈ। 28 ਜੂਨ ਨੂੰ ਇਕ ਅਜਿਹੇ ਸਮਾਰਟਫੋਨ ਨੂੰ ਲਾਂਚ ਕਰਨੈ ਹੈ। ਜਿਸ 'ਚ ਇਸ ਫੀਚਰ ਨੂੰ ਸਭ ਤੋਂ ਪਹਿਲਾਂ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਤਕਨੀਕ ਨਾਲ ਲੈਸ ਹੋ ਕੇ ਐਪਲ ਹੀ ਸਭ ਤੋਂ ਪਹਿਲਾਂ ਸਾਹਮਣੇ ਆਵੇਗਾ। ਇਸ ਤੋਂ ਇਲਾਵਾ ਸੈਮਸੰਗ ਦੇ ਗਲੈਕਸੀ ਨੋਟ 8 ਨੂੰ ਲੈ ਕੇ ਵੀ ਖਬਰਾਂ ਆ ਰਹੀਆਂ ਹਨ ਕਿ ਇਸ ਨੂੰ ਵੀ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।
ਨੋਟ 8 ਫੋਨ ਦੀ ਚਰਚਾ ਕਰੀਏ ਤਾਂ ਇਸ ਸਮਾਰਟਫੋਨ ਨੂੰ ਲੈ ਕੇ ਕਈ ਲੀਕ ਸਾਹਮਣੇ ਆ ਚੁੱਕੇ ਹਨ ਅਤੇ ਨਵੀਂ ਲੀਕ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਚੀਨ 'ਚ ਸੈਮਸੰਗ ਗਲੈਕਸੀ ਨੋਟ 8 ਦਾ ਐਂਪਰਰ ਐਡੀਸ਼ਨ ਪੇਸ਼ ਕੀਤਾ ਜਾਵੇਗਾ, ਜਿਸ 'ਚ 8 ਜੀ. ਬੀ. ਦੀ ਰੈਮ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਹਾਲ ਹੀ 'ਚ ZTE ਵੱਲੋਂ ਇਕ ਨਵਾਂ ਸਮਾਰਟਫੋਨ ZTE Nubia Z17 ਪੇਸ਼ ਕੀਤਾ ਹੈ, ਜੋ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 8 ਜੀ. ਬੀ. ਰੈਮ ਨਾਲ ਆਇਆ ਹੈ। ਇਸ ਤੋਂ ਇਲਾਵਾ Asus AR 'ਚ ਵੀ 8 ਜੀ. ਬੀ. ਦੀ ਰੈਮ ਮੌਜੂਦ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 821 ਪ੍ਰੋਸੈਸਰ ਦਿੱਤਾ ਗਿਆ ਹੈ।
6 ਜੀ. ਬੀ. ਰੈਮ ਇਕ ਸਮਾਰਟਫੋਨ ਲਈ ਕਾਫੀ ਨਹੀਂ ਹੋਈ ਅਤੇ 8 ਜੀ. ਬੀ. ਰੈਮ ਵੀ ਫੋਨਜ਼ 'ਚ ਆਉਣ ਲੱਗੀ। ਸੈਮਸੰਗ 'ਚ 2018 'ਚ ਸੈਮਸੰਗ ਵੱਲੋਂ ਜੋ ਨੋਟ ਡਿਵਾਈਸ ਪੇਸ਼ ਕਾਤ ਜਾਵੇਗਾ ਸੈਮਸੰਗ ਗਲੈਕਸੀ ਨਟ 9 ਉਸ 'ਚ 12 ਜੀ. ਬੀ. ਰੈਮ ਹੋ ਸਕਦੀ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਨੋਟ 8 ਦਾ ਇੰਟਰਨੈਸ਼ਨਲ ਵਰਜਨ 6 ਜੀ. ਬੀ. ਰੈਮ ਨਾਲ ਪੇਸ਼ ਕੀਤਾ ਜਾ ਸਕਦਾ ਹੈ।