ਔਰਤਾਂ ਦੀ ਸੁਰੱਖਿਆ ਲਈ ਬਣਿਆ Smart Pepper Spray

Tuesday, Jan 15, 2019 - 10:41 AM (IST)

ਦੋਸਤਾਂ-ਰਿਸ਼ਤੇਦਾਰਾਂ ਨੂੰ ਮੈਸੇਜ ਰਾਹੀਂ ਦੇਵੇਗਾ ਲੋਕੇਸ਼ਨ ਦੀ ਜਾਣਕਾਰੀ
ਗੈਜੇਟ ਡੈਸਕ– ਘਰੋਂ ਬਾਹਰ ਇਕੱਲੀਆਂ ਹੋਣ ’ਤੇ ਔਰਤਾਂ ਦੀ ਸੁਰੱਖਿਆ ਲਈ ਹੁਣ ਅਜਿਹਾ ਸਮਾਰਟ ਪੈਪਰ ਸਪਰੇਅ ਤਿਆਰ ਕੀਤਾ ਗਿਆ ਹੈ, ਜੋ ਸਾਹਮਣੇ ਵਾਲੇ ਦੀਆਂ ਅੱਖਾਂ ਵਿਚ ਜਲਨ ਪੈਦਾ ਕਰੇਗਾ, ਨਾਲ ਹੀ ਜਲਦ  ਤੋਂ ਜਲਦ ਤੁਹਾਡੇ ਤਕ ਮਦਦ ਪਹੁੰਚਾਉਣ ਦੇ ਵੀ ਕੰਮ ਆਏਗਾ। ਇਹ ਸਪਰੇਅ ਬਲੂਟੁੱਥ ਰਾਹੀਂ ਸਮਾਰਟਫੋਨ ਐਪ ਨਾਲ ਜੁੜਿਆ ਰਹੇਗਾ ਅਤੇ ਚੋਣਵੇਂ ਕਾਂਟੈਕਟਸ ਨੂੰ ਲੋਕੇਸ਼ਨ ਨਾਲ ਮੈਸੇਜ ਭੇਜੇਗਾ, ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਔਰਤ ਖਤਰੇ ਵਿਚ ਹੈ। ਸਮਾਰਟ ਪੈਪਰ ਸਪਰੇਅ ਸਵੀਡਿਸ਼ ਸਟਾਰਟਅੱਪ ਕੰਪਨੀ Plegium ਨੇ ਬਣਾਇਆ ਹੈ। ਇਸ ਨੂੰ ਬਹੁਤ ਵਧੀਆ ਪਰਸਨਲ ਸੁਰੱਖਿਆ ਉਤਪਾਦ ਕਿਹਾ ਗਿਆ ਹੈ, ਜੋ ਖਤਰੇ ਵਿਚ ਤੁਹਾਡੇ ਕਾਫੀ ਕੰਮ ਆਏਗਾ।

PunjabKesari

ਇੰਝ ਲਿਆ ਸਕਦੇ ਹੋ ਵਰਤੋਂ ’ਚ
ਸਮਾਰਟ ਪੈਪਰ ਸਪਰੇਅ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਪਹਿਲਾਂ ਇਸ ਦੇ ਲਈ ਬਣਾਈ ਗਈ ਖਾਸ ਐਪ ਡਾਊਨਲੋਡ ਕਰਨੀ ਪਵੇਗੀ, ਜੋ ਇਸ ’ਤੇ ਲਿਖੇ ਨੰਬਰ ਰਾਹੀਂ ਬਲੂਟੁੱਥ ਦੇ ਮਾਧਿਅਮ ਨਾਲ ਇਸ ਦੇ ਨਾਲ ਜੁੜ ਜਾਵੇਗੀ। ਧਿਆਨ ਰਹੇ ਕਿ ਕਾਲੀ ਮਿਰਚ ਵਾਲੇ ਸਪਰੇਅ ਨੂੰ ਛਿੜਕਣ ਤੋਂ ਬਾਅਦ ਹੀ ਇਹ ਡਿਵਾਈਸ ਲੋਕੇਸ਼ਨ ਵਾਲੇ ਆਟੋਮੈਟਿਕ ਮੈਸੇਜ ਨੂੰ ਸੈਂਡ ਕਰੇਗੀ। ਇਸ ਦੇ ਨਾਲ ਹੀ ਇਕ ਆਟੋਮੈਟਿਕ ਪ੍ਰੀ ਰਿਕਾਰਡਿਡ ਕਾਲ ਮੁਫਤ ’ਚ ਕੀਤੀ ਜਾਵੇਗੀ, ਜੋ ਦੱਸੇਗੀ ਕਿ ਉਹ ਇਸ ਵੇਲੇ ਖਤਰੇ ਵਿਚ ਹੈ।

 

10 ਫੁੱਟ ਤਕ ਕਰ ਸਕਦੈ ਸਪਰੇਅ
ਇਸ ਸਪਰੇਅ ਵਿਚ 130 ਡੈਸੀਬਲ ਵਾਲਾ ਸਾਇਰਨ ਲੱਗਾ ਹੈ, ਜੋ ਉੱਚੀ ਆਵਾਜ਼ ਕਰਦਾ ਹੈ। ਨਾਲ ਹੀ ਤੇਜ਼ LEDs ਨਾਲ ਅਟੈਕਰ ਨੂੰ ਭੁਲੇਖਾ ਪਾਉਣ ਵਿਚ ਮਦਦ ਮਿਲਦੀ ਹੈ। ਇਕ ਵਾਰ ਵਿਚ ਇਹ ਸਪਰੇਅ 10 ਫੁੱਟ ਦੀ ਦੂਰੀ ਤਕ ਸਪਰੇਅ ਕਰ ਸਕਦਾ ਹੈ, ਜੋ ਕਮਾਲ ਦੀ ਗੱਲ ਹੈ। ਖਾਸ ਕਿਸਮ ਦੀ ਬੈਟਰੀ ਇਸ ਵਿਚ ਲਾਈ ਗਈ ਹੈ, ਜਿਸ ਨੂੰ ਬਿਨਾਂ ਚਾਰਜ ਕੀਤੇ 4 ਸਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਦੀ ਕੀਮਤ 80 ਡਾਲਰ (ਲਗਭਗ 5600 ਰੁਪਏ) ਰੱਖੀ ਗਈ ਹੈ। ਫਿਲਹਾਲ ਇਸ ਨੂੰ ਕਦੋਂ ਤਕ ਵਿਕਰੀ ਲਈ ਬਾਜ਼ਾਰ ’ਚ ਲਿਆਂਦਾ ਜਾਵੇਗਾ, ਇਸ ਦੀ ਜਾਣਕਾਰੀ ਨਹੀਂ।


Related News