CES 2020: ਸਰੀਰ ਦੇ ਤਾਪਮਾਨ ਦੇ ਹਿਸਾਬ ਨਾਲ ਆਪਣੇ ਆਪ ਗਰਮ ’ਤੇ ਠੰਡਾ ਹੁੰਦਾ ਹੈ ਇਹ ਗੱਦਾ

01/06/2020 1:53:36 PM

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES 2020) ਨੂੰ ਇਸ ਸਾਲ 7 ਤੋਂ 10 ਜਨਵਰੀ ਤਕ ਅਮਰੀਕਾ ਦੇ ਰਾਜ ਨੇਵਾਦਾ ’ਚ ਸਥਿਤ ਲਾਸ ਵੇਗਾਸ ਕਨਵੈਂਸ਼ਨ ਸੈਂਟਰ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਈਵੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੈਕਨਾਲੋਜੀ ’ਤੇ ਆਧਾਰਿਤ ਇਲੈਕਟ੍ਰੋਨਿਕਸ ਪ੍ਰੋਡਕਟਸ ਦੁਨੀਆ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨਾਲ Climate360 mattress ਨੂੰ ਕਾਫੀ ਪ੍ਰਸਿੱਧੀ ਮਿਲ ਰਹੀ ਹੈ। 
- ਬਹੁਤ ਸਾਰੇ ਲੋਕਾਂ ਨੂੰ ਸੌਣਾ ਪਸੰਦ ਹੁੰਦਾ ਹੈ, ਅਜਿਹੇ ’ਚ ਗੱਦਾ ਕਾਫੀ ਅਹਿਮ ਭੂਮਿਕਾ ਨਿਭਾਉਂਦਾ ਹੈ। ਈਵੈਂਟ ’ਚ Climate360 mattress ਨੂੰ ਸ਼ੋਅਕੇਸ ਕੀਤਾ ਗਿਆ ਹੈ ਜੋ ਕਿ "microclimates" ਟੈਕਨਾਲੋਜੀ ਨਾਬ ਬਣਿਆ ਹੈ। ਇਹ ਤਕਨੀਕ ਤੁਹਾਡੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਗੱਦੇ ਦਾ ਤਾਪਮਾਨ ਕਰਨ ’ਚ ਮਦਦ ਕਰਦੀ ਹੈ। ਇਸ ਦੀ ਨਿਰਮਾਤਾ ਕੰਪਨੀ ਸਲੀਪ ਨੰਬਰ ਨੇ ਦੱਸਿਆ ਹੈ ਕਿ ਇਸ ਦਾ ਇਸਤੇਮਾਲ ਕਰਨ ’ਤੇ ਸਮਾਰਟਫੋਨ ਐਪ ’ਤੇ ਤੁਹਾਨੂੰ ਡੇਲੀ ਰਿਪੋਰਟ ਮਿਲੇਗੀ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨਾ ਬਿਹਤਰ ਸੋਅ ਰਹੇ ਹੋ। ਇਸ ਰਿਪੋਰਟ ’ਚ ਹਾਰਟ ਰੇਟ ਪਰਿਵਰਤਨਸ਼ੀਲਤਾ, ਰਿਦਮ ਅਤੇ ਬ੍ਰੀਥਿੰਗ ਨਾਲ ਜੁੜੀ ਜਾਣਕਾਰੀ ਵੀ ਮੌਜੂਦ ਹੋਵੇਗੀ। 
- ਕੰਪਨੀ ਨੇ ਕਿਹਾ ਹੈ ਕਿ ਕਲਾਈਮੇਟ 360 ਮੈਟ੍ਰੇਸ ’ਚ ਅਜੇ SleepIQ ਟੈਕਨਾਲੋਜੀ ਨੂੰ ਸ਼ਾਮਲ ਕੀਤਾ ਜਾਣਾ ਬਾਕੀ ਹੈ ਜੋ ਤੁਹਾਨੂੰ ਦੱਸੇਗੀ ਕਿ ਤੁਸੀਂ ਕਿਸੇ ਬਿਹਤਰ ਨੀਂਦ ਲੈ ਸਕਦੇ ਹੋ ਅਤੇ ਕਿੰਨੇ ਸਮੇਂ ਤਕ ਰੋਜ਼ ਸੋਅ ਰਹੇ ਹੋ। ਇਸ ਦੇ ਸਾਲ 2021 ਤਕ ਬਾਜ਼ਾਰ ’ਚ ਆਉਣ ਦੀ ਉਮੀਦ ਹੈ।


Related News