ਸਕਾਈਪ ਨੇ ਵਿੰਡੋ ਐਪ ਲਈ ਪੇਸ਼ ਕੀਤਾ ਨਵਾਂ ਫੀਚਰ
Thursday, Jan 14, 2016 - 03:33 PM (IST)

ਵੱਖ-ਵੱਖ ਭਾਸ਼ਾਵਾਂ ''ਚ ਕਰੇਗਾ ਟੈਕਸਟ ਦਾ ਅਨੁਵਾਦ
ਜਲੰਧਰ- ਮਸ਼ਹੂਰ ਵੀਡੀਓ ਕਾਲਿੰਗ ਅਤੇ ਇੰਸਟੈਂਟ ਮੈਸਜਿੰਗ ਸਰਵਿਸ ਵਾਲੇ ਸਕਾਈਪ ਨੇ ਐਲਾਨ ਕੀਤਾ ਹੈ ਕਿ ਇਸ ਦੇ ਵਿੰਡੋ ਡੈਕਸਟਾਪ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਲਈ ਇਕ ਟਰਾਂਸਲੇਟਰ ਟੂਲ ਬਣਾਇਆ ਗਿਆ ਹੈ । ਇਹ ਐਲਾਨ ਵਿੰਡੋ ਲਈ ਮਾਈਕ੍ਰੋਸਾਫਟ ਦੀ ਸਕਾਈਪ ਟਰਾਂਸਲੇਟਰ ਪ੍ਰੀਵਿਊ ਦੇ ਲਾਂਚ ਹੋਣ ਤੋਂ ਕੁਝ ਮਹੀਨਿਆਂ ਬਾਅਦ ਹੀ ਕੀਤਾ ਗਿਆ ਹੈ। ਮਾਈਕ੍ਰੋਸਾਫਟ ਦੇ ਐਲਾਨ ਅਨੁਸਾਰ ਵਿੰਡੋ ਐਪ ਸਰਵਿਸ ਦੁਆਰਾ ਸੱਤ ਭਾਸ਼ਾਵਾਂ ''ਚ ਵਾਇਸ ਟੂ ਵਾਇਸ ਟਰਾਂਸਲੇਸ਼ਨ ਦੀ ਸੁਵਿਧਾ ਦਿੱਤੀ ਗਈ ਸੀ, ਜਿਨ੍ਹਾਂ ''ਚ ਚੀਨੀ ਮੈਂਡਰੇਨ, ਇੰਗਲਿਸ਼, ਫਰੈਂਚ, ਜਰਮਨ, ਇਟਾਲੀਅਨ, ਪੁਰਤਗਾਲੀ ਅਤੇ ਸਪੈਨਿਸ਼ ਭਾਸ਼ਾਵਾਂ ਸ਼ਾਮਿਲ ਸਨ।
ਜਿਹੜੇ ਯੂਜ਼ਰਜ਼ ਟੈਕਸਟ ਨੂੰ ਪਸੰਦ ਕਰਦੇ ਹਨ ਉਨ੍ਹਾਂ ਲਈ ਇਹ ਐਪ 50 ਭਾਸ਼ਾਵਾਂ ਦੇ ਰਿਹਾ ਹੈ ਜਿਨ੍ਹਾਂ ''ਚ ਹਿੰਦੀ ਅਤੇ ਉਰਦੂ ਭਾਸ਼ਾਵਾਂ ਵੀ ਸ਼ਾਮਿਲ ਹਨ। ਕੰਪਨੀ ਦੇ ਅਨੁਸਾਰ ਫਰੈਂਚ ਤੋਂ ਇੰਗਲਿਸ਼ ਭਾਸ਼ਾ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਲਾਂਚ ਹੋਣ ਤੋਂ ਬਾਅਦ ਇਨ੍ਹਾਂ ਕਾਲਾਂ ਦੀ ਗਿਣਤੀ 400 ਫੀਸਦੀ ਤੱਕ ਵੱਧ ਗਈ ਹੈ। ਇਹ ਐਪ ਵਿੰਡੋ 8, ਵਿੰਡੋ 8.1 ਅਤੇ ਵਿੰਡੋ 10 ਨੂੰ ਸਪੋਰਟ ਕਰਦਾ ਹੈ। ਜੇਕਰ ਤੁਹਾਡੇ ਕੋਲ ਆਪਣੇ ਕੰਪਿਊਟਰ ਦੀ ਵਿੰਡੋ ਲਈ ਸਕਾਈਪ ਦਾ ਅੱਪਡੇਟ ਵਰਜਨ ਹੈ ਤਾਂ ਤੁਸੀਂ ਇਸ ਦੇ ਸੱਜੇ ਪਾਸੇ ਦੀ ਨੁੱਕਰ ''ਚ ਗਲੋਬ ਬਟਨ ਨੂੰ ਦੇਖ ਸਕਦੇ ਹੋ। ਇਹ ਫੀਚਰ ਹੁਣ ਤੱਕ ਸਿਰਫ ਸਕਾਈਪ ਦੇ ਵਿੰਡੋ ਐਪ ਲਈ ਹੀ ਉਪਲੱਬਧ ਹੈ। ਆਉਣ ਵਾਲੇ ਸਮੇਂ ''ਚ ਇਸ ਐਪ ''ਚ ਹੋਰ ਵੀ ਭਾਸ਼ਾਵਾਂ ਨੂੰ ਜੋੜਿਆ ਜਾਵੇਗਾ ਅਤੇ ਇਸ ਟੈਕਨਾਲੋਜੀ ਨੂੰ ਹੋਰ ਪਲੇਟਫਾਰਮ ''ਤੇ ਵੀ ਲਿਆਂਦਾ ਜਾਵੇਗਾ।