Skullcandy ਨੇ ਭਾਰਤ ’ਚ ਲਾਂਚ ਕੀਤੇ ਨਵੇਂ ਈਅਰਬਡਸ, ਮਿਲੇਗਾ 14 ਘੰਟਿਆਂ ਦਾ ਬੈਟਰੀ ਬੈਕਅਪ

11/07/2020 11:43:09 AM

ਗੈਜੇਟ ਡੈਸਕ– ਸਕੱਲਕੈਂਡੀ ਸਪੋਕ ਟਰੂ ਵਾਇਰਲੈੱਸ ਈਅਰਬਡਸ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਈਅਰਬਡਸ IPX4 ਸਰਟੀਫਾਇਡ ਹਨ ਅਤੇ ਇਹ ਵਾਟਰ-ਡਸਟ ਰੈਸਿਸਟੈਂਟ ਹਨ। ਕੰਪਨੀ ਦੇ ਦਾਅਵੇ ਮੁਤਾਬਕ, ਚਾਰਜਿੰਗ ਕੇਸ ਨਾਲ ਇਨ੍ਹਾਂ ਨੂੰ 14 ਘੰਟਿਆਂ ਤਕ ਚਲਾਇਆ ਜਾ ਸਕਦਾ ਹੈ। ਇਸ ਡਿਵਾਈਸ ’ਤੇ ਲਿਮਟਿਡ ਪੀਰੀਅਡ ਆਫਰ ਵੀ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ

ਕੀਮਤ
Skullcandy Spoke TWS ਦੀ ਕੀਮਤ ਭਾਰਤ ’ਚ 7,999 ਰੁਪਏ ਰੱਖੀ ਗਈ ਹੈ। ਹਾਲਾਂਕਿ, ਅਜੇ ਇਸ ਨੂੰ ਕੰਪਨੀ ਦੀ ਵੈੱਬਸਾਈਟ ’ਤੇ 2,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਦਰਅਸਲ ਇਸ ਕੀਮਤ ’ਚ ਈਅਰਬਡਸ ਨੂੰ ਲਿਮਟਿਡ ਪੀਰੀਅਡ ਆਫਰ ਤਹਿਤ ਉਪਲੱਬਧ ਕਰਵਾਇਆ ਗਿਆ ਹੈ। ਇਹ ਆਫਰ ਘੱਟੋ-ਘੱਟ ਦੀਵਾਲੀ ਤਕ ਰਹੇਗਾ। ਬਾਅਦ ਵਿਚ ਕੰਪਨੀ ਇਸ ਦੀ ਕੀਮਤ ਨੂੰ ਵਧਾ ਸਕਦੀ ਹੈ। ਇਸ ਡਿਵਾਈਸ ਨੂੰ ਸੇਲ ’ਚ ਉਪਲੱਬਧ ਕਰਵਾ ਦਿੱਤਾ ਗਿਆ ਹੈ ਅਤੇ ਗਾਹਕ ਇਸ ਨੂੰ ਸਿੰਗਲ ਟਰੂ ਬਲੈਕ ਰੰਗ ’ਚ ਖ਼ਰੀਦ ਸਕਦੇ ਹਨ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ

Skullcandy Spoke TWS ਦੀਆਂ ਖੂਬੀਆਂ
ਕੰਪਨੀ ਦੇ ਦਾਅਵੇ ਮੁਤਾਬਕ, ਇਸ ਵਿਚ ਚਾਰਜਿੰਗ ਨਾਲ 14 ਘੰਟਿਆਂ ਤਕ ਦੀ ਬੈਟਰੀ ਮਿਲੇਗੀ। ਉਥੇ ਹੀ ਈਅਰਬਡਸ ਸਿੰਗਲ ਚਾਰਜ ’ਚ ਚਾਰ ਘੰਟਿਆਂ ਤਕ ਦਾ ਬੈਟਰੀ ਬੈਕਅਪ ਦੇਣਗੇ। Skullcandy Spoke ’ਚ ਕਲਾਸ, ਮਿਊਜ਼ਿਕ ਚੇਂਜ ਅਤੇ ਵਾਲਿਊਮ ਲੈਵਲ ਸੈੱਟ ਕਰਨ ਲਈਕੰਟਰੋਲਸ ਦਿੱਤੇ ਗਏ ਹਨ। ਇਨ੍ਹਾਂ ਬਡਸ ਰਾਹੀਂ ਯੂਜ਼ਰਸ ਵੌਇਸ ਅਸਿਸਟੈਂਟ ਨੂੰ ਵੀ ਐਕਟਿਵੇਟ ਕਰ ਸਕਣਗੇ। ਖ਼ਾਸ ਗੱਲ ਇਹ ਹੈ ਕਿ ਯੂਜ਼ਰਸ ਨਵੇਂ ਗੋਅ ਸੋਲੋ ਫੀਚਰ ਨਾਲ ਸਿਰਫ ਇਕ ਈਅਰਬਡਸ ਨੂੰ ਵੀ ਇਸਤੇਮਾਲ ਕਰ ਸਕਣਗੇ। ਯੂਜ਼ਰਸ ਚਾਹੁਣ ਤਾਂ ਦੂਜੇ ਬਡਸ ਨੂੰ ਕੇਸ ’ਚ ਰੱਖ ਸਕਦੇ ਹਨ। 

ਇਹ ਵੀ ਪੜ੍ਹੋ– ਸਸਤਾ ਹੋਇਆ 7,000mAh ਬੈਟਰੀ ਵਾਲਾ Samsung Galaxy M51, ਜਾਣੋ ਨਵੀਂ ਕੀਮਤ

Skullcandy Spoke ’ਚ ਦੋ ਸਾਲਾਂ ਦੀ ਵਾਰੰਟੀ ਮਿਲੇਗੀ। ਇਹ ਬਡਸ ਬਲੂਟੂਥ 5.0 ਸੁਪੋਰਟ ਨਾਲ ਆਉਂਦੇ ਹਨ ਅਤੇ ਇਨ੍ਹਾਂ ’ਚ 8mm ਡ੍ਰਾਈਵਰਸ ਇਸਤੇਮਾਲ ਕੀਤੇ ਗਏ ਹਨ। ਇਨ੍ਹਾਂ ਦਾ ਫ੍ਰਿਕਵੈਂਸੀ ਰਿਸਪਾਂਸ 20Hz ਤੋਂ 20KHz ਦੇ ਵਿਚਕਾਰ ਹੈ। 

Rakesh

This news is Content Editor Rakesh