ਲਾਂਚ ਤੋਂ ਪਹਿਲਾਂ ਨਵੀਂ Skoda Scala ਦਾ ਟੀਜ਼ਰ ਆਇਆ ਸਾਹਮਣੇ

11/10/2018 4:20:11 PM

ਆਟੋ ਡੈਸਕ- ਵਾਹਨ ਨਿਰਮਾਤਾ ਕੰਪਨੀ Skoda ਆਪਣੀ ਨਵੀਂ Scala ਪ੍ਰੀਮੀਅਮ ਹੈਚਬੈਕ ਨੂੰ 6 ਦਿਸੰਬਰ ਨੂੰ ਪੇਸ਼ ਕਰਨ ਵਾਲੀ ਹੈ। ਉਥੇ ਹੀ ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਇਸ ਕਾਰ ਦਾ ਇਕ ਟੀਜ਼ਰ ਪੇਸ਼ ਕੀਤਾ ਹੈ ਜਿਸ 'ਚ ਇਸ ਦੇ ਕੁਝ ਸਪੈਸੀਫਿਕੇਸ਼ੰਸ ਦਾ ਖੁਲਾਸਾ ਹੋ ਗਿਆ ਹੈ। ਕੰਪਨੀ ਵੱਲੋਂ ਟੀਜ਼ ਕੀਤੀਆਂ ਗਈਆਂ ਫੋਟੋਜ਼ 'ਚ ਵੇਖਿਆ ਜਾ ਸਕਦਾ ਹੈ ਕਿ ਇਸ 'ਚ ਲਗਾ ਇੰਫੋਟੇਨਮੈਂਟ ਸਕ੍ਰੀਨ ਟੈਬਲੇਟ ਦੀ ਸ਼ਕਲ 'ਚ ਹੈ। ਇਹ ਹਾਰਿਜਾਂਟਲ ਲੇਆਊਟ 'ਚ ਏ. ਸੀ ਵੈਂਟ ਤੋਂ ਉੱਪਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਨਵੀਂ Scala ਦੇ ਇੰਟੀਰਿਅਰ 'ਚ ਸਪੇਸ ਦਾ ਕਾਫ਼ੀ ਧਿਆਨ ਰੱਖਿਆ ਗਿਆ ਹੈ। ਇਸ ਦੇ ਕੈਬਿਨ 'ਚ ਤੁਹਾਨੂੰ ਜ਼ਿਆਦਾ ਸਪੇਸ ਮਿਲੇਗੀ, ਜਿਸ ਦੇ ਨਾਲ ਲੰਬੀ ਯਾਤਰਾ ਦੇ ਦੌਰਾਨ ਮੁਸਾਫਰਾਂ ਨੂੰ ਆਰਾਮਦਾਈਕ ਅਨੁਭਵ ਮਿਲੇਗਾ। ਰਿਪੋਰਟਸ ਮੁਤਾਬਕ ਇਸ 'ਚ ਮੌਜੂਦਾ Octavia ਜਿੰਨੀਂ ਸਪੇਸ ਦਿੱਤੀ ਜਾਵੇਗੀ, ਜਿਸ 'ਚ ਪੈਰਾਂ ਦੀ ਸਪੇਸ ਦੇ ਨਾਲ ਸਿਰ ਦੀ ਉਚਾਈ ਦਾ ਵੀ ਕਾਫੀ ਖਿਆਲ ਰੱਖਿਆ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਨਵੀਂ ਕਾਰ ਪੰਜ ਇੰਜਣ ਆਪਸ਼ਨ ਦੇ ਨਾਲ ਲਾਂਚ ਹੋਵੇਗੀ, ਜਿਨ੍ਹਾਂ ਦੀ ਰੇਂਜ 90 bhp ਤੋਂ 150 bhp ਤੱਕ ਹੋਵੇਗੀ। ਇਸ ਤੋਂ ਇਲਾਵਾ ਗਾਹਕਾਂ ਨੂੰ ਮੈਨੂਅਲ ਤੇ DSG ਆਪਸ਼ਨ ਮਿਲੇਗੀ। ਉਥੇ ਹੀ Skoda ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਾਰ ਦੇ ਇੰਫੋਟੇਨਮੈਂਟ ਸਿਸਟਮ 'ਚ ਮੈਪਸ ਦੇ ਨਾਲ ਏਅਰ ਅਪਡੇਟਸ ਦਿੱਤੀਆਂ ਗਈਆਂ ਹਨ। ਉਥੇ ਹੀ ਕਾਰ 'ਚ ਕਲਾਇਮੇਟ ਕੰਟਰੋਲ ਕੰਸੋਲ ਜਿਹੇ ਫੀਚਰਸ ਵੀ ਦਿੱਤੇ ਗਏ ਹਨ।