ਜਨੇਵਾ ਮੋਟਰ ਸ਼ੋਅ ''ਚ ਸਕੋਡਾ ਪੇਸ਼ ਕਰੇਗੀ ਆਪਣੀ ਸ਼ਾਨਦਾਰ SUV Kamiq

01/27/2019 2:25:21 PM

ਆਟੋ ਡੈਸਕ- ਚੈੱਕ ਲੋਕ-ਰਾਜ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਸਕੋਡਾ ਜੇਨੇਵਾ ਮੋਟਰ ਸ਼ੋਅ 'ਚ ਆਪਣੀ ਸ਼ਾਨਦਾਰ ਐੱਸ. ਯੂ. ਵੀ Kamiq ਨੂੰ ਪੇਸ਼ ਕਰੇਗੀ। ਇਹ ਇਕ 5 ਸੀਟਰ ਐੱਸ. ਯੂ. ਵੀ ਹੈ ਤੇ ਕਾਮਿਕ ਦੀ ਸਟਾਈਲਿੰਗ ਕਾਫ਼ੀ ਹੱਦ ਤੱਕ ਸਕੋਡਾ ਦੇ ਵਿਜ਼ਨ ਐਕਸ ਕੰਸੈਪਟ ਤੋਂ ਹੀ ਪ੍ਰੇਰਿਤ ਹੈ। ਨਵੀਂ ਸਕੋਡਾ ਕਾਮਿਕ ਨੂੰ ਸਭ ਤੋਂ ਪਹਿਲਾਂ ਯੂਰਪਿਅਨ ਬਾਜ਼ਾਰ 'ਚ ਉਤਾਰਿਆ ਜਾਵੇਗਾ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਸਕੋਡਾ ਨਜ਼ਦੀਕ ਭਵਿੱਖ 'ਚ ਆਪਣੀ ਕਾਮਿਕ ਨੂੰ ਭਾਰਤੀ ਬਾਜ਼ਾਰ 'ਚ ਵੀ ਪੇਸ਼ ਕਰੇਗੀ। ਹਾਲਾਂਕਿ ਅਜੇ ਇਸ ਦੇ ਬਾਰੇ 'ਚ ਆਧਿਕਾਰਤ ਰੂਪ ਨਾਲ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। 

ਸਕੌਡਾ ਦੇ ਐੱਸ. ਯੂ. ਵੀ ਰੇਂਜ ਦੀ ਇਹ ਸਭ ਤੋਂ ਛੋਟੀ ਤੇ ਐਂਟਰੀ ਲੈਵਲ ਐੱਸ. ਯੂ. ਵੀ. ਹੋਵੇਗੀ। ਜੇਕਰ ਕਾਰੋਕ ਤੇ ਕੋਡਿਏਕ ਦੀ ਗੱਲ ਕਰੀਏ ਤਾਂ ਇਹ ਐੱਸ. ਯੂ. ਵੀ ਉਨ੍ਹਾਂ ਦੇ ਮੁਕਾਬਲੇ ਛੋਟੀ ਤੇ ਘੱਟ ਕੀਮਤ ਰੇਂਜ 'ਚ ਪੇਸ਼ ਕੀਤੀ ਜਾਵੇਗੀ। ਕਰਾਕ ਨੂੰ ਕੰਪਨੀ ਕਾਫੀ ਜਲਦ ਹੀ ਭਾਰਤੀ ਬਾਜ਼ਾਰ 'ਚ ਉਤਾਰਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ, ਸਕੋਡਾ ਪਹਿਲਾਂ ਤੋਂ ਹੀ ਇਕ ਐੱਸ. ਯੂ. ਵੀ. ਦੀ ਵਿਕਰੀ ਚੀਨੀ ਬਾਜ਼ਾਰ 'ਚ ਕਰ ਰਹੀ ਹੈ ਜਿਸ ਨੂੰ ਕਾਮਿਕ ਨਾਂ ਦਿੱਤਾ ਗਿਆ ਹੈ। ਨਵੀਂ ਸਕੌਡਾ ਕਾਮਿਕ ਨੂੰ ਕੰਪਨੀ ਪਟਰੋਲ ਹਾਇ-ਬਰਿਡ ਤੇ ਸੀ. ਐੱਨ. ਜੀ ਫਾਰਮੇਟ 'ਚ ਪੇਸ਼ ਕਰੇਗੀ। ਜਾਣਕਾਰੀ ਮੁਤਾਬਕ ਕੰਪਨੀ ਇਸ ਐੱਸ. ਯੂ. ਵੀ 'ਚ 1.5 ਲਿਟਰ ਦੀ ਸਮਰੱਥਾ ਦਾ ਟਰਬੋ ਚਾਰਜ 4 ਸਿਲੰਡਰ ਯੂਕਤ ਇੰਜਣ ਇਸਤੇਮਾਲ ਕਰ ਸਕਦੀ ਹੈ। ​ਜੋ ਕਿ ਐੱਸ. ਯੂ. ਵੀ ਨੂੰ 131 ਬੀ. ਐੱਚ. ਪੀ ਦੀ ਪਾਵਰ ਤੇ 250 ਐੱਨ. ਐੱਮ ਦਾ ਟਾਰਕ ਪ੍ਰਦਾਨ ਕਰਦਾ ਹੈ।PunjabKesari
ਇਸ ਤੋਂ ਇਲਾਵਾ ਇਸ 'ਚ ਦੋ ਇਲੈਕਟ੍ਰਿਕ ਮੋਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਮੋਟਰ 27 ਬੀ. ਐਚ. ਪੀ ਦੀ ਪਾਵਰ ਤੇ 70 ਐੱਨ. ਐੱਮ ਦਾ ਟਾਰਕ ਜਨਰੇਟ ਕਰਦੇ ਹਨ। ਇਸ ਐੱਸ. ਯੂ. ਵੀ 'ਚ ਇਕ ਰਿਜਰਵ ਪਟਰੋਲ ਟੈਂਕ ਵੀ ਦਿੱਤਾ ਗਿਆ ਹੈ। ਸਕੌਡਾ ਦਾ ਦਾਅਵਾ ਹੈ ਕਿ ਇਹ ਕਾਰ 645 ਕਿਲੋਮੀਟਰ ਤੱਕ ਦਾ ਸਫਰ ਕਰਨ 'ਚ ਸਮਰੱਥ ਹੈ। ਹਾਲਾਂਕਿ ਅਜੇ ਇਸ ਐੱਸ. ਯੂ. ਵੀ ਦੇ ਬਾਰੇ ਬਹੁਤ ਕੁੱਝ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਕਾਰ ਦੀ ਪੂਰੀ ਨਾਲ ਜਾਣਕਾਰੀ ਤਾਂ ਇਸ ਦੀ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਵੇਗੀ।  2019 7eneva Motor Show ਦਾ ਪ੍ਰਬੰਧ 7 ਮਾਰਚ ਤੋਂ ਲੈ ਕੇ 17 ਮਾਰਚ ਤੱਕ ਹੋਵੇਗਾ।PunjabKesari


Related News