ਸਕੌਡਾ ਨੇ ਸ਼ੁਰੂ ਕੀਤਾ Shield Plus ਪ੍ਰੋਗਰਾਮ, ਜਾਣੋ ਫਾਇਦੇ

02/19/2019 5:46:54 PM

ਆਟੋ ਡੈਸਕ- ਸਕੌਡਾ ਆਟੋ ਇੰਡੀਆ ਨੇ ਆਪਣੇ ਗਾਹਕਾਂ ਲਈ ਸ਼ੀਲਡ ਪਲੱਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ। ਕੰਪਨੀ ਦੀ ਇਸ ਪਹਿਲ ਦਾ ਮਕਸਦ ਗਾਹਕਾਂ ਨੂੰ ਬਿਹਤਰ ਅਨੁਭਵ ਦੇਣਾ ਹੈ। ਸਕੌਡਾ ਦੇ ਸ਼ੀਲਡ ਪਲੱਸ ਸੈਗਮੈਂਟ 'ਚ ਵਾਰੰਟੀ ਪੀਰੀਅਡ ਨੂੰ ਵਧਾਇਆ ਗਿਆ ਹੈ। ਸ਼ੀਲਡ ਪਲੱਸ ਸੈਗਮੈਂਟ 'ਚ ਹੁਣ ਪੰਜਵੇਂ ਤੇ ਛੇਵੇਂ ਸਾਲ ਜਾਂ1,50,000 ਕਿਲੋਮੀਟਰ (ਜੋ ਵੀ ਪਹਿਲਾਂ ਹੋ) ਦੀ ਵਾਰੰਟੀ ਮਿਲੇਗੀ। ਇਸ ਤੋਂ ਇਲਾਵਾ ਸਕੌਡਾ ਅਸੀਸਟ ਦੇ ਤਹਿਤ ਗਾਹਕਾਂ ਨੂੰ ਪੰਜਵੇਂ ਤੇ ਛੇਵੇ ਸਾਲ ਲਈ 24x7 ਰੋਡ ਸਾਈਡ ਅਸਿਸਟੈਂਸ ਮਿਲੇਗਾ। ਇਸ 'ਚ ਮਕੈਨਿਕਲ/ਇਲੈਕਟ੍ਰਿਕਲ ਫੇਲਿਅਰ, ਫਲੈਟ/ਕਮਜੋਰ ਬੈਟਰੀ, ਫਲੈਟ ਟਾਇਰ, ਫਿਊਲ ਐਗਜਾਸ਼ਨ, ਬ੍ਰੇਕਡਾਊਨ ਤੇ ਹਾਦਸੇ ਸ਼ਾਮਲ ਹਨ।PunjabKesariਇਸ ਦੇ ਨਾਲ ਹੀ ਸਕੌਡਾ insurance 'ਚ ਗਾਹਕਾਂ ਨੂੰ ਪਹਿਲੇਂ ਸਾਲ ਲਈ ਮੋਟਰ ਇੰਸ਼ਓਰੇਂਸ ਤੇ ਤਿੰਨ ਸਾਲਾਂ ਲਈ ਥਰਡ ਪਾਰਟੀ ਕਵਰੇਜ ਮਿਲੇਗੀ। ਇਸ ਤੋਂ ਪਹਿਲਾਂ SKODA AUTO ਵੱਲੋਂ 4 year Service Care ਸੈਗਮੈਂਟ ਦਿੱਤਾ ਜਾ ਰਿਹਾ ਸੀ। ਇਸ 'ਚ 4 ਸਾਲ ਦੀ ਵਾਰੰਟੀ, 4 ਸਾਲ ਦਾ ਰੋਡ ਅਸਿਸਟੈਂਸ ਤੇ 4 ਸਾਲ ਦਾ ਮੈਂਟੇਨੈਂਸ ਪੈਕੇਜ ਸ਼ਾਮਲ ਸੀ। Shield Plus ਸੈਗਮੈਂਟ ਦਾ ਉਨ੍ਹਾਂ ਗਾਹਕਾਂ ਨੂੰ ਵੀ ਫਾਇਦਾ ਮਿਲੇਗਾ, ਜੋ SKODA ਦੇ 4 ਸਾਲ ਦੇ ਵਾਰੰਟੀ ਪ੍ਰੋਗਰਾਮ ਦਾ ਹਿੱਸਾ ਹਨ। 

ਇਸ ਤੋਂ ਪਹਿਲਾਂ Skoda Rapid Monte Carlo ਦੁਬਾਰਾ ਭਾਰਤੀ ਬਾਜ਼ਾਰ 'ਚ ਪੇਸ਼ ਕੀਤੀ ਗਈ। ਇਸ ਨੂੰ ਐਕਸਕਲੂਜ਼ਿਵ ਫਲੈਸ਼ ਰੈੱਡ (Flash Redand)  ਕਲਰ ਸਕੀਮ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਐਕਸਟੀਰਿਅਰ 'ਚ Skoda ਸਿਗਨੇਚਰ ਗਰਿਲ, ਕਵਾਰਟਜ ਕੱਟ ਪ੍ਰੋਡੈਕਟਰ ਹੈੱਡਲੈਂਪਸ, ਬਲੈਕ ਗਲਾਸ ਮਿਰਰਸ, LED DRLs ਤੇ ਡਿਊਲ ਟੋਨ 16 ਇੰਟ ਕਲਬਰ ਅਲੌਏ ਵ੍ਹੀਲਸ ਦਿੱਤੇ ਗਏ ਹਨ।


Related News