ਕੀਆ ਤੋਂ ਬਾਅਦ ਸਕੋਡਾ ਲਿਆਏਗੀ ਇਲੈਕਟ੍ਰਿਕ ਕਾਰ Skoda Enyaq iV

06/05/2022 6:23:19 PM

ਆਟੋ ਡੈਸਕ– ਭਾਰਤ ’ਚ ਇਲੈਕਟ੍ਰਿਕ ਗੱਡੀਆਂ ਦਾ ਕ੍ਰੇਜ਼ ਵੱਧ ਰਿਹਾ ਹੈ। ਟਾਟਾ, ਕੀਆ, ਮਹਿੰਦਰਾ, ਐੱਮ.ਜੀ., ਹੁੰਡਈ ਵਰਗੀਆਂ ਕੰਪਨੀਆਂ ਆਪਣੀਆਂ ਈ.ਵੀ. ਅਤੇ ਹਾਈਬ੍ਰਿਡ ਕਾਰਾਂ ਦੀ ਰੇਂਜ ਖੜੀ ਕਰ ਰਹੀਆਂ ਹਨ। ਉਥੇ ਹੀ ਬੀਤੇ ਦਿਨੀਂ ਕੀਆ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਈ.ਵੀ. 6 ਇਲੈਕਟ੍ਰਿਕ ਕ੍ਰਾਸਓਵਰ ਲਾਂਚ ਕੀਤੀ। 

ਉਥੇ ਹੀ ਹੁਣ ਸਕੋਡਾ ਵੀ ਬਹੁਤ ਜਲਦ ਮਾਰਕੀਟ ’ਚ ਆਪਣੀ ਪਹਿਲੀ ਇਲੈਕਟ੍ਰਿਕ ਐੱਸ.ਯੂ.ਵੀ. ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਦਾ ਨਾਂ Skoda Enyaq iV ਇਲੈਕਟ੍ਰਿਕ ਐੱਸ.ਯੂ.ਵੀ. ਹੈ। ਇਸਨੂੰ ਪਹਿਲੀ ਵਾਰ ਭਾਰਤੀ ਸੜਕਾਂ ’ਤੇ ਟੈਸਟਿੰਗ ਦੌਰਾਨ ਵੇਖਿਆ ਗਿਆ। ਟੈਸਟਿੰਗ ਦੌਰਾਨ ਬਿਨਾਂ ਕਿਸੇ ਕਵਰ ਦੇ ਵੇਖੀ ਗਈ Skoda Enyaq iV ਦਾ ਟਾਪ 80x ਇਲੈਕਟ੍ਰਿਕ ਵੇਰੀਐਂਟ ਸੀ।

ਇਹ ਫਾਕਸਵੈਗਨ ਦੇ ਐੱਮ.ਈ.ਬੀ. ਪਲੇਟਫਾਰਮ ’ਤੇ ਬੇਸਡ ਹੈ ਜਿਸਨੂੰ ਇਲੈਕਟ੍ਰਿਕ ਵਾਹਨਾਂ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸਨੂੰ ਆਡੀ ਕਿਊ4 ਈ-ਟ੍ਰੋਨ ਅਤੇ ਫਾਕਸਵੈਗਨ ਆਈ.ਡੀ. 4 ਦੇ ਨਾਲ ਵੀ ਸ਼ੇਅਰ ਕੀਤਾ ਗਿਆ ਹੈ। Skoda Enyaq iV ਦੀ ਲੰਬਾਈ 4,648 ਮਿ.ਮੀ., ਚੌੜਾਈ 1,877 ਮਿ.ਮੀ. ਅਤੇ ਉਚਾਈ 1.616 ਮਿ.ਮੀ. ਹੈ। Skoda Enyaq iV ਸਕੋਡਾ ਆਕਟੇਵੀਆ ਤੋਂ ਥੇੜੀ ਛੋਟੀ ਹੈ।
 
Skoda Enyaq iV ’ਚ 77 kWh ਬੈਟਰੀ ਪੈਕ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸਨੂੰ ਡੀ.ਸੀ. ਫਾਸਟ ਚਾਰਜਰ ਨਾਲ ਸਿਰਫ 125 kw ਤਕ ਫਾਸਟ-ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ ਇਕ ਵਾਰ ਚਾਰਜ ਕਰਨ ’ਤੇ 460 ਕਿ.ਮੀ. ਤਕ ਬਿਨਾਂ ਰੁਕੇ ਚਲਾਇਆ ਜਾ ਸਕਦਾ ਹੈ। ਇਹ ਕਾਰ 6.9 ਸੈਕਿੰਡ ’ਚ 100 ਕਿ.ਮੀ. ਪ੍ਰਤੀ ਘੰਟੇ  ਦੀ ਰਫਤਾਰ ਫੜ ਲੈਂਦੀ ਹੈ। ਇਹ ਇਲੈਕਟ੍ਰਿਕ ਕਾਰ ਆਲ-ਵ੍ਹੀਲ ਡ੍ਰਾਈਵ ਆਪਸ਼ਨ ਨਾਲ ਆਏਗੀ।


Rakesh

Content Editor

Related News