OPPO ਦੇ ਨੋਇਡਾ ਪਲਾਂਟ ''ਚ 6 ਕਰਮਚਾਰੀ COVID-19 ਪਾਜ਼ੇਟਿਵ, ਪ੍ਰੋਡਕਸ਼ਨ ''ਤੇ ਲੱਗੀ ਬ੍ਰੇਕ

05/18/2020 2:03:47 PM

ਗੈਜੇਟ ਡੈਸਕ— ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਮੋਬਾਇਲ ਇੰਡੀਆ ਨੇ ਨੋਇਡਾ ਸਥਿਤ ਆਪਣੀ ਫੈਕਟਰੀ 'ਚ ਕੰਮ ਬੰਦ ਕਰ ਦਿੱਤਾ ਹੈ। ਇਸ ਮੈਨਿਊਫੈਕਚਰਿੰਗ ਪਲਾਂਟ 'ਚ ਓਪੋ ਅਤੇ ਰੀਅਲਮੀ ਦੇ ਸਮਾਰਟਫੋਨਜ਼ ਦਾ ਪ੍ਰੋਡਕਸ਼ਨ ਹੁੰਦਾ ਹੈ। ਓਪੋ ਦੇ ਇਸ ਪਲਾਂਟ ਦੇ 6 ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੱਸ ਦੇਈਏ ਕਿ ਇਸ ਪਲਾਂਟ 'ਚ ਕੰਮ ਤੀਜੇ ਲਾਕਡਾਊਨ 'ਚ ਸ਼ੁਰੂ ਹੋਇਆ ਸੀ। ਇਸ ਮੈਨਿਊਫੈਕਚਰਿੰਗ ਪਲਾਂਚ 'ਚ ਪਹਿਲੇ ਲਾਕਡਾਊਨ ਦੀ ਸ਼ੁਰੂਆਤ ਤੋਂ ਕੰਮ ਰੋਕ ਦਿੱਤਾ ਗਿਆ ਸੀ, ਜਿਸ ਨੂੰ ਪਿਛਲੇ ਲਾਕਡਾਊਨ ਦੌਰਾਨ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਹੁਣ ਇਸ ਪਲਾਂਟ 'ਚ ਪ੍ਰੋਡਕਸ਼ਨ ਨੂੰ ਇਕ ਵਾਰ ਫਿਰ ਤੋਂ ਰੋਕ ਦਿੱਤਾ ਗਿਆ ਹੈ। 

ਆਈ.ਏ.ਐੱਨ.ਐੱਸ. ਦੀ ਰਿਪੋਰਟ ਮੁਤਾਬਕ, ਓਪੋ ਦੇ ਇਕ ਕਮਰਚਾਰੀ ਨੇ ਦੱਸਿਆ ਕਿ ਸਾਨੂੰ ਇਸ ਪਲਾਂਚ 'ਚ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਇਥੇ ਘੱਟੋ-ਘੱਟ 6 ਕਰਮਚਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਅਗਲੇ ਹੁਕਮ ਤਕ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ। ਅਸੀਂ ਸਾਰੇ ਕੰਪਨੀ ਦੇ ਅਗਲੇ ਹੁਕਮ ਤਕ ਘਰਾਂ 'ਚ ਹੀ ਰਹਾਂਗੇ। 

ਓਪੋ ਨੇ ਆਪਣੇ ਇਸ ਮੈਨਿਊਫੈਕਚਰਿੰਗ ਪਲਾਂਟ ਦੇ ਆਪਰੇਸ਼ਨ 'ਤੇ 3,000 ਕਰਮਚਾਰੀਆਂ ਦੀ ਕੰਪਲੀਟ ਸਕਰੀਨਿੰਗ ਤੋਂ ਬਾਅਦ ਰੋਕ ਲਗਾ ਦਿੱਤੀ ਹੈ। ਓਪੋ ਇੰਡੀਆ ਦੇ ਬੁਲਾਰੇ ਨੇ ਆਪਣੇ ਬਿਆਨ 'ਚ ਦੱਸਿਆ ਕਿ ਅਸੀਂ 3,000 ਤੋਂ ਜ਼ਿਆਦਾ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਐਤਵਾਰ ਨੂੰ ਜਾਰੀ ਕੀਤੇ ਗਏ ਆਪਣੇ ਬਿਆਨ 'ਚ ਓਪੋ ਨੇ ਕਿਹਾ ਹੈ ਕਿ ਅਸੀਂ ਇਕ ਸੰਸਥਾਨ ਦੇ ਤੌਰ 'ਤੇ ਆਪਣੇ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਪਹਿਲਾਂ ਰੱਖਦੇ ਹਾਂ, ਜਿਸ ਨੂੰ ਦੇਖਦੇ ਹੋਏ ਅਸੀਂ ਆਪਣੇ ਗ੍ਰੇਟਰ ਨੋਇਡਾ ਸਥਿਤ ਇਸ ਪਲਾਂਟ ਦੇ ਕੰਮ 'ਤੇ ਰੋਕ ਲਗਾ ਦਿੱਤੀ ਹੈ। ਅਸੀਂ ਸਾਰੇ 3,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।


Rakesh

Content Editor

Related News