ਨਹੀਂ ਕੀਤਾ ਇਹ ਕੰਮ ਤਾਂ ਬਲਾਕ ਹੋ ਜਾਵੇਗੀ ਜਿਓ ਸਿਮ

04/15/2017 11:24:10 AM

ਜਲੰਧਰ- ਇਹ ਖਬਰ ਕਿਸੇ ਵੀ ਜਿਓ ਯੂਜ਼ਰਸ ਲਈ ਹੈਰਾਨੀ ਵਾਲੀ ਹੈ ਪਰ ਇਹ ਸੱਚ ਹੈ ਕਿ ਤੁਹਾਡੇ ਜੋ ਜਿਓ ਦਾ ਸਿਮ ਕਾਰਡ ਲਿਆ ਹੈ ਅਤੇ ਅਨਲਿਮਟਿਡ ਡਾਟਾ ਅਤੇ ਕਾਲਿੰਗ ਦਾ ਮਜ਼ਾ ਲੈ ਰਹੇ ਹਨ ਇਹ ਸਭ ਖਤਮ ਹੋ ਸਕਦਾ ਹੈ। ਇੱਥੋ ਤੱਕ ਕਿ ਰਿਚਾਰਜ ਕਰਾਉਣ ਤੋਂ ਬਾਅਦ ਵੀ ਤੁਸੀਂ ਸਿਮ ਨੂੰ ਚਾਲੂ ਨਹੀਂ ਰੱਖ ਸਕਦੇ। ਹੁਣ ਸਵਾਲ ਇਹ ਹੈ ਕਿ ਅਖੀਰਕਾਰ ਤੁਹਾਡਾ ਜਿਓ ਕਿਉਂ ਬੰਦ ਹੋਵੇਗਾ, ਕਿਉਂ ਸਾਰੇ ਰਿਚਾਰਜ ਹੋ ਜਾਣਗੇ? 
ਟੈਲੀਕਾਮ ਰੇਗੂਲੇਸ਼ਨ ਦੇ ਮੁਤਾਬਕ ਕੋਈ ਵੀ ਸਿਮ ਉਦੋਂ ਮਿਲੇਗਾ ਅਤੇ ਚਾਲੂ ਹੋਵੇਗਾ, ਜਦੋਂ ਉਸ ਦੀ E-KYC ਹੋਵੇਗੀ ਪਰ ਜਿਓ ਨਾਲ ਅਜਿਹਾ ਨਹੀਂ ਹੋਇਆ ਹੈ। ਫਰੀ ਦੇ ਆਫਰ ''ਚ ਕਈ ਲੋਕਾਂ ਨੂੰ ਦੂਜੇ ਦਾ ਨਾਂ ਅਤੇ ਪਤਾ ਸਿਮ ਕਾਰਡ ਮਿਲੇ ਹਨ, ਜਿਸ ਦਾ ਮਜ਼ਾ ਉਹ ਲੈ ਰਹੇ ਹਨ ਅਤੇ ਬਿਲ ਕਿਸੇ ਹੋਰ ਦੇ ਘਰ ''ਤੇ ਜਾ ਰਿਹਾ ਹੈ। ਅਜਿਹਾ ਤਾਂ ਹੁੰਦਾ ਹੈ ਕਿ ਮਜ਼ੇ ਤੁਸੀਂ ਲਿਓ ਅਤੇ ਬਿਲ ਕੋਈ ਹੋਰ ਭਰੇ।
ਰਿਪੋਰਟਸ ਦੀ ਮੰਨੀਏ ਤਾਂ ਜਿਓ ਆਪਣੇ ਗਾਹਕਾਂ ਨੂੰ ਮੈਸੇਜ਼ ਦੇ ਰਾਹੀ E-KYC ਕਰਾਉਣ ਲਈ ਜਾਣਕਾਰੀ ਦੇ ਰਿਹਾ ਹੈ। ਨਾਲ ਹੀ ਤੁਹਾਡਾ ਵੇਰੀਫਿਕੇਸ਼ਨ ਨਹੀਂ ਹੋਇਆ ਹੈ ਤਾਂ ਆਪਣੇ ਜਿਓ ਸਿਮ ਤੋਂ 1977 ''ਤੇ ਕਾਲ ਕਰ ਕੇ ਤੁਸੀਂ ਟੈਲੀ ਵੇਰੀਫਿਕੇਸ਼ਨ ਕਰਾ ਸਕਦੇ ਹੋ। ਜੇਕਰ ਤੁਸੀਂ ਆਪਣੇ ਵੀ ਆਫਰ ਦੇ ਦੌਰ ''ਚ ਦੂਜੇ ਦਾ ਨਾਂ ਸਿਮ ਲੈ ਲਿਆ ਹੈ ਤਾਂ ਵੇਰੀਫਿਕੇਸ਼ਨ ਜ਼ਰੂਰ ਕਰਾ ਲਿਓ। ਇਸ ਲਈ ਤੁਸੀਂ ਜਿਓ ਕਸਟਮਰ ਕੇਅਰ ਅਤੇ ਜਿਓ ਸਟੋਰ ਦੀ ਮਦਦ ਲੈ ਸਕਦੇ ਹੋ।