ਠੱਗੀ ਦਾ ਨਵਾਂ ਤਰੀਕਾ, SIM ਸਵੈਪਿੰਗ ਕਰਕੇ ਬੈਂਕ ਖਾਤੇ ’ਚੋਂ ਉਡਾਏ 18 ਲੱਖ ਰੁਪਏ

08/19/2019 12:14:30 PM

ਗੈਜੇਟ ਡੈਸਕ– ਸਿਮ ਸਵੈਪਿੰਗ ਜ਼ਰੀਏ ਫਰਾਡ ਦੀਆਂ ਘਟਨਾਵਾਂ ਅੱਜ-ਕੱਲ ਕਾਫੀ ਵਧ ਰਹੀਆਂ ਹਨ। ਜਾਲਸਾਜ਼ ਫਰਾਡ ਦੇ ਨਵੇਂ ਤਰੀਕੇ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਰਿਪੋਰਟ ਮੁਤਾਬਕ, ਦਿੱਲੀ ਦੇ ਇਕ ਕਾਰੋਬਾਰੀ ਦੇ ਬੈਂਕ ਖਾਤੇ ’ਚੋਂ 18 ਲੱਖ ਰੁਪਏ ਦੀ ਚੋਰੀ ਹੋ ਗਈ ਹੈ। ਇਸ ਠੱਗੀ ਨੂੰ ਅੰਜ਼ਾਮ ਦੇਣ ਲਈ ਜਾਲਸਾਜ਼ ਨੇ ਰਜਿਸਟਰਡ ਬੈਂਕ ਅਕਾਊਂਟ ਨੰਬਰ ਦੀ ਡੁਪਲੀਕੇਟ ਸਿਮ ਬਣਵਾਈ ਅਤੇ ਉਸ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

ਕੀ ਹੈ ਸਿਮ ਸਵੈਪਿੰਗ ਤਕਨੀਕ
ਸਿਮ ਸਵੈਪਿੰਗ ਦਾ ਮਤਲਬ ਹੈ ‘ਸਿਮ ਦੀ ਕਲੋਨਿੰਗ ਕਰਨਾ’ ਯਾਨੀ ਇਕ ਯੂਪਲੀਕੇਟ ਸਿਮ ਬਣਾਉਣਾ। ਇਸ ਵਿਚ ਤੁਹਾਡੇ ਫੋਨ ਨੰਬਰ ਨੂੰ ਇਕ ਨਵੇਂ ਸਿਮ ਕਾਰਡ ’ਤੇ ਰਜਿਸਟਰ ਕਰ ਲਿਆ ਜਾਂਦਾ ਹੈ। ਅਜਿਹਾ ਹੋਣ ’ਤੇ ਤੁਹਾਡਾ ਸਿਮ ਕਾਰਡ ਬੰਦ ਹੋ ਜਾਂਦਾ ਹੈ ਅਤੇ ਫੋਨ ਤੋਂ ਸਿਗਨਲ ਗਾਇਬ ਹੋ ਜਾਂਦੇ ਹਨ। ਇਸ ਤੋਂ ਬਾਅਦ ਨਵੇਂ ਰਜਿਸਟਰ ਹੋਏ ਸਮ ’ਤੇ ਓ.ਟੀ.ਪੀ. ਦਾ ਇਸਤੇਮਾਲ ਕਰਕੇ ਕੋਈ ਦੂਜਾ ਸ਼ਖਸ ਤੁਹਾਡੇ ਪੈਸੇ ਆਪਣੇ ਅਕਾਊਂਟ ’ਚ ਟ੍ਰਾਂਸਫਰ ਕਰ ਲੈਂਦਾ ਹੈ। 

ਇਸ ਤਰ੍ਹਾਂ ਹੁੰਦਾ ਹੈ ਅਟੈਕ
ਇਸ ਦੌਰਾਨ ਯੂਜ਼ਰਜ਼ ਨੂੰ ਇਕ ਕਾਲ ਆਉਂਦੀ ਹੈ ਜਿਸ ਵਿਚ ਕੋਈ ਵਿਅਕਤੀ ਦਾਅਵਾ ਕਰਦਾ ਹੈ ਕਿ ਉਹ ਏਅਰਟੈੱਲ, ਵੋਡਾਫੋਨ ਜਾਂ ਫਿਰ ਕਿਸੇ ਹੋਰ ਸਰਵਿਸ ਪ੍ਰੋਵਾਈਡਰ ਦਾ ਐਗਜ਼ਿਕਿਊਟਿਵ ਬੋਲ ਰਿਹਾ ਹੈ। ਅਜਿਹੇ ’ਚ ਯੂਜ਼ਰ ਨੂੰ ਇੰਟਰਨੈੱਟ ਸਪੀਡ ਵਧਾਉਣ ਦੀ ਗੱਲ ਕਹੀ ਜਾਂਦੀ ਹੈ ਅਤੇ ਉਹ ਤੁਹਾਡੇ ਕੋਲੋਂ ਸਿਮ ਦੇ ਪਿੱਛੇ ਲਿਖੇ 20 ਡਿਜਿਟ ਦਾ ਯੂਨੀਕ ਨੰਬਰ ਮੰਗਣ ਦੀ ਕੋਸ਼ਿਸ਼ ਕਰਦੇ ਹਨ। 

ਨੰਬਰ ਦੇਣ ਤੋਂ ਬਾਅਦ ਤੁਹਾਨੂੰ 1 ਪ੍ਰੈੱਸ ਕਰਨ ਲਈ ਕਿਹਾ ਜਾਂਦਾ ਹੈ ਅਤੇ ਸਿਮ ਸਵੈਪ ਦਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ। ਇਸ ਤੋਂ ਬਾਅਦ ਤੁਹਾਡਾ ਨੰਬਰ ਬੰਦ ਹੋ ਜਾਵੇਗਾ ਅਤੇ ਸਕੈਮਰ ਦੇ ਸਿਮ ਕਾਰਡ ਵਾਲੇ ਫੋਨ ’ਚ ਨੈੱਟਵਰਕ ਆ ਜਾਵੇਗਾ। ਜੇਕਰ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਤੁਰੰਤ ਆਪਣੇ ਬੈਂਕ ਨੂੰ ਜਾਣਕਾਰੀ ਦਿਓ।