ਹੁਣ ਸਿਮ ਚਾਲੂ ਰੱਖਣ ਲਈ ਕਰਵਾਉਣ ਪਵੇਗਾ ਇੰਨੇ ਦਾ ਰਿਚਾਰਜ

01/11/2020 8:20:13 PM

ਗੈਜੇਟ ਡੈਸਕ—ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਜਿਓ ਨੇ ਪਿਛਲੇ ਸਾਲ ਦਸੰਬਰ 'ਚ ਆਪਣੇ ਸਾਰੇ ਪ੍ਰੀ-ਪੇਡ ਪਲਾਨ ਮਹਿੰਗੇ ਕਰ ਦਿੱਤੇ ਹਨ। ਉਸ ਤੋਂ ਬਾਅਦ ਗਾਹਕਾਂ ਨੂੰ ਨੰਬਰ ਚਾਲੂ ਰੱਖਣ ਲਈ ਵੀ ਰਿਚਾਰਜ ਕਰਵਾਉਣਾ ਪੈ ਰਿਹਾ ਹੈ। ਇਸ ਵਿਚਾਲੇ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਨੇ ਘਟੋ-ਘੱਟ ਰਿਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਤੁਹਾਨੂੰ ਘਟੋ-ਘੱਟ 21 ਰੁਪਏ ਜ਼ਿਆਦਾ ਖਰਚ ਕਰਨ ਹੋਣਗੇ।

ਦੱਸ ਦੇਈਏ ਕਿ ਘਟੋ-ਘੱਟ ਰਿਚਾਰਜ ਪਲਾਨ ਇਕ ਤਰ੍ਹਾਂ ਨਾਲ ਮਿਆਦ ਰਿਚਾਰਜ ਭਾਵ ਇਨਕਮਿੰਗ ਰਿਚਾਰਜ ਪਲਾਨ ਹਨ। ਇਸ ਤਰ੍ਹਾਂ ਦੇ ਰਿਚਾਰਜ 'ਚ ਤੁਹਾਨੂੰ ਕੁਝ ਟਾਕਟਾਈਮ ਨਾਲ ਮਿਆਦ ਮਿਲਦੀ ਹੈ। ਸਭ ਤੋਂ ਪਹਿਲਾਂ ਏਅਰਟੈੱਲ ਦੀ ਗੱਲ ਕਰੀਏ ਤਾਂ ਏਅਰਟੈੱਲ ਦਾ ਘਟੋ-ਘੱਟ ਰਿਚਾਰਜ ਪਲਾਨ 24 ਰੁਪਏ ਦਾ ਸੀ ਜੋ ਹੁਣ 45 ਰੁਪਏ ਦਾ ਹੋ ਗਿਆ ਹੈ। ਅਜਿਹੇ 'ਚ ਇਸ ਪਲਾਨ ਲਈ ਹੁਣ ਤੁਹਾਨੂੰ 21 ਰੁਪਏ ਜ਼ਿਆਦਾ ਦੇਣੇ ਹੋਣਗੇ। ਕੀਮਤਾਂ ਵਧਣ ਨਾਲ ਏਅਰਟੈੱਲ ਦੀ ਮਿਆਦ ਰਿਚਾਰਜ ਪਲਾਨ ਦੀਆਂ ਕੀਮਤਾਂ ਹੁਣ 45 ਰੁਪਏ, 49 ਰੁਪਏ ਅਤੇ 79 ਰੁਪਏ ਹੋ ਗਈ ਹੈ।

PunjabKesari

ਏਅਰਟੈੱਲ ਦੇ 45 ਰੁਪਏ ਵਾਲੇ ਪਲਾਨ 'ਚ ਕੋਈ ਟਾਕਟਾਈਮ ਨਹੀਂ ਮਿਲੇਗਾ। ਸਿਰਫ 28 ਦਿਨਾਂ ਦੀ ਮਿਆਦ ਮਿਲੇਗੀ ਅਤੇ 2.5 ਪੈਸੇ ਪ੍ਰਤੀ ਸੈਕਿੰਡ ਦੀ ਦਰ ਨਾਲ ਕਾਲਿੰਗ ਕੀਤੀ ਜਾ ਸਕੇਗੀ। ਇਸ ਪਲਾਨ 'ਚ ਕੋਈ ਡਾਟਾ ਵੀ ਨਹੀਂ ਮਿਲੇਗਾ। ਉੱਥੇ, 49 ਰੁਪਏ ਵਾਲੇ ਪਲਾਨ 'ਚ 38.52 ਰੁਪਏ ਦਾ ਟਾਕਟਾਈਮ ਅਤੇ 28 ਦਿਨਾਂ ਦੀ ਮਿਆਦ ਮਿਲੇਗੀ। ਇਸ 'ਚ 100 ਐੱਮ.ਬੀ. ਡਾਟਾ ਵੀ ਮਿਲੇਗਾ।ਹੁਣ ਗੱਲ ਕਰੀਏ ਏਅਰਟੈੱਲ ਦੇ 79 ਰੁਪਏ ਵਾਲੇ ਸਮਾਰਟ ਰਿਚਾਰਜ ਦੀ ਕਰੀਏ ਤਾਂ ਇਸ ਪਲਾਨ 'ਚ ਤੁਹਾਨੂੰ 64 ਰੁਪਏ ਦਾ ਟਾਕਟਾਈਮ, 28 ਦਿਨਾਂ ਦੀ ਮਿਆਦ ਮਿਲੇਗੀ। ਇਸ ਪਲਾਨ 'ਚ 60 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਿੰਗ ਕੀਤੀ ਜਾ ਸਕੇਗੀ। 

PunjabKesari

ਉੱਥੇ ਗੱਲ ਕਰੀਏ ਵੋਡਾਫੋਨ ਦੀ ਤਾਂ ਵੋਡਾਫੋਨ ਕੋਲ 24 ਰੁਪਏ ਦਾ ਪਲਾਨ ਹੈ ਜਿਸ 'ਚ 14 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਪਲਾਨ 'ਚ 100 ਮਿੰਟ ਦੀ ਨਾਈਟ ਲੋਕਲ ਕਾਲਿੰਗ ਮਿਲਦੀ ਹੈ। ਆਈਡੀਆ ਕੋਲ 28 ਦਿਨ ਦੀ ਮਿਆਦ ਵਾਲੇ ਪਲਾਨ ਦੀ ਕੀਮਤਾਂ 49 ਰੁਪਏ ਅਤੇ 79 ਰੁਪਏ ਹੈ। ਵੋਡਾਫੋਨ-ਆਈਡੀਆ ਦੇ 49 ਰੁਪਏ ਵਾਲੇ ਪਲਾਨ 'ਚ 28 ਦਿਨਾਂ ਦੀ ਮਿਆਦ ਮਿਲਦੀ ਹੈ ਅਤੇ 38 ਰੁਪਏ ਦਾ ਟਾਕਟਾਈਮ ਮਿਲਦਾ ਹੈ। ਇਸ 'ਚ 100 ਐੱਮ.ਬੀ. ਡਾਟਾ ਵੀ ਮਿਲੇਗਾ। ਇਸ ਪਲਾਨ ਤਹਿਤ 2.5 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਿੰਗ ਕੀਤੀ ਜਾ ਸਕੇਗੀ।

PunjabKesari
ਵੋਡਾਫੋਨ-ਆਈਡੀਆ ਦੇ 79 ਰੁਪਏ ਵਾਲੇ ਪਲਾਨ 'ਚ 64 ਰੁਪਏ ਦਾ ਟਾਕਟਾਈਮ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਇਸ 'ਚ ਤੁਸੀਂ ਇਕ ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਕਰ ਸਕੋਗੇ। ਇਸ 'ਚ 200 ਐੱਮ.ਬੀ. ਡਾਟਾ ਵੀ ਮਿਲੇਗਾ।


Karan Kumar

Content Editor

Related News