ਯੂਟਿਊਬ ''ਤੇ ਜਲਦੀ ਬੰਦ ਹੋਵੇਗੀਆਂ 30 ਸੈਕਿੰਡ ਵਾਲੀਆਂ ADS ਵੀਡੀਓਜ਼

02/19/2017 1:55:43 PM

ਜਲੰਧਰ- ਦੁਨੀਆ ਭਰ ''ਚ ਆਨਲਾਈਨ ਵੀਡੀਓ ਦੇਖਣ ਲਈ ਸਭ ਤੋਂ ਜ਼ਿਆਦਾ ਯੂਟਿਊਬ (YouTube) ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਹਮੇਸ਼ਾ ਲੋਕਾਂ ਨੂੰ ਯੂਟਿਊਬ ''ਤੇ ਕੋਈ ਵੀ ਵੀਡੀਓ ਦੇਖਣ ਤੋਂ ਪਹਿਲਾਂ 30 ਸੈਕਿੰਡ ਦੀ ਐਡਵਰਟਾਈਜ਼ਮੈਂਟ ਵੀਡੀਓ ਦੇਖਣੀ ਪੈਂਦੀ ਹੈ ਜਿਸ ਤੋਂ ਉਹ ਪਰੇਸ਼ਾਨ ਹੋ ਜਾਂਦੇ ਹਨ। ਯੂਟਿਊਬ ''ਤੇ ਵੀਡੀਓ ਦੇਖਣ ਵਾਲੇ ਯੂਜ਼ਰਸ ਲਈ ਖੁਸ਼ਖਬਰੀ ਹੈ ਕਿ ਜਲਦੀ ਹੀ ਤੁਹਾਨੂੰ ਇਸ ਤੋਂ ਛੁਟਕਾਰਾਂ ਮਿਲ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਗਲੇ ਸਾਲ ਯੂਟਿਊਬ ''ਤੇ 30 ਸੈਕਿੰਡ ਦੀ ਐਡ ਵੀਡੀਓ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। 
ਰਿਪੋਰਟ ਮੁਤਾਬਕ ਕੰਪਨੀ ਨੇ ਕਿਹਾ ਕਿ ਉਹ ਯੂਜ਼ਰਸ ਨੂੰ ਰਾਹਤ ਪਹੁੰਚਾਉਣ ਲਈ ਇਸ ਨੂੰ ਹਟਾਉਣ ਦਾ ਫੈਸਲਾ ਲੈ ਰਹੀ ਹੈ। ਹਾਲਾਂਕਿ ਯੂਟਿਊਬ ਨੂੰ ਇਨ੍ਹਾਂ ਐਡਸ ਵਾਲੇ ਵੀਡੀਓ ਦੇ ਬਦਲੇ ਕਾਫੀ ਪੈਸਾ ਮਿਲਦਾ ਹੈ, ਇਸ ਲਈ ਹੁਣ ਇਸ ਘਾਟੇ ਨੂੰ ਪੂਰਾ ਕਰਨ ਲਈ ਕੰਪਨੀ ਹੋਰ ਵਿਕਲਪਾਂ ''ਤੇ ਵਿਚਾਰ ਕਰ ਰਹੀ ਹੈ। ਰਿਪੋਰਟ ''ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ 30 ਦੀ ਥਾਂ 20 ਸੈਕਿੰਡ ਵਾਲੀ ਵੀਡੀਓ ਆ ਸਕਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਯੂਟਿਊਬ ''ਤੇ ਇਹ ਵੀਡੀਓ ਦੇਖਣਾ ਬਿਲਕੁਲ ਪਸੰਦ ਨਹੀਂ ਹੈ ਉਹ ਲੋਕ ਯੂਟਿਊਬ ਦੀ ਪ੍ਰੀਮੀਅਮ ਸਕੀਮ ਯੂਟਿਊਬ ਰੈੱਡ ਦਾ ਲਾਭ ਲੈ ਸਕਦੇ ਹਨ। ਹਾਲਾਂਕਿ ਇਹ ਸਕੀਮ ਕੁਝ ਚੁਣੇ ਹੋਏ ਦੇਸ਼ਾਂ ''ਚ ਹੀ ਉਪਲੱਬਧ ਹੈ ਅਤੇ ਉਸ ਲਈ ਵੀ ਕਾਫੀ ਪੈਸੇ ਖਰਚ ਕਰਨੇ ਪੈਂਦੇ ਹਨ।