ਵੋਡਾਫੋਨ ਯੂਜ਼ਰਸ ਨੂੰ ਝਟਕਾ, ਹੁਣ ਇਸ ਪਲਾਨ 'ਚ ਮਿਲੇਗਾ ਅੱਧਾ ਡਾਟਾ

04/22/2020 9:44:46 PM

ਗੈਜੇਟ ਡੈਸਕ—ਵੋਡਾਫੋਨ-ਆਈਡੀਆ ਯੂਜ਼ਰਸ ਲਈ ਬੁਰੀ ਖਬਰ ਹੈ। ਕੰਪਨੀ ਨੇ ਆਪਣੇ ਡਬਲ ਡਾਟਾ ਬੈਨੀਫਿਟ ਆਫਰ ਕਰਨ ਵਾਲੇ ਪਲਾਨਸ ਦੀ ਉਪਲੱਬਧਤਾ ਨੂੰ 9 ਸਰਕਲਸ ਤਕ ਸੀਮਿਤ ਕਰ ਦਿੱਤਾ ਹੈ। ਸ਼ੁਰੂਆਤ 'ਚ ਕੰਪਨੀ ਨੇ ਇਸ ਆਫਰ ਨੂੰ 22 ਟੈਲੀਕਾਮ ਸਰਕਲਸ 'ਚ ਆਫਰ ਕਰ ਰਹੀ ਸੀ। ਯੂਜ਼ਰਸ ਨੂੰ ਇਹ ਆਫਰ ਕਾਫੀ ਪਸੰਦ ਆ ਰਿਹਾ ਸੀ ਪਰ ਕੰਪਨੀ ਨੇ ਪਿਛਲੇ ਹਫਤੇ ਇਸ ਆਫਰ ਨੂੰ 22 ਤੋਂ ਘਟਾ ਕੇ 14 ਸਰਕਲ ਕੀਤਾ ਸੀ ਜਿਸ ਨੂੰ ਹੁਣ 9 ਕਰ ਦਿੱਤਾ ਗਿਆ ਹੈ।

ਤਿੰਨ ਪਲਾਨ 'ਚ ਮਿਲਦਾ ਹੈ ਡਬਲ ਡਾਟਾ ਬੈਨੀਫਿਟ
ਡਬਲ ਡਾਟਾ ਆਫਰ ਕੰਪਨੀ ਤਿੰਨ ਪਲਾਨਸ 'ਚ ਦੇ ਰਹੀ ਸੀ। ਇਹ ਪਲਾਨ 249 ਰੁਪਏ, 399 ਰੁਪਏ ਅਤੇ 599 ਰੁਪਏ ਦੇ ਸਨ। ਤਿੰਨੋਂ ਹੀ ਪਲਾਨ 1.5GB + 1.5GB ਡਾਟਾ ਭਾਵ ਕਿ ਟੋਟਲ 3ਜੀ.ਬੀ. ਡਾਟਾ ਆਫਰ ਕਰਦੇ ਸਨ। ਸਰਕਲ ਸੀਮਿਤ ਕਰਨ ਦੇ ਨਾਲ ਹੀ ਕੰਪਨੀ ਨੇ 1.5GB + 1.5GB ਜੀ.ਬੀ. ਡਾਟਾ ਆਫਰ ਕਰਨ ਵਾਲੇ ਪਲਾਨਸ ਦੀ ਲਿਸਟ 'ਚੋਂ 249 ਰੁਪਏ ਵਾਲੇ ਪਲਾਨ ਨੂੰ ਹਟਾ ਦਿੱਤਾ ਹੈ। ਹੁਣ ਇਸ ਪਲਾਨ 'ਚ ਰੋਜ਼ਾਨਾ 1.5 ਜੀ.ਬੀ. ਡਾਟਾ ਹੀ ਮਿਲਦਾ ਹੈ। ਉੱਥੇ 249 ਰੁਪਏ ਵਾਲੇ ਪਲਾਨ 'ਚ ਡਬਲ ਡਾਟਾ ਹਟਣ ਤੋਂ ਬਾਅਦ ਹੁਣ 9 ਸਰਕਲ ਦੇ ਯੂਜ਼ਰਸ ਕੋਲ ਡਬਲ ਡਾਟਾ ਬੈਨੀਫਿਟ ਲਈ ਸਿਰਫ 399 ਰੁਪਏ ਅਤੇ 599 ਰੁਪਏ ਵਾਲੇ ਪਲਾਨ ਦਾ ਆਪਸ਼ਨ ਬਚਿਆ ਹੈ। ਇਨ੍ਹਾਂ ਦੋਵਾਂ ਪਲਾਨਸ 'ਚ ਅਜੇ ਵੀ ਕੰਪਨੀ ਡਬਲ ਡਾਟਾ ਦੇ ਰਹੀ ਹੈ। 

PunjabKesari

ਸਿਰਫ ਇਨ੍ਹਾਂ ਸਰਕਲਸ 'ਚ ਲਾਈਵ ਹਨ ਪਲਾਨ
ਵੋਡਾਫੋਨ ਦੀ ਵੈੱਬਸਾਈਟ ਮੁਤਾਬਕ ਜਿਨ੍ਹਾਂ 9 ਸਰਕਲਸ 'ਚ ਇਹ ਆਫਰ ਅਜੇ ਵੀ ਲਾਈਵ ਹੈ ਉਸ 'ਚ ਦਿੱਲੀ, ਮੱਧ ਪ੍ਰਦੇਸ਼, ਮੁੰਬਈ, ਕੋਲਕਾਤਾ, ਪੱਛਮੀ ਬੰਗਾਲ, ਓਡੀਸ਼ਾ, ਅਸਮ, ਰਾਜਸਥਾਨ ਅਤੇ ਜੰਮੂ ਅਤੇ ਕਸ਼ਮੀਰ ਸ਼ਾਮਲ ਹਨ। ਇਸ ਆਫਰ ਦਾ ਫਾਇਦਾ ਵੋਡਾਫੋਨ ਦੇ ਨਾਲ ਹੀ ਆਈਡੀਆ ਯੂਜ਼ਰਸ ਵੀ ਲੈ ਰਹੇ ਸਨ।

399 ਰੁਪਏ ਅਤੇ 599 ਰੁਪਏ ਵਾਲੇ ਪਲਾਨ 'ਚ ਮਿਲਣ ਵਾਲੇ ਬੈਨੀਫਿਟ
ਗੱਲ ਕਰੀਏ 399 ਰੁਪਏ ਅਤੇ 599 ਰੁਪਏ ਵਾਲੇ ਪਲਾਨ 'ਚ ਮਿਲਣ ਵਾਲੇ ਦੂਜੇ ਬੈਨੀਫਿਟਸ ਦੀ ਕਰੀਏ ਤਾਂ ਇਨ੍ਹਾਂ 'ਚ ਯੂਜ਼ਰਸ ਨੂੰ ਵੋਡਾਫੋਨ ਪਲੇਅ ਅਤੇ ਜੀ5 ਦਾ ਫ੍ਰੀ ਸਬਸਕਰੀਪਸ਼ਨ ਮਿਲ ਜਾਂਦਾ ਹੈ। ਉੱਥੇ, ਆਈਡੀਆ ਯੂਜ਼ਰਸ ਨੂੰ ਇਨ੍ਹਾਂ ਦੋਵਾਂ ਪਲਾਨ 'ਚ ਆਈਡੀਆ ਮੂਵੀਜ਼ ਅਤੇ ਟੀ.ਵੀ.ਐਪਸ ਦਾ ਫ੍ਰੀ ਐਕਸੈਸ ਮਿਲਦਾ ਹੈ। ਦੋਵੇਂ ਪਲਾਨ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਨਾਲ ਆਉਂਦੇ ਹਨ। ਮਿਆਦ ਦੀ ਗੱਲ ਕਰੀਏ ਤਾਂ 3999 ਰੁਪਏ ਵਾਲਾ ਪਲਾਨ 56 ਦਿਨ ਅਤੇ 599 ਰੁਪਏ ਵਾਲਾ ਪਲਾਨ 84 ਦਿਨ ਚੱਲਦਾ ਹੈ।


Karan Kumar

Content Editor

Related News