ਭਾਰਤੀ ਐਪ ਦਾ ਵੱਡਾ ਧਮਾਕਾ, 36 ਘੰਟਿਆਂ ''ਚ 1.5 ਕਰੋੜ ਡਾਊਨਲੋਡਸ

07/01/2020 11:53:18 PM

ਗੈਜੇਟ ਡੈਸਕ—ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ 'ਤੇ ਬੈਨ ਲੱਗਣ ਤੋਂ ਬਾਅਦ ਕਈ ਭਾਰਤੀ ਐਪਸ ਦੀ ਡਿਮਾਂਡ ਕਾਫੀ ਵਧ ਗਈ ਹੈ। ਭਾਰਤੀ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਸ਼ੇਅਰਚੈਟ ਪਿਛਲੇ 36 ਘੰਟਿਆਂ 'ਚ 15 ਬਿਲੀਅਨ ਭਾਵ 1.5 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। ਸ਼ੇਅਰਚੈਟ ਨੇ ਅੱਜ ਦੱਸਿਆ ਕਿ MyGov India ਨੇ ਕੰਪਨੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਜਿਸ ਨਾਲ ਇਸ ਸੋਸ਼ਲ ਮੀਡੀਆ ਪਲੇਟਫਾਰਮ ਨਾਲ ਜੁੜੇ 60 ਮਿਲੀਅਨ ਐਕਟੀਵ ਯੂਜ਼ਰਸ ਨੂੰ ਕੁਨੈਕਟ ਕੀਤਾ ਜਾ ਸਕੇ।

ਹਰ ਘੰਟੇ 5 ਲੱਖ ਵਾਰ ਡਾਊਨਲੋਡ ਹੋ ਰਿਹਾ ਸ਼ੇਅਰਚੈਟ
ਚੀਨ ਦੇ ਐਪਸ 'ਤੇ ਬੈਨ ਲੱਗਣ ਤੋਂ ਬਾਅਦ ਸ਼ੇਅਰਚੈੱਟ ਦੇ ਡਾਊਨਲੋਡਸ ਬੇਹਦ ਘੱਟ ਸਮੇਂ 'ਚ ਤੇਜ਼ੀ ਨਾਲ ਵਧੇ। ਕੰਪਨੀ ਮੁਤਾਬਕ ਸ਼ੇਅਰਚੈਟ ਨੇ ਹਰ ਘੰਟੇ ਕਰੀਬ 5 ਲੱਖ ਡਾਊਨਲੋਡ ਰਿਕਾਰਡ ਕੀਤੇ। ਸ਼ੇਅਰਚੈਟ ਪਲੇਟਫਾਰਮ 'ਤੇ 1 ਲੱਖ ਤੋਂ ਜ਼ਿਆਦਾ ਅਜਿਹੇ ਐਪਸ ਪੋਸਟ ਕੀਤੇ ਗਏ ਹਨ ਜਿਨ੍ਹਾਂ 'ਚ ਭਾਰਤ ਸਰਕਾਰ ਵੱਲੋਂ ਚੀਨੀ ਐਪਸ  ਬੈਨ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਗਿਆ ਹੈ।

ਸ਼ੇਅਰਚੈਟ ਐਪ ਦੇ ਪਲੇਅ ਸਟੋਰ 'ਤੇ 150 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਹਨ। ਸ਼ੇਅਰਚੈਟ ਦੀ ਭਾਰਤ 'ਚ ਚੀਨ ਦੇ ਹੈਲੋ (Helo) ਅਤੇ ਟਿਕਟਾਕ (TikTok) ਨਾਲ ਟੱਕਰ ਹਨ। ਇਹ ਦੋਵੇਂ ਚੀਨ ਦੀਆਂ ਬਾਈਟਡਾਂਸ ਕੰਪਨੀਆਂ ਦੇ ਐਪਸ ਹਨ ਜਿਨ੍ਹਾਂ 'ਤੇ ਸਰਕਾਰ ਨੇ ਸੋਮਵਾਰ ਨੂੰ ਬੈਨ ਲੱਗਾ ਦਿੱਤਾ ਸੀ। ਇਸ ਬੈਨ ਦੇ ਚੱਲਦੇ ਸ਼ੇਅਰਚੈਟ ਵਰਗੀਆਂ ਕਈ ਭਾਰਤੀਆਂ ਐਪਸ ਦੀ ਮਸ਼ਹੂਰਤਾ ਕਾਫੀ ਵਧ ਗਈ ਹੈ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਸ਼ੇਅਰਚੈਟ 15 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਹ ਚਾਰ ਸਾਲ ਪੁਰਾਣਾ ਸੋਸ਼ਲ ਮੀਡੀਆ ਪਲੇਟਫਾਰਮ ਹੈ। ਕੰਪਨੀ ਕੋਲ ਮੌਜੂਦਾ ਸਮੇਂ 'ਚ 150 ਮਿਲੀਅਨ ਤੋਂ ਜ਼ਿਆਦਾ ਰਜਿਸਟਰਡ ਯੂਜ਼ਰਸ ਹਨ ਉੱਥੇ 60 ਮਿਲੀਅਨ ਭਾਵ 6 ਕਰੋੜ ਤੋਂ ਜ਼ਿਆਦਾ ਮੰਥਲੀ ਐਕਟੀਵ ਯੂਜ਼ਰਸ ਹਨ। ਕੰਪਨੀ ਕੋਲ 1 ਬਿਲੀਅਨ ਤੋਂ ਜ਼ਿਆਦਾ ਵਟਸਐਪ ਸ਼ੇਅਰਸ ਹਨ। ਮੌਜੂਦਾ ਸਮੇਂ 'ਚ ਯੂਜ਼ਰਸ ਰੋਜ਼ਾਨਾ ਕਰੀਬ 25 ਮਿੰਟ ਇਸ ਪਲੇਟਫਾਰਮ 'ਤੇ ਸਮਾਂ ਗੁਜ਼ਾਰਦੇ ਹਨ।


Karan Kumar

Content Editor

Related News