WhatsApp: ਹੁਣ ਵੀਡੀਓ ਕਾਲ ਦੌਰਾਨ ਸ਼ੇਅਰ ਕਰ ਸਕੋਗੇ ਸਕ੍ਰੀਨ, ਜ਼ੁਕਰਬਰਗ ਨੇ ਨਵੇਂ ਫੀਚਰ ਦਾ ਕੀਤਾ ਐਲਾਨ

08/08/2023 11:18:31 PM

ਗੈਜੇਟ ਡੈਸਕ : WhatsApp ਇਕ ਹੋਰ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਫੀਚਰ ਦੇ ਜ਼ਰੀਏ ਹੁਣ ਵਟਸਐਪ ਯੂਜ਼ਰ ਵੀਡੀਓ ਕਾਲ ਦੌਰਾਨ ਆਪਣੀ ਸਕ੍ਰੀਨ ਸ਼ੇਅਰ ਕਰ ਸਕਦੇ ਹਨ। ਸਕ੍ਰੀਨ ਸ਼ੇਅਰਿੰਗ ਦੌਰਾਨ ਯੂਜ਼ਰ ਦੀ ਸਕ੍ਰੀਨ 'ਤੇ ਜੋ ਵੀ ਹੋਵੇਗਾ, ਉਹ ਵੀਡੀਓ ਕਾਲ ਰਿਸੀਵਰ ਨੂੰ ਦਿਖਾਈ ਦੇਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਹੁਣ ਵਟਸਐਪ ਨੂੰ ਆਫਿਸ ਮੀਟਿੰਗਾਂ ਲਈ ਵੀ ਵਰਤਿਆ ਜਾ ਸਕਦਾ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਖੁਦ ਇਸ ਦਾ ਐਲਾਨ ਕੀਤਾ ਹੈ।

ਜ਼ੁਕਰਬਰਗ ਨੇ ਇਕ ਫੇਸਬੁੱਕ ਪੋਸਟ ਵਿੱਚ ਨਵੇਂ ਫੀਚਰ ਦੇ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਅਸੀਂ ਵਟਸਐਪ 'ਤੇ ਵੀਡੀਓ ਕਾਲਦੌਰਾਨ ਸਕ੍ਰੀਨ ਸ਼ੇਅਰਿੰਗ ਸ਼ੁਰੂ ਕਰ ਰਹੇ ਹਾਂ।" ਮਾਰਕ ਨੇ ਪੋਸਟ ਦੇ ਨਾਲ ਇਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਇਕ ਵੀਡੀਓ ਕਾਲ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : US 'ਚ 10 ਸਾਲ ਦੀ ਲੜਕੀ ਨੇ ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

ਕਿਵੇਂ ਯੂਜ਼ ਕਰੀਏ ਨਵਾਂ ਫੀਚਰ

ਵੀਡੀਓ ਕਾਲ ਦੌਰਾਨ ਨਵੇਂ ਸਕ੍ਰੀਨ ਸ਼ੇਅਰ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ‘Share’ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਚੁਣਨਾ ਹੋਵੇਗਾ ਕਿ ਉਹ ਸਪੈਸੀਫਿਕ ਐਪਲੀਕੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਨ ਜਾਂ ਪੂਰੀ ਸਕ੍ਰੀਨ। ਫਿਲਹਾਲ ਵਟਸਐਪ ਇਕ ਵੀਡੀਓ ਕਾਲ 'ਚ 32 ਪਾਰਟੀਸੀਪੈਂਟਸ (ਭਾਗੀਦਾਰ) ਨੂੰ ਆਗਿਆ ਦੇ ਰਿਹਾ ਹੈ। ਯਾਨੀ ਵਟਸਐਪ 'ਤੇ ਇਕ ਵਾਰ 32 ਲੋਕਾਂ ਨਾਲ ਵੀਡੀਓ ਮੀਟਿੰਗ ਕੀਤੀ ਜਾ ਸਕਦੀ ਹੈ।

ਪਹਿਲਾਂ ਸਕ੍ਰੀਨ ਸ਼ੇਅਰਿੰਗ ਫੀਚਰ ਸਿਰਫ ਬੀਟਾ ਟੈਸਟਰਾਂ ਲਈ ਉਪਲਬਧ ਸੀ ਅਤੇ ਹੁਣ ਇਹ ਸਾਰੇ ਯੂਜ਼ਰਸ ਲਈ ਉਪਲਬਧ ਹੈ। WhatsApp ਨੇ ਹਾਲ ਹੀ 'ਚ ਕਈ ਵੱਡੇ ਫੀਚਰਜ਼ ਆਪਣੇ ਪਲੇਟਫਾਰਮ 'ਤੇ ਜੋੜੇ ਹਨ, ਜਿਵੇਂ ਕਿ ਚੈਟ ਲਾਕ, ਐਡਿਟ ਬਟਨ, HD ਫੋਟੋ ਕੁਆਲਿਟੀ ਅਪਡੇਟ ਅਤੇ ਹੋਰ ਬਹੁਤ ਕੁਝ।

ਇਹ ਵੀ ਪੜ੍ਹੋ : ਥਾਈਲੈਂਡ ਦੇ ਰਾਜੇ ਦਾ ਬੇਟਾ 27 ਸਾਲ ਬਾਅਦ ਪਰਤਿਆ ਦੇਸ਼, ਲੋਕਾਂ 'ਚ ਖੁਸ਼ੀ ਦੀ ਲਹਿਰ

ਵਟਸਐਪ ਦੇ ਚੈਟ ਲਾਕ ਫੀਚਰ ਨੂੰ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂਜ਼ਰਸ ਹੁਣ ਆਪਣੀਆਂ ਨਿੱਜੀ ਚੈਟਸ ਨੂੰ ਲਾਕ ਕਰ ਸਕਦੇ ਹਨ। ਮਤਲਬ ਫੋਨ ਕਿਸੇ ਦੇ ਵੀ ਹੱਥ 'ਚ ਰਹੇ, ਪਰਸਨਲ ਚੈਟਸ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੀਆਂ।

ਐਪ ਦਾ ਐਡਿਟ ਬਟਨ ਫੀਚਰ ਯੂਜ਼ਰਸ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ 15 ਮਿੰਟ ਦਿੰਦਾ ਹੈ। ਜੇਕਰ ਤੁਸੀਂ ਮੈਸੇਜ ਲਿਖਦੇ ਸਮੇਂ ਕੋਈ ਗਲਤੀ ਕਰ ਦਿੱਤੀ ਹੈ ਤਾਂ ਉਸ ਵਿੱਚ ਸੁਧਾਰ ਕਰ ਸਕਦੇ ਹੋ। ਹਾਲਾਂਕਿ, ਮੈਸੇਜ ਨੂੰ ਐਡਿਟ ਕਰਨ ਤੋਂ ਬਾਅਦ ਇਸ 'ਤੇ ਐਡਿਟ ਲਿਖਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh