ਬਿਨਾਂ ਇੰਟਰਨੈੱਟ ਦੇ ਵੀ ਸ਼ੇਅਰ ਕਰ ਸਕਦੇ ਹੋ ਲੋਕੇਸ਼ਨ, ਜਾਣੋ ਕਿਵੇਂ

04/20/2019 2:27:17 PM

ਗੈਜੇਟ ਡੈਸਕ– ਲੋਕੇਸ਼ਨ ਦੱਸਣ ਲਈ ਬਹੁਤ ਸਾਰੇ ਲੋਕ ਗਲੋਬਲ ਪੋਜੀਸ਼ਨਿੰਗ ਸਿਸਮਟ (ਜੀ.ਪੀ.ਐੱਸ.) ਦਾ ਸਹਾਰਾ ਲੈਂਦੇ ਹਨ ਕਿਉਂਕਿ ਇੰਟਰਨੈੱਟ ਰਾਹੀਂ ਜੀ.ਪੀ.ਐੱਸ. ਅਤੇ ਵਟਸਐਪ ਦੋਵੇਂ ਚਲਾਏ ਜਾ ਸਕਦੇ ਹਨ ਪਰ ਤੁਸੀਂ ਬਿਨਾਂ ਇੰਟਰਨੈੱਟ ਦੇ ਆਪਣੀ ਲੋਕੇਸ਼ਨ ਦੂਜੇ ਵਿਅਕਤੀ ਨੂੰ ਸ਼ੇਅਰ ਕਰ ਸਕਦੇ ਹੋ। ਜੀ ਹਾਂ, ਸਮਾਰਟਫੋਨ ’ਤੇ ਇੰਟਰਨੈੱਟ ਦੀ ਕਨੈਕਟੀਵਿਟੀ ਨਾ ਹੋਣ ’ਤੇ ਇਸ ਲਈ ਯੂਜ਼ਰ ਨੂੰ ਸਭ ਤੋਂ ਪਹਿਲਾਂ ਆਪਣੇ ਫੋਨ ’ਚ ਗੂਗਲ ਮੈਪਸ ਐਪ ਖੋਲ੍ਹਣਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰ ਨੂੰ ਗੂਗਲ ਮੈਪਸ ’ਤੇ ਆਪਣੀ ਲੋਕੇਸ਼ਨ ਜਾਣਨੀ ਹੋਵੇਗੀ। ਇਸ ਲਈ ਉਹ ਕਾਲੋਨੀ ਦਾ ਨਾਂ,ਬਲਾਕ ਅਤੇ ਆਲੇ-ਦੁਆਲੇ ਮੌਜੂਦ ਲੈਂਡਮਾਰਕ ਦਾ ਸਹਾਰਾ ਲੈ ਸਕਦੇ ਹਨ। 

PunjabKesari

ਗੂਗਲ ਮੈਪਸ ਨੂੰ ਆਪਣੀ ਲੋੜ ਮੁਤਾਬਕ, ਡਾਊਨਲੋਡ ਕਰਨ ਲਈ ਪਹਿਲਾਂ ਉਸ ਥਾਂ ਦਾ ਨਾਂ ਸਰਚ ਕਰੋ ਜਿਥੇ ਯੂਜ਼ਰ ਜਾ ਰਹੇ ਹਨ। ਉਸ ਤੋਂ ਬਾਅਦ ਹੇਠਾਂ ਡਾਇਰੈਕਸ਼ਨ ਇਕ ਬਾਕਸ ’ਚ ਦਿਸੇਗਾ, ਉਸ ਬਾਕਸ ’ਤੇ ਕਲਿੱਕ ਕਰੋ। ਧਿਆਰ ਰੱਖੋ ਕਿ ਡਾਇਰੈਕਸ਼ਨ ਦੇ ਆਪਸ਼ਨ ’ਤੇ ਨਹੀਂ ਉਸ ਦੇ ਕੋਲ ਬਣੇ ਆ ਰਹੇ ਬਾਕਸ ’ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਉਹ ਬਾਕਸ ਸਕਰੀਨ ’ਤੇ ਉਪਰਲੇ ਪਾਸੇ ਚੜ੍ਹ ਜਾਵੇਗਾ। ਇਥੇ ਚਾਰ ਆਪਸਨਾਂ ’ਚੋਂ ਇਕ ਡਾਊਨਲੋਡ ਦਾ ਆਪਸ਼ਨ ਮਿਲੇਗਾ, ਉਸ ’ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਉਹ ਤੁਹਾਨੂੰ ਜਗ੍ਹਾ ਚੁਣਨ ਲਈ ਬਾਕਸ ਦੇਵੇਗਾ, ਜਿਸ ਵਿਚ ਤੁਸੀਂ ਲੋੜ ਮੁਤਾਬਕ, ਡਾਊਨਲੋਡ ਕਰ ਸਕਦੇ ਹੋ।

PunjabKesari

ਗੂਗਲ ਮੈਪਸ ’ਚ ਸਕਰੀਨ ’ਤੇ ਲਾਲ ਰੰਗ ਦਾ ਬਿੰਦੂ ਆਉਣ ਤੋਂ ਬਾਅਦ ਹੇਠਲੇ ਪਾਸੇ ਦਿੱਤੇ ਗੇਡਾਇਰੈਕਸ਼ਨ ਦਾ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ ਇਸ ਵਿਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੂਗਲ ਮੈਪਸ ਸਿਰਫ ਉਨ੍ਹਾਂ ਥਾਵਾਂ ਤਕ ਪਹੁੰਚਣ ਦਾ ਰਸਤਾ ਦੱਸ ਸਕਦਾ ਹੈ, ਜੋ ਗੂਗਲ ਮੈਪਸ ’ਚ ਪਹਿਲਾਂ ਤੋਂ ਸੇਵ ਹਨ। ਇਸ ਫੀਚਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਨਵੀਂ ਥਾਂ ਜਾਣ ਤੋਂ ਪਹਿਲਾਂ ਉਸ ਥਾਂ ਦਾ ਮੈਪਸ ਜ਼ਰੂਰ ਡਾਊਨਲੋਡ ਕਰ ਲਓ, ਜਿਸ ਨੂੰ ਲੋੜ ਪੈਣ ’ਤੇ ਆਫਲਾਈਨ ਇਸਤੇਮਾਲ ਕਰ ਸਕਦੇ ਹੋ।


Related News