ਸ਼ਾਓਮੀ ਰੇਡਮੀ 4 ਇਨ੍ਹਾਂ Offers ਨਾਲ ਕੱਲ ਇਕ ਵਾਰ ਫਿਰ ਸੇਲ ਲਈ ਹੋਵੇਗਾ ਉਪਲੱਬਧ

06/27/2017 2:25:55 AM

ਜਲੰਧਰ— ਸ਼ਾਓਮੀ ਰੇਡਮੀ 4 ਸਮਾਰਟਫੋਨ ਇਕ ਵਾਰ ਫਿਰ ਐਮਾਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਮੰਗਲਵਾਰ ਨੂੰ ਐਮਾਜ਼ਾਨ ਇੰਡੀਆ ਅਤੇ Mi.com ਦੇ ਦੁਆਰਾ ਦੁਪਹਰ 12 ਵਜੇ ਤੋਂ ਸ਼ੁਰੂ ਹੋਣ ਵਾਲੀ ਸੇਲ ਤੋਂ ਇਸ ਸਮਾਰਟਫੋਨ ਨੂੰ ਖਰੀਦਿਆਂ ਜਾ ਸਕਦਾ ਹੈ। ਰੇਡਮੀ 4 ਸਮਾਰਟਫੋਨ ਦੀ ਭਾਰਤੀ ਬਾਜ਼ਾਰ 'ਚ 6,999 ਰੁਪਏ ਦੀ ਸ਼ੁਰੂਆਤੀ ਕੀਮਤ ਹੈ। ਇਸ ਦੇ  ਨਾਲ ਹੀ ਅੱਜ ਹੋਣ ਵਾਲੀ ਸੇਲ 'ਚ ਇਸ ਸਮਾਰਟਫੋਨ 'ਤੇ ਆਫਰਸ ਪੇਸ਼ ਕੀਤੇ ਜਾ ਰਹੇ ਹਨ। ਐਮਾਜ਼ਾਨ ਇੰਡੀਆ 'ਤੇ ਇਸ ਫੋਨ ਨੂੰ ਖਰੀਦਣ 'ਤੇ ਹੰਗਾਮਾ ਮਿਊਜ਼ਿਕ ਤੁਹਾਨੂੰ 1 ਸਾਲ ਦੇ ਸਬਸਕਰਿਪਸ਼ਨ ਨਾਲ ਹੰਗਾਮਾ ਪਲੇ 3 ਮਹੀਨੇ ਦਾ ਸਬਸਕਰਿਪਸ਼ਨ ਦੇ ਰਿਹਾ ਹੈ। ਇਸ ਦੇ ਨਾਲ ਹੀ ਉੱਥੇ ਵੋਡਾਫੋਨ 5 ਮਹੀਨਿਆਂ ਲਈ 45 ਜੀ.ਬੀ ਫ੍ਰੀ ਡਾਟਾ ਦੇ ਰਹੀ ਹੈ। ਨਾਲ ਹੀ ਕਿੰਡਲ ਐਪ ਡਾਊਨਲੋਡ ਅਤੇ ਸਾਈਨ ਇਨ ਕਰਨ ਨਾਲ ਕਿੰਡਲ ਬੁੱਕ ਲਈ ਸ਼ਾਓਮੀ ਰੇਡਮੀ 4 ਖਰਦੀਣ ਵਾਲਿਆਂ ਨੂੰ 200 ਰੁਪਏ ਦਾ ਪ੍ਰਮੋਸ਼ਨਲ ਕਰੇਡਿਟ ਵੀ ਮਿਲੇਗਾ। ਫੋਨ ਦੇ ਬੇਸ ਵੇਰੀਅੰਟ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ, ਜਿਸ ਦੀ ਕੀਮਤ 6,999 ਰੁਪਏ ਹੈ। ਉੱਥੇ ਦੂਜੇ ਵੇਰੀਅੰਟ 'ਚ 3 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 8,999 ਰੁਪਏ ਹੈ। ਇਸ ਦੇ ਇਲਾਵਾ ਤੀਜੇ ਵੇਰੀਅੰਟ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 10,999 ਰੁਪਏ ਹੈ। ਇਸ 'ਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਫੋਨ 'ਚ 1.4Ghz ਕਵਾਲਕਾਮ ਸਨੈਪਡਰੈਗਨ 435 ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 4,100 mah ਦੀ ਬੈਟਰੀ ਦਿੱਤੀ ਗਈ ਹੈ।