ਕਾਰ ਤੋਂ ਬਾਅਦ ਹੁਣ ਗੂਗਲ ਬਣਾਏਗੀ ਸੈਲਫ ਡਰਾਈਵਿੰਗ ਟਰੱਕ

02/11/2016 5:10:21 PM

ਜਲੰਧਰ— ਗੂਗਲ ਦੀ ਸੈਲਫ ਡਰਾਈਵਿੰਗ ਕਾਰ ਨੂੰ ਅਮਰੀਕੀ ਸਰਕਾਰ ਛੇਤੀ ਹੀ ਸੜਕਾਂ ''ਤੇ ਦੌੜਨ ਦੀ ਮਨਜ਼ੂਰੀ ਦੇ ਸਕਦੀ ਹੈ। ਇਸ ਦੌਰਾਨ ਕੰਪਨੀ ਨੇ ਸੈਲਫ ਡਰਾਈਵਿੰਗ ਡਿਲੀਵਰੀ ਟਰੱਕ ਦਾ ਵੀ ਪੇਟੈਂਟ ਕਰਵਾ ਲਿਆ ਹੈ। ਇਹ ਟਰੱਕ ਖੁਦ ਗਾਹਕਾਂ ਦੇ ਘਰ ਜਾ ਕੇ ਸਾਮਾਨ ਦੀ ਡਿਲੀਵਰੀ ਕਰੇਗਾ। ਇਹ ਟਰੱਕ GPS ਦੀ ਮਦਦ ਨਾਲ ਗਾਹਕਾਂ ਨੂੰ ਸਾਮਾਨ ਦੀ ਡਿਲੀਵਰੀ ਕਰੇਗਾ। 
ਪੇਟੈਂਟ ਦਸਤਾਵੇਜ਼ਾਂ ਮੁਤਾਬਕ ਇਸ ਸੈਲਫ ਡਰਾਈਵਿੰਗ ਟਰੱਕ ''ਚ ਲਾਕਰਸ ਮੌਜੂਦ ਰਹਿਣਗੇ। ਡਿਲੀਵਰੀ ਸਮੇਂ ਗਾਹਕ ਨੂੰ ਲਾਕਰ ਖੋਲ੍ਹਣ ਲਈ ਸਿਕਰੇਟ ਕੋਡ ਦੀ ਵਰਤੋਂ ਕ੍ਰੇਡਿਟ ਕਾਰਡ ਅਤੇ ਨਿਅਰ ਪੀਲਡ ਕਮਿਊਨੀਕੇਸ਼ਨ (NFC) ਦੀ ਮਦਦ ਨਾਲ ਕਰਨੀ ਪਵੇਗੀ। ਇਸ ਲਈ ਇਕ ਐਪ ਸਮਾਰਟਫੋਨ ''ਚ ਮੌਜੂਦ ਰਹੇਗਾ। ਗਾਹਕਾਂ ਨੂੰ ਡਿਲੀਵਰੀ ਮਿਲਦੇ ਹੀ ਟਰੱਕ ਅਗਲੇ ਸਪਾਟ ਵੱਲ ਚਲਾ ਜਾਵੇਗਾ।