ਇਸ ਤਕਨੀਕ ਨਾਲ ਬਿਨਾਂ ਚਾਰਜਰ ਦੇ ਹੀ ਚਾਰਜ ਹੋ ਜਾਵੇਗਾ ਤੁਹਾਡਾ ਸਮਾਰਟਫੋਨ
Wednesday, Apr 26, 2017 - 01:19 PM (IST)

ਜਲੰਧਰ- ਤੁਸੀਂ ਕਿਤੇ ਬਾਹਰ ਗਏ ਹੋਵੋ ਤੇ ਤੁਹਾਡਾ ਫੋਨ ਡਿਸਚਾਰਜ ਹੋ ਜਾਏ ਤਾਂ ਤੁਸੀਂ ਕੀ ਕਰਦੇ ਹੋ? ਇਸ ਤੋਂ ਇਲਾਵਾ ਕਈ ਯੂਜ਼ਰਸ ਸਮਰਾਟਫੋਨ ਨੂੰ ਵਾਰ-ਵਾਰ ਚਾਰਜ ਕਰਨ ਦੀ ਸਮੱਸਿਆ ਤੋਂ ਵੀ ਪਰੇਸ਼ਾਨ ਹੋਣਗੇ। ਜ਼ਰਾ ਸੋਚੋ ਕਿ ਜੇਕਰ ਤੁਹਾਡਾ ਫੋਨ ਆਪਣੇ-ਆਪ ਹੀ ਚਾਰਜ ਹੋ ਜਾਏ ਤਾਂ ਕਿੰਨਾ ਵਧੀਆ ਹੋਵੇਗਾ। ਅਸੀਂ ਤੁਹਨੂੰ ਇਕ ਅਜਿਹੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਵਿਗਿਆਨੀ ਇਕ ਅਜਿਹੀ ਬੈਟਰੀ ਬਣਾ ਰਹੇ ਹਨ ਜਿਸ ਨੂੰ ਵਾਰ-ਵਾਰ ਚਾਰਜ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਬੈਟਰੀ ਰੋਸ਼ਨੀ ਤੋਂ ਊਰਜਾ ਲੈ ਕੇ ਫੋਨ ਨੂੰ ਚਾਰਜ ਕਰੇਗੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸੋਲਰ ਐਨਰਜੀ ਰਾਹੀਂ ਬੈਟਰੀ ਆਪਣੇ-ਆਪ ਚਾਰਜ ਹੋ ਜਾਵੇਗੀ।
ਕਿਵੇਂ ਕੰਮ ਕਰੇਗੀ ਇਹ ਬੈਟਰੀ-
ਮੈਕਗਿਲ ਯੂਨੀਵਰਸਿਟੀ ਕੈਨੇਡਾ ਦੇ ਪ੍ਰੋਫੈਸਰ ਜਾਰਜ ਪੀ ਡੇਮੋਪੋਲੋਸ ਨੇ ਦੱਸਿਆ ਕਿ ਯੂਜ਼ਰਸ ਆਪਣੇ ਸਮਰਾਟਫੋਨ ''ਚ ਆਪਣੀ ਸਾਰੀ ਨਿਜੀ ਜਾਣਕਾਰੀ, ਐਪਸ ਜਾਂ ਫਿਰ ਦਫਤਰ ਦੀ ਸਾਰੀ ਜ਼ਰੂਰੀ ਜਾਣਕਾਰੀ ਸੇਵ ਰੱਖਦੇ ਹਨ। ਇਨ੍ਹਾਂ ਸਭ ਨੂੰ ਇਸਤੇਮਾਲ ਕਰਨ ਲਈ ਤੁਹਾਡਾ ਫੋਨ ਚਾਰਜ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਪਰ ਕਈ ਵਾਰ ਜੇਕਰ ਤੁਸੀਂ ਕਿਤੇ ਬਾਹਰ ਹੋਵੋ ਅਤੇ ਤੁਹਾਡੇ ਫੋਨ ਦੀ ਬੈਟਰੀ ਖਤਮ ਹੋ ਜਾਵੇ ਤਾਂ ਤੁਹਾਡੇ ਕੋਲ ਫੋਨ ਨੂੰ ਚਾਰਜ ਕਰਨ ਦਾ ਕੋਈ ਵਿਕਲਪ ਨਹੀਂ ਹੁੰਦਾ ਹੈ। ਇਸੇ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਲਈ ਵਿਗਿਆਨੀਆਂ ਨੇ ਪੋਰਟੇਬਲ ਸੋਲਰ ਚਾਰਜਰ ਡਿਵੈੱਲਪ ਕੀਤਾ ਹੈ। ਹਾਲਾਂਕਿ, ਇਨ੍ਹਾਂ ਨੂੰ ਲੈ ਕੇ ਇਕ ਪਰੇਸ਼ਾਨੀ ਇਹ ਵੀ ਹੈ ਕਿ ਇਨ੍ਹਾਂ ਹਾਈਬ੍ਰਿਡ ਡਿਵਾਇਸ ਨੂੰ ਛੋਟੇ ਆਕਾਰ ਦਾ ਬਣਾਉਣਾ ਕਾਫੀ ਮੁਸ਼ਕਲ ਕੰਮ ਹੈ। ਇਸ ਲਈ ਵਿਗਿਆਨੀ ਇਕ ਸਿੰਗਲ ਡਿਵਾਇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਰਾਹੀਂ ਰੋਸ਼ਨੀ ਤੋਂ ਐਨਰਜੀ ਜਨਰੇਟ ਕੀਤੀ ਜਾ ਸਕੇਗੀ। ਜੇਕਰ ਵਿਗਿਆਨੀ ਅਜਿਹਾ ਕਰਨ ''ਚ ਸਪਲ ਹੋ ਜਾਂਦੇ ਹਨ ਤਾਂ ਉਹ ਦੁਨੀਆ ਦੀ ਪਹਿਲੀ 100 ਫੀਸਦੀ ਖੁਦ ਚਾਰਜ ਹੋਣ ਵਾਲੀ ਲਿਥੀਅਮ ਆਇਨ ਬੈਟਰੀ ਬਣਾਉਣ ''ਚ ਸਫਲ ਹੋ ਜਾਣਗੇ।