ਸਕਿਓਰਿਟੀ ਮਾਹਿਰਾਂ ਦੀ ਚਿਤਾਵਨੀ, ਸੁਰੱਖਿਅਤ ਨਹੀਂ ਹਨ ਫਿਲਿਪਸ ਦੇ ਸਮਾਰਟ ਬਲਬ

02/06/2020 12:09:44 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਪਣੇ ਘਰ ਜਾਂ ਦਫਤਰ ’ਚ ਫਿਲਿਪ ਹਯੂ ਸਮਾਰਟ ਲਾਈਟ ਸਿਸਟਮ ਦਾ ਇਸਤੇਮਾਲ ਕਰ ਰਹੇ ਹੋ ਤਾਂ ਇਸ ਖਬਰ ਨੂੰ ਪੜਨ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ। ਫਿਲਿਪਸ ਹਯੂ ਸਮਾਰਟ ਲਾਈਟ ਸਿਸਟਮ ’ਚ ਇਕ ਬਹੁਤ ਹੀ ਵੱਡੀ ਸੁਰੱਖਿਆ ਖਾਮੀ ਸਾਹਮਣੇ ਆਈ ਹੈ ਜਿਸ ਦੇ ਚਲਦੇ ਹੈਕਰ ਆਸਾਨੀ ਨਾਲ ਇਨ੍ਹਾਂ ਨੂੰ ਕੰਟਰੋਲ ਕਰ ਸਕਦੇ ਹਨ। ਹੈਕਰ ਚਾਹੁਣ ਤਾਂ ਇਨ੍ਹਾਂ ਨੂੰ ਇਕੱਠੇ ਬੰਦ ਕਰ ਸਕਦੇ ਹਨ ਅਤੇ ਦੁਬਾਰਾ ਆਨ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਡਰਾਉਣ ਲਈ ਇਸ ਦੇ ਕਲਰ ਅਤੇ ਬ੍ਰਾਈਟਨੈੱਸ ਨੂੰ ਵੀ ਐਡਜਸਟ ਕਰ ਸਕਦੇ ਹਨ। ਹੈਕਰ ਸਿਰਫ 200 ਤੋਂ 300 ਮੀਟਰ ਦੀ ਦੂਰੀ ਤੋਂ ਇਸ ਹੈਕਿੰਗ ਅਟੈਕ ਨੂੰ ਅੰਜ਼ਾਮ ਦੇ ਸਕਦੇ ਹਨ ਜੋ ਕਿ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ। 

ਹੈਕਰ ਇੰਝ ਕਰ ਰਹੇ ਇਹ ਅਟੈਕ
ਫਿਲਿਪਸ ਹਯੂ ਸਮਾਰਟ ਲਾਈਟ ਸਿਸਟਮ ਨੂੰ ਹੈਕ ਕਰਨ ਲਈ ਹੈਕਰ ਸਿਰਫ ਇਕ ਲੈਪਟਾਪ ਅਤੇ ਰੇਡੀਓ ਟ੍ਰਾਂਸਮਿਟਰ ਦਾ ਇਸਤੇਮਾਲ ਕਰ ਰਹੇ ਹਨ। ਇਸ ਦੀ ਇਕ ਡੈਮੋਸਟ੍ਰੇਸ਼ਨ ਵੀਡੀਓ ਵੀ ਬਣਾਈ ਗਈ ਹੈ ਜਿਸ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ। 

 

ਚੋਰੀ ਵਰਗੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ ਹੈਕਰ
ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ 9to5mac ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਫਿਲਿਪਸ ਹਯੂ ਬਲਬਸ ਦੇ ਨੈੱਟਵਰਕ ਦੇ ਨਾਲ ਸਿਰਫ ਇਕ ਕੰਪਿਊਟਰ ਕੁਨੈਕਟ ਕਰਨ ਤੋਂ ਬਾਅਦ ਹੈਕਰ ਪੂਰੇ ਨੈੱਟਵਰਕ ਨੂੰ ਆਸਾਨੀ ਨਾਲ ਹੈਕ ਕਰ ਰਹੇ ਹਨ। ਇਸ ਨਲ ਚੋਰੀ ਵਰਗੀਆਂ ਘਟਨਾਵਾਂ ਨੂੰ ਵੀ ਆਸਾਨੀ ਨਾਲ ਅੰਜ਼ਾਮ ਦਿੱਤਾ ਜਾ ਸਕਦਾ ਹੈ। 

ਪੂਰੇ ਨੈੱਟਵਰਕ ’ਤੇ ਹੋ ਸਕਦਾ ਹੈ ਅਟੈਕ
ਚੈੱਕ ਪੁਆਇੰਟ ਦੇ ਰਿਸਰਚਰਾਂ ਨੇ ਇਸ ਤਰੀਕੇ ਦਾ ਪਤਾ ਲਗਾ ਲਿਆ ਹੈ ਜਿਸ ਰਾਹੀਂ ਹੈਕਰ ਇਸ ਨੈੱਟਵਰਕ ਅਟੈਕ ਨੂੰ ਅੰਜ਼ਾਮ ਦੇ ਸਕਦੇ ਹਨ। 
- ਹੈਕਰ ਸਭ ਤੋਂ ਪਹਿਲਾਂ ਇਸ ਸੁਰੱਖਿਆ ਖਾਮੀ ਰਾਹੀਂ ਇਕ ਫਿਲਿਪਸ ਹਯੂ ਸਮਾਰਟ ਬਲਬ ’ਤੇ ਕੰਟਰੋਲ ਕਰਦੇ ਹਨ। 
- ਉਹ ਟ੍ਰਬਲਸ਼ੂਟਿੰਗ ਸਟੈੱਪ ਦਾ ਇਸਤੇਮਾਲ ਕਰਦੇ ਹੋਏ ਬਲਬ ਦੀਆਂ ਸਿਸਟਮ ਫਾਇਲਾਂ ਨੂੰ ਡਿਲੀਟ ਕਰ ਦਿੰਦੇ ਹਨ।
- ਇਸੇ ਬਲਬ ਨੂੰ ਪਿਰ ਦੁਬਾਰਾ ਰੀਐਡ ਕਰਦੇ ਹੋਏ ਇਸ ਵਿਚ ਇਕ ਮਾਲਵੇਅਰ ਇੰਸਟਾਲ ਕਰ ਦਿੱਤਾ ਜਾਂਦਾ ਹੈ ਜੋ ਹੈਕਰ ਨੂੰ ਹਯੂ ਬ੍ਰਿਜ ਦਾ ਕੰਟਰੋਲ ਦੇ ਦਿੰਦਾ ਹੈ। 
- ਇਸ ਤੋਂ ਬਾਅਦ ਹੈਕਰ ਇਸ ਬਲਬ ਨੂੰ ਕੰਟਰੋਲ ਕਰਨ ’ਚ ਸਮਰੱਥ ਹੋ ਜਾਂਦੇ ਹਨ ਅਤੇ ਨੈੱਟਵਰਕ ’ਤੇ ਆਪਣਾ ਕੰਟਰੋਲ ਪਾ ਲੈਂਦੇ ਹਨ। 

ਇਹ ਸਮਾਰਟ ਡਿਵਾਈਸਿਜ਼ ਵੀ ਨਹੀਂ ਹਨ ਸੁਰੱਖਿਅਤ
ਫਿਲਿਪਸ ਹਯੂ ਬਲਬਸ ਅਤੇ ਹੋਰ ਸਮਾਰਟ ਡਿਵਾਈਸਿਜ਼ ’ਚ ਇਸਤੇਮਾਲ ਹੋ ਰਹੇ ਜ਼ਿਗਬੀ ਪ੍ਰੋਟੋਕੋਲ ’ਚ ਇਸ ਸੁਰੱਖਿਆ ਖਾਮੀ ਦਾ ਪਤਾ ਲੱਗਾ ਹੈ। ਇਸੇ ਪ੍ਰੋਟੋਕੋਲ ਦਾ ਇਸਤੇਮਾਲ ਐਮਾਜ਼ੋਨ ਈਕੋ ਪਲੱਸ, ਸੈਮਸੰਗ ਸਮਾਰਟ ਥਿੰਗਸ, ਬੈਲਕਿਨ ਵੀਮੋ, ਹਾਈਵ ਐਕਟਿਵ ਹੀਅਰਿੰਗ, ਯੈਲੀ ਸਮਾਰਟ ਲੌਕਸ, ਹਨੀਵੈਲ ਥਰਮੋਸਟੈਸਟ, ਬਾਸ਼ ਸਕਿਓਰਿਟੀ ਸਿਸਟਮਸ ਅਤੇ ਸੈਮਸੰਗ ਕ੍ਰੋਮਕਾਸਟ ਇਨਫਿਨਿਟੀ ਬਾਕਸ ’ਚ ਹੁੰਦਾ ਹੈ। ਯਾਨੀ ਇਨ੍ਹਾਂ ਡਿਵਾਈਸਿਜ਼ ’ਤੇ ਵੀ ਸੁਰੱਖਿਆ ਕਮਜ਼ੋਰੀ ਦਾ ਖਤਰਾ ਮੰਡਰਾ ਰਿਹਾ ਹੈ।