ਸਾਨ ਫ੍ਰਾਂਸਿਸਕੋ ਦੀਆਂ ਸੜਕਾਂ ''ਤੇ ਦਿਖਣਗੇ Smart Scoot
Tuesday, Oct 20, 2015 - 02:17 PM (IST)
ਜਲੰਧਰ/ਸਾਨ ਫ੍ਰਾਂਸਿਸਕੋ— ਸਾਨ ਫ੍ਰਾਂਸਿਸਕੋ ਸਥਿਤ Scoot (ਸਕੂਟ) ਇਕ ਇਲੈਕਟ੍ਰਿਕ ਸਕੂਟਰ ਰਾਈਡ ਸ਼ੇਅਰ ਨੈੱਟਵਰਕ ਹੈ, ਜਿਸ ਨੇ ਕਾਰ ਨਿਰਮਾਤਾ ਕੰਪਨੀ ਨਿਸਾਨ ਨਾਲ ਮਿਲ ਕੇ ਚਾਰ ਪਹੀਆਂ ਵਾਲੇ ਟੂ-ਸੀਟਰ ਵ੍ਹੀਕਲ ਨੂੰ ਪੇਸ਼ ਕੀਤਾ ਹੈ। ਸਕੂਟ ਦੇ ਮੈਂਬਰਾਂ ਨੇ ਇਸ ਛੋਟੀ ਜਿਹੀ ਕਾਰ ਨੂੰ ਪਾਉਣ ਲਈ ਲੋਕਾਂ ਸਾਹਮਣੇ ਰੈਂਟ ਦਾ ਆਪਸ਼ਨ ਰੱਖਿਆ ਹੈ।
Scoot Quad ਨਾਂ ਨਾਲ ਜਾਣਿਆ ਜਾਣ ਵਾਲਾ ਇਹ ਸਕੂਟਰ ਫੁਲੀ ਇਲੈਕਟ੍ਰਿਕ ਹੈ, ਜਿਸ ਨੂੰ ਤੁਸੀਂ ਆਪਣੇ ਸਮਾਰਟਫੋਨ ਨਾਲ ਚਾਲੂ ਕਰ ਸਕਦੇ ਹੋ। ਇਸ ਤਰ੍ਹਾਂ ਦੇ 10 ਇਲੈਕਟ੍ਰਿਕ ਵ੍ਹੀਕਲ ਹੀ ਸੜਕਾਂ ''ਤੇ ਦੇਖਣ ਨੂੰ ਮਿਲਣਗੇ।
Quad ਸਕੂਟ ਅਤੇ ਨਿਸਾਨ ਦਾ ਇਕ ਪ੍ਰਯੋਗ ਹੈ। ਨਿਸਾਨ ਦੇ ਫਿਊਚਰ ਲੈਬ ਕਾਰਜਕਾਰੀ ਨਿਰਦੇਸ਼ਕ ਰਾਹੇਲ ਗੁਯੇਨ (Rachel Nguyen) ਨੇ ਕਿਹਾ ਕਿ ਵਿਸ਼ਵ ਪੱਧਰ ''ਤੇ ਵੱਡੇ ਸ਼ਹਿਰ ਮੈਗਾ ਸਿਟੀਜ਼ ਦੇ ਰੂਪ ''ਚ ਵਿਕਸਿਤ ਹੋ ਰਹੇ ਹਨ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਵੇਂ ਟ੍ਰਾਂਸਪੋਰਟੇਸ਼ਨ ਬਦਲ ਰਿਹਾ ਹੈ ਅਤੇ ਭਵਿੱਖ ''ਚ ਟ੍ਰਾਂਸਪੋਰਟ ਕਿਸ ਤਰ੍ਹਾਂ ਦਾ ਹੋਵੇਗਾ। ਨਿਸਾਨ ਇਲੈਕਟ੍ਰਿਕ ਵਾਹਨ ਬਾਜ਼ਾਰ ਤੋਂ ਜਾਣੂ ਹੈ ਕਿਉਂਕਿ ਨਿਸਾਨ ਨੇ 2010 ''ਚ ਆਪਣੀ ਇਲੈਕਟ੍ਰਿਕ ਕਾਰ ਲੀਫ ਨੂੰ ਸਾਨ ਫ੍ਰਾਂਸਿਸਕੋ ''ਚ ਪੇਸ਼ ਕੀਤਾ ਸੀ। ਮਹਾਨਗਰੀ ਖੇਤਰਾਂ ''ਚ ਵੱਖ-ਵੱਖ ਰੂਪ ਨਾਲ ਮੁਲਾਂਕਣ ਕਰਨ ਲਈ ਹੁਣ ਨਿਸਾਨ ਸਕੂਟ ਨਾਲ ਮਿਲ ਕੇ ਕੰਮ ਕਰ ਰਹੀ ਹੈ।
Quad ਬਾਰੇ ਗੱਲ ਕਰੀਏ ਤਾਂ ਇਸ ਦੇ ਦਰਵਾਜ਼ੇ ਕੁਝ ਇਸ ਤਰ੍ਹਾਂ ਖੁੱਲ੍ਹਦੇ ਹਨ ਕਿ ਤੁਹਾਨੂੰ ਲੈਂਬੋਰਗਿਨੀ ਦੀ ਗੱਡੀ ਯਾਦ ਆ ਜਾਵੇ ਅਤੇ ਅਜਿਹਾ ਇਸ ਲਈ ਹੈ ਤਾਂ ਜੋ ਦੂਜੀ ਸੀਟ ''ਤੇ ਬੈਠਣ ਵਾਲੇ ਨੂੰ ਪ੍ਰੇਸ਼ਾਨੀ ਨਾ ਹੋਵੇ। ਹਾਲਾਂਕਿ ਦਰਵਾਜ਼ਿਆਂ ''ਚ ਉੱਪਰ-ਹੇਠਾਂ ਹੋਣ ਵਾਲੀ ਕੱਚ ਦੀ ਖਿੜਕੀ ਨਹੀਂ ਦਿੱਤੀ ਗਈ ਹੈ, ਜਿਸ ਨਾਲ ਬਾਹਰ ਦੀ ਤਾਜ਼ੀ ਹਵਾ ਤਾਂ ਮਿਲਦੀ ਹੈ ਪਰ ਬਾਰਿਸ਼ ਆਦਿ ਦੇ ਸਮੇਂ ਇਹ ਚੀਜ਼ ਥੋੜ੍ਹਾ ਪ੍ਰੇਸ਼ਾਨ ਕਰ ਸਕਦੀ ਹੈ।
ਇਸ ਇਲੈਕਟ੍ਰਿਕ ਕਾਰ ''ਚ ਯਾਤਰੀਆਂ ਦੇ ਬੈਠਣ ਦੀ ਗੱਲ ਕਰੀਏ ਤਾਂ ਉਹ ਡਰਾਈਵਰ ਸੀਟ ਦੇ ਨਾਲ ਨਹੀਂ ਸਗੋਂ ਪਿੱਛੇ ਦਿੱਤੀ ਗਈ ਹੈ। ਯਾਤਰੀ ਦੇ ਬੈਠਣ ਦੀ ਸਥਿਤੀ ਲੌਂਗ ਰਾਈਡ ਅਤੇ ਡਿਜ਼ਨੀ ਸਪੇਸ ਮਾਊਂਟੇਨ ਰਾਈਡ ਵਰਗੀ ਹੈ। ਯਾਤਰੀ ਡਰਾਈਵਰ ਦੇ ਪਿੱਛੇ ਵੱਲ ਲੱਤਾਂ ਨੂੰ ਦੋਵੇਂ ਪਾਸੇ ਕਰਕੇ ਬੈਠਦਾ ਹੈ। ਸਕੂਟ Quad ਦੀ ਰਾਈਡ ਲਈ ਯਾਤਰੀਆਂ ਨੂੰ ਲੱਭ ਰਿਹਾ ਹੈ ਪਰ ਇਸ ਲਈ ਇਕ ਹੀ ਯਾਤਰੀ ਸਫਰ ਕਰ ਸਕਦਾ ਹੈ। ਫਿਲਹਾਲ ਸਕੂਟ ਇਸ ਨੂੰ ਚਲਾਉਣ ਲਈ ਦੂਜੇ ਯਾਤਰੀ ਨੂੰ ਮਨਜ਼ੂਰੀ ਨਹੀਂ ਦੇ ਰਿਹਾ। ਐਨਗੈਜੇਟ ਦੀ ਰਿਪੋਰਟ ਮੁਤਾਬਕ ਤੰਗ ਵ੍ਹੀਲਬੇਸ ਅਤੇ ਘੱਟ ਲੰਬਾਈ ਇਸ ਨੂੰ ਮਜ਼ੇਦਾਰ ਦੇ ਨਾਲ-ਨਾਲ ਫੁਰਤੀਲਾ ਵੀ ਬਣਾਉਂਦੇ ਹਨ।
ਜਦੋਂ ਇਹ ਛੋਟੀ ਇਲੈਕਟ੍ਰਿਕ ਕਾਰ 25 ਮੀਲ ਦੀ ਰਫਤਾਰ ਤੱਕ ਪੁਹੰਚਦੀ ਹੈ ਤਾਂ ਐਕਸੇਲਰੇਸ਼ਨ ਬੰਦ ਹੋ ਜਾਂਦੀ ਹੈ। ਸਕੂਟ ਨੇ ਇਸ ਦੀ ਟਾਪ ਸਪੀਡ ਲਿਮਟਿਡ ਰੱਖੀ ਹੈ। ਜੇਕਰ ਤੁਸੀਂ ਇਸ ਨੂੰ ਡਰਾਈਵਿੰਗ ਕਾਰ ਦੇ ਤੌਰ ''ਤੇ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਕੁਝ ਮੀਲ ਤਕ ਹੀ ਇਸ ਨੂੰ ਚਲਾ ਸਕੋਗੇ। ਸਾਨ ਫ੍ਰਾਂਸਿਸਕੋ ''ਚ ਜ਼ਿਆਦਾਤਰ ਸੜਕਾਂ ''ਤੇ ਸਪੀਡ ਲਿਮਟ 25 ਹੈ ਅਤੇ ਇਸ ਹਿਸਾਬ ਨਾਲ ਇਹ ਠੀਕ ਹੈ। ਜੇਕਰ ਸਕੂਟ ਮੈਂਬਰਜ਼ ਇਸ ਦੀ ਰਾਈਡ ਲਈ ਇਨਵੀਟੇਸ਼ਨ ਪ੍ਰਾਪਤ ਕਰ ਲੈਂਦੇ ਹਨ ਤਾਂ ਇਸ ਵਿਚ ਘੁੰਮ ਸਕਦੇ ਹਨ। ਹੁਣ ਇਕ ਬੁਰੀ ਖਬਰ ਇਹ ਹੈ ਕਿ Quad ਸਿਰਫ ਸਾਨ ਫ੍ਰਾਂਸਿਸਕੋ ''ਚ ਹੀ ਉਪਲੱਬਧ ਹੈ ਅਤੇ ਜੇਕਰ ਤੁਸੀਂ ਵੀ ਇਸ ''ਚ ਰਾਈਡ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਨ ਫ੍ਰਾਂਸਿਸਕੋ ਜਾਣਾ ਪਵੇਗਾ ਜਾਂ ਫਿਰ ਲੰਬਾ ਇੰਤਜ਼ਾਰ ਕਰਨਾ ਪਵੇਗਾ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
