ਬਿਨਾਂ ਅੱਗ ਤੇ ਬਿਜਲੀ ਦੇ ਪਾਣੀ ਨੂੰ ਉਬਾਲ ਸਕਦੀ ਏ ਇਹ ਸਪੰਜ !

08/27/2016 5:29:12 PM

ਜਲੰਧਰ : ਐੱਮ. ਆਈ. ਟੀ. ਨੇ ਸੋਮਵਾਰ ਨੂੰ ਇਕ ਅਜਿਹੀ ਡਿਵਾਈਸ ਪੇਸ਼ ਕੀਤੀ ਜੋ ਪਾਣੀ ਨੂੰ ਬਿਨਾਂ ਬਿਜਲੀ ਦੇ ਉਬਾਲ ਸਕਦੀ ਹੈ। ਐੱਮ. ਆਈ. ਟੀ. ਨੇ ਇਸ ਨੂੰ ਸਪੰਜ ਵਰਗਾ ਦੱਸਿਆ ਹੈ ਜੋ ਪਾਣੀ ਨੂੰ 212 ਡਿਗਰੀ ਤੱਕ ਗਰਮ ਕਰ ਸਕਦਾ ਹੈ ਤੇ ਇਸ ''ਚ ਇਹ ਸੂਰਜ ਦੀ ਮਦਦ ਲੈਂਦੀ ਹੈ। ਐੱਮ. ਆਈ. ਟੀ. ਦੇ ਰਿਸਰਚਰਾਂ ਦਾ ਕਹਿਣਾ ਹੈ ਕਿ ਇਹ ਬਾਰਿਸ਼ ਦੇ ਦਿਨਾਂ ''ਚ ਵੀ ਕੰਮ ਕਰ ਸਕੇਗੀ। ਇਸ ''ਚ ਨਾ ਤਾਂ ਸ਼ੀਸ਼ੇ ਤੇ ਨਾ ਹੀ ਲੈਂਜ਼ ਲੱਗੇ ਹਨ। ਇਹ ਮੈਡੀਕਲ ਟੂਲਜ਼ ਨੂੰ ਬਿਨਾਂ ਬਿਜਲੀ ਦੇ ਸਟੇਰਲਾਈਜ਼ ਕਰਨ ''ਚ ਮਦਦ ਕਰ ਸਕਦਾ ਹੈ। ਰਿਸਰਚਰਾਂ ਨੇ ਜੋ ਕਰੰਟ ਡਿਜ਼ਾਈਨ ਵਰਤਿਆ ਹੈ ਉਹ 2014 ''ਚ ਡਿਵੈੱਲਪ ਹੋਇਆ ਸੋਲਰ ਆਬਜ਼ਰਵਿੰਗ ਸਟ੍ਰਕਚਰਕ ਹੈ। ਇਹ ਸਪੰਜ ਦੀ ਤਰ੍ਹਾਂ ਦਾ ਮਟੀਰੀਅਲ ਜੋ ਗ੍ਰੇਫਾਈਟ ਤੇ ਕਾਰਬਨ ਫੋਮ ਨਾਲ ਬਣਿਆ ਹੈ ਜੋ 85 ਫੀਸਦੀ ਤੱਕ ਦੀ ਸੂਰਜ ਦੀ ਰੌਸ਼ਨੀ ਨਾਲ ਪਾਣੀ ਨੂੰ 100 ਡਿਗਰੀ ਸੈਲਸੀਅਸ ਤੱਕ ਉਬਾਲ ਸਕਦਾ ਹੈ।