ਵਿਗਿਆਨਕਾਂ ਨੇ ਖੋਜੀ ਨਵੀਂ ਤਕਨੀਕ, ਹੁਣ ਨਹੀਂ ਹੋਵੇਗੀ Fitness ਟ੍ਰੈਕਿੰਗ ਦੀ ਜ਼ਰੂਰਤ

07/23/2017 9:14:42 PM

ਜਲੰਧਰ—ਵਿਗਿਆਨਕਾਂ ਨੇ ਇਸ ਤਰ੍ਹਾਂ ਦੀ ਤਕਨੀਕ ਦੀ ਖੋਜ ਕੀਤਾ ਹੈ, ਜਿਸ ਦੇ ਤਹਿਤ ਸਕਿਨ ਨਾਲ ਵੀ ਡਾਟਾ ਰਿਕਾਰਡ ਕੀਤਾ ਜਾ ਸਕੇਗਾ। ਇਹ ਕਾਫੀ ਪਤਲਾ ਹੈ ਅਤੇ ਕਿਸੇ ਟੈਟੂ ਵਰਗਾ ਲੱਗਦਾ ਹੈ। ਇਸ ਤਕਨੀਕ ਦੇ ਵਿਯੈਰਬਲ 'ਚ ਇਸ ਤਰ੍ਹਾਂ ਦੇ ਮੈਟੀਰਿਅਲ ਦਾ ਯੂਜ਼ ਕੀਤਾ ਜਾਵੇਗਾ ਜੋ ਪਾਣੀ 'ਚ ਵੀ ਘੁੱਲ ਜਾਂਦੇ ਹਨ ਅਤੇ ਇਸ ਦੇ ਇਲੈਟ੍ਰਾਨਿਕ ਪਾਰਟ ਸਕਿਨ ਨੂੰ ਜਲਣ ਹੋਣ ਤੋਂ ਬਚਾਉਂਦੇ ਹਨ। ਇਨ੍ਹਾਂ ਹੀ ਨਹੀਂ ਹੱਥ ਵੀ ਆਸਾਨੀ ਨਾਲ ਮੋੜਿਆ ਸਕਦੇ ਹਨ, ਜਿਸ ਨਾਲ ਵਿਯੈਬਰਲ ਵੀ ਖਰਾਬ ਨਹੀਂ ਹੋਵੇਗਾ।
ਇਸ ਨਵੀਂ ਤਕਨੀਕ ਨਾਲ ਬਣੇ ਵਿਯੈਰਬਲ 'ਚ ਕਾਨਟੈਕਟ ਲੈਸ 'ਚ ਯੂਜ਼ ਕੀਤੇ ਜਾਣ ਵਾਲੇ ਮੈਟੀਰਿਅਲ ਲੱਗਾਏ ਗਏ ਹਨ। ਇਹ ਇਕ ਤਰ੍ਹਾਂ ਦੀ ਜਾਲੀ ਹੈ, ਜਿਸ ਨੂੰ ਪਾਲੀਵਿਨਾਇਨਲ ਐਲਕਾਹਲ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਵਿਯੈਰਬਲ ਨੂੰ ਹੱਥ 'ਤੇ ਲੱਗਾ ਕੇ ਥੋੜਾ ਪਾਣੀ ਛਿੱੜਕਣਾ ਹੋਵੇਗੇ, ਜਿਸ ਨਾਲ ਪਾਲੀਵਿਨਾਇਨਲ ਐਲਕਾਹਲ ਗਾਇਬ ਹੋ ਜਾਂਦਾ ਹੈ, ਪਰ ਗੋਲਡ ਥਰੇਡ ਬਚੇ ਰਹਿੰਦੇ ਹਨ, ਜਿਸ ਨਾਲ ਡਾਟਾ ਟ੍ਰਾਂਸਮਿੰਟ ਕੀਤਾ ਜਾ ਸਕਦਾ ਹੈ ਜਾਂ ਜੇਕਰ ਚਾਹੋ ਤਾਂ ਇਸ ਨਾਲ ਐੱਲ.ਈ.ਡੀ ਲਾਈਟ ਵੀ ਜਲਾਈ ਜਾ ਸਕਦੀ ਹੈ।