ਧਰਤੀ ਦੇ 65 ਮਿਲੀਅਨ ਸਾਲ ਪੁਰਾਣੇ ਰਾਜ਼ ਖੋਲ੍ਹਣ ਲਈ ਤਿਆਰ ਹਨ ਵਿਗਿਆਨੀ
Monday, Mar 07, 2016 - 03:14 PM (IST)

ਜਲੰਧਰ : ਇਸ ਤਰ੍ਹਾਂ ਦੇ ਕਈ ਸਬੁਤ ਮਿਲਦੇ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ ਅੱਜ ਤੋਂ ਕਈ ਮਿਲੀਅਨ ਸਾਲ ਪਹਿਲਾਂ ਇਕ ਵਿਸ਼ਾਲ ਆਕਾਰ ਦੇ ਐਸਟ੍ਰੋਏਡ ਦੀ ਧਰਤੀ ਨਾਲ ਟੱਕਰ ਹੋਈ ਸੀ, ਜਿਸ ਕਰਕੇ ਡਾਈਨਾਸੋਰਜ਼ ਦਾ ਵਜੂਦ ਧਰਤੀ ਤੋਂ ਮਿਟ ਗਿਆ ਸੀ। ਜਿਸ ਜਗ੍ਹਾ ''ਤੇ ਇਸ ਐਸਟ੍ਰੋਏਡ ਡਿੱਗਿਆ ਸੀ, ਉਹ ਜਗ੍ਹਾ ਵਰਤਮਾਨ ''ਚ ਮੈਕਸੀਕੋ ਦੀ ਖਾੜੀ ਹੈ ਤੇ ਜੇ ਸਮੇਂ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ 65.5 ਮਿਲੀਅਨ ਸਾਲ ਪਹਿਲਾਂ ਇਸ ਐਸਟ੍ਰੋਏਡ ਇਸ ਜਗ੍ਹਾ ''ਤੇ ਡਿੱਗਿਆ ਸੀ। ਹਾਲਾਂਕਿ ਐਸਟ੍ਰੋਏਡ ਦੇ ਡਿੱਗਣ ਤੋਂ ਬਾਅਦ ਕੀ ਹੋਇਆ, ਇਹ ਅਜੇ ਤੱਕ ਰਾਜ਼ ਬਣਿਆ ਹੋਇਆ ਹੈ।
ਇਸ ਰਾਜ਼ ''ਤੋਂ ਪਰਦਾ ਚੁੱਕਣ ਲਈ ਅਪ੍ਰੈਲ ਮਹੀਨੇ ਤੋਂ ਵਿਗਿਆਨੀਆਂ ਦੀ ਇਕ ਟੀਮ ਮੈਕਸੀਕੋ ਦੀ ਖਾੜੀ ''ਚ ਖੁਦਾਈ ਕਰਨ ਜਾ ਰਹੀ ਹੈ। ਇਹ ਟੀਮ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਕਿਸ ਤਰ੍ਹਾਂ ਧਰਤੀ ਨੇ ਖੁਦ ਨੂੰ ਇਸ ਐਸਟ੍ਰੋਏਡ ਦੇ ਡਿੱਗਣ ਤੋਂ ਬਾਅਦ ਰਿਕਵਕ ਕੀਤਾ। ਵਿਗਿਆਵੀਆਂ ਦਾ ਕਹਿਣਾ ਹੈ ਕਿ 2600 ਤੋਂ 5000 ਫੁੱਟ ਗਹਿਰਾਈ ਤੋਂ ਬਾਅਦ ਮਿਲਣ ਵਾਲੇ ਡੀ. ਐੱਨ. ਏ. ਸੈਂਪਲ ਤੇ ਧਰਤੀ ਦੀਆਂ ਪਰਤਾਂ ''ਚ ਆਏ ਬਦਲਾਵਾਂ ਤੋਂ ਬਾਅਦ ਜੀਵਨ ਦੀ ਉਤਪੱਤੀ ਬਾਰੇ ਕਈ ਰਾਜ਼ ਖੁਲ੍ਹ ਸਕਦੇ ਹਨ। ਇਹ ਖੁਦਾਈ ਕਾਫੀ ਜੋਖਿਮ ਭਰੀ ਹੈ ਤੇ ਇਸ ਨੂੰ 2 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਜੇ ਵਿਗਿਆਨੀ ਸਫਲ ਰਹੇ ਤਾਂ ਸ਼ਾਇਦ ਧਰਤੀ ਦੇ ਕਈ ਦੁਰਲਭ ਰਾਜ਼ ਖੁਸ ਸਕਦੇ ਹਨ।