ਸਕੂਲੀ ਵਿਦਿਆਰਥੀ ਨੇ IRCTC ਦੀ ਵੈੱਬਸਾਈਟ ’ਚ ਲੱਭੀ ਵੱਡੀ ਖਾਮੀ, ਲੀਕ ਹੋ ਸਕਦਾ ਸੀ ਗਾਹਕਾਂ ਦਾ ਡਾਟਾ

09/22/2021 2:32:28 PM

ਗੈਜੇਟ ਡੈਸਕ– ਇਕ ਸਕੂਲੀ ਵਿਦਿਆਰਥੀ ਨੇ ਆਈ.ਆਰ.ਟੀ.ਸੀ.ਟੀ. ਦੇ ਈ-ਟਿਕਟ ਪਲੇਟਫਾਰਮ ’ਤੇ ਇਕ ਅਜਿਹੀ ਖਾਮੀ ਲੱਭੀ ਹੈ ਜਿਸ ਨਾਲ ਗਾਹਕਾਂ ਦਾ ਡਾਟਾ ਲੀਕ ਹੋਣ ਦੀ ਸੰਭਾਵਨਾ ਰਹਿੰਦੀ ਸੀ। ਚੇਨਈ ਦੇ ਇਸ 12ਵੀਂ ਜਮਾਤ ਦੇ ਵਿਦਿਆਰਥੀ ਵਲੋਂ ਬੁਕਿੰਗ ਸਾਈਟ ’ਤੇ ਇਨਸਕਿਓਰ ਡਾਇਰੈਕਟ ਆਬਜੈਕਟ ਰੈਫਰੇਂਸ (ਆਈ.ਡੀ.ਓ.ਆਰ.) ਦੀ ਮੌਜੂਦਗੀ ਨੂੰ ਲੈ ਕੇ ਚਿਤਾਵਨੀ ਜਾਰੀ ਕਰਨ ਤੋਂ ਬਾਅਦ ਆਈ.ਆਰ.ਸੀ.ਟੀ.ਸੀ. ਨੇ ਉਸ ਨੂੰ ਸੁਧਾਰ ਲਿਆ। 

ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੇ ਆਈ.ਟੀ. ਵਿਭਾਗ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਅਤੇ ਸਮੱਸਿਆ ਨੂੰ ਦੂਰ ਕਰ ਲਿਆ। ਅਧਿਕਾਰੀ ਨੇ ਕਿਹਾ ਕਿ ਇਹ ਸ਼ਿਕਾਇਤ 30 ਅਗਸਤ ਨੂੰ ਸਾਹਮਣੇ ਆਈ ਸੀ ਅਤੇ ਇਸ ਨੂੰ 2 ਸਤੰਬਰ ਨੂੰ ਠੀਕ ਕਰ ਲਿਆ ਗਿਆ ਸੀ। ਹੁਣ ਸਾਡਾ ਈ-ਟਿਕਟ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਹੈ। 

ਇਹ ਵੀ ਪੜ੍ਹੋ– ਹੁਣ ਸਿਰਫ 1 ਰੁਪਏ ’ਚ ਘਰ ਬੈਠੇ ਪੋਰਟ ਹੋ ਜਾਵੇਗੀ ਸਿਮ, ਜਾਣੋ ਕਿਵੇਂ

PunjabKesari

ਇਹ ਵੀ ਪੜ੍ਹੋ– ਇਹ ਅਮਰੀਕੀ ਕੰਪਨੀ ਭਾਰਤ ’ਚ ਲਿਆਈ ਸਸਤੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ

ਇਥੇ ਤਮਬਾਰਮ ਦੇ ਇਕ ਨਿੱਜੀ ਸਕੂਲ ’ਚ ਪੜ੍ਹਨ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਪੀ. ਰੇਂਗਾਨਾਥਮ ਨੇ ਦੱਸਿਆ ਕਿ ਉਹ 30 ਅਗਸਤ ਨੂੰ ਜਦੋਂ ਟਿਕਟ ਬੁੱਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੇ ਵੈੱਬਸਾਈਟ ’ਤੇ ਇਹ ਸਮੱਸਿਆ ਵੇਖੀ, ਜੋ ਲੱਖਾਂ ਯਾਤਰੀਆਂ ਦਾ ਨਿੱਜੀ ਡਾਟਾ ਲੀਕ ਕਰਦੀ ਹੈ। ਇਹ ਇਕ ਬੇਹੱਦ ਆਮ ਸਮੱਸਿਆ ਹੈ। 

ਉਸ ਨੇ ਇਸ ਤੋਂ ਬਾਅਦ ਤੁਰੰਤ ਇਸ ਦੀ ਜਾਣਕਾਰੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ.ਈ.ਆਰ.ਟੀ.-ਇਨ) ਨੂੰ ਦਿੱਤੀ। ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਸੂਚਨਾ ਤਕਨੀਕੀ ਮੰਤਰਾਲਾ ਤਹਿਤ ਕੰਮ ਕਰਨ ਵਾਲੀ ਸੀ.ਈ.ਆਰ.ਟੀ.-ਇਨ ਨੂੰ ਲਿਖੇ ਈਮੇਲ ਸ਼ਿਕਾਇਤ ’ਚ ਕਿਹਾ ਕਿ ਇਸ ਰਾਹੀਂ ਕੋਈ ਕਿਸੇ ਦੂਜੇ ਯਾਤਰੀ ਦੀ ਟਿਕਟ ਵੀ ਰੱਦ ਕਰ ਸਕਦਾ ਹੈ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਇਕੱਠੀਆਂ ਕਰ ਸਕਦਾ ਹੈ। 

ਇਹ ਵੀ ਪੜ੍ਹੋ– ਜਾਣੋ ਭਾਰਤ ’ਚ ਇੰਨੇ ਮਹਿੰਗੇ ਕਿਉਂ ਮਿਲਦੇ ਹਨ iPhone?


Rakesh

Content Editor

Related News