SBI ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਅੰਗੂਠੇ ਰਾਹੀਂ ਕਰ ਸਕੋਗੇ ਪੈਸੇ ਟ੍ਰਾਂਸਫਰ

01/04/2020 8:28:04 PM

ਨਵੀਂ ਦਿੱਲੀ—ਡਿਜ਼ੀਟਲ ਟ੍ਰਾਂਜੈਕਸ਼ਨ 'ਚ ਪਿਛਲੇ ਇਕ ਦੋ ਸਾਲਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਬੈਂਕਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅੱਜ-ਕੱਲ ਹਰ ਵਿਅਕਤੀ ਜਾਂ ਤਾਂ ਕਾਰਜ ਜਾਂ ਫਿਰ ਯੂ.ਪੀ.ਆਈ. ਰਾਹੀਂ ਪੇਮੈਂਟ ਕਰਦਾ ਨਜ਼ਰ ਆਉਂਦਾ ਹੈ। ਇਸ ਨੂੰ ਇਕ ਕਦਮ ਹੋ ਅਗੇ ਲੈ ਜਾਂਦੇ ਹੋਏ State Bank Of India(SBI) ਨੇ BHIM Aadhaar App ਐਪ ਲਾਂਚ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਕਾਰਡ ਅਤੇ ਯੂ.ਪੀ.ਆਈ. ਦੇ ਸਿਰਫ ਆਪਣੇ ਅੰਗੂਠੇ ਦੇ ਨਿਸ਼ਾਨ ਨਾਲ ਹੀ ਪੇਮੈਂਟ ਕਰ ਸਕੋਗੇ।

ਐੱਸ.ਬੀ.ਆਈ. ਨੇ ਇਸ ਦੇ ਲਈ ਇਕ ਨਵੀਂ ਅਤੇ ਅਨੋਖੀ ਸਰਵਿਸ ਸ਼ੁਰੂ ਕੀਤੀ ਹੈ ਜਿਸ ਦਾ ਫਾਇਦਾ ਨਾ ਸਿਰਫ ਗਾਹਕਾਂ ਬਲਕਿ ਦੁਕਾਨਦਾਰਾਂ ਨੂੰ ਵੀ ਮਿਲਣ ਵਾਲਾ ਹੈ। ਦਰਅਸਲ, ਐੱਸ.ਬੀ.ਆਈ. ਨੇ BHIM Aadhaar SBI ਐਪ ਪੇਸ਼ ਕੀਤੀ ਹੈ ਜਿਸ ਦੀ ਮਦਦ ਨਾਲ ਗਾਹਕ ਸਿਰਫ ਆਪਣੇ ਆਧਾਰ ਨੰਬਰ ਦੀ ਮਦਦ ਨਾਲ ਪੇਮੈਂਟ ਕਰ ਸਕਣਗੇ। ਖੁਦ ਬੈਂਕ ਨੇ ਟਵੀਟ ਕਰ ਇਸ ਐਪ ਦੀ ਪੂਰੀ ਜਾਣਕਾਰੀ ਦਿੱਤੀ ਹੈ।

ਇੰਝ ਕੰਮ ਕਰੇਗੀ ਐਪ
ਇਸ ਐਪ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਦੁਕਾਨਦਾਰ ਇਸ 'ਤੇ ਰਜਿਸਟਰਡ ਹੋਵੇ। ਰਜਿਟ੍ਰੇਸ਼ਨ ਲਈ ਦੁਕਾਨਦਾਰ ਨੂੰ ਆਪਣਾ ਨਾਂ, ਪਤਾ, ਫੋਨ ਨੰਬਰ ਸਮੇਤ ਹੋਰ ਜਾਣਕਾਰੀਆਂ ਦੇਣੀਆਂ ਹੋਣਗੀਆਂ। ਉਸ ਦੇ ਨਾਲ ਹੀ ਉਸ ਖਾਤੇ ਦੀ ਜਾਣਕਾਰੀ ਵੀ ਦੇਣੀ ਹੋਵੇਗੀ ਜਿਸ 'ਚ ਉਹ ਪੇਮੈਂਟ ਚਾਹੁੰਦਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਉਸ ਦਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੈ। ਰਜਿਸਟਰ ਹੋਣ ਤੋਂ ਬਾਅਦ ਦੁਕਾਨਦਾਰ ਨੂੰ ਗਾਹਕ ਨਾਲ ਪੇਮੈਂਟ ਲੈਣ ਲਈ ਇਕ ਮਸ਼ੀਨ ਦਿੱਤੀ ਜਾਵੇਗੀ ਜਿਸ 'ਚ ਉਹ ਉਸ ਦੇ ਫਿਗਰਪ੍ਰਿੰਟ ਲੈ ਸਕੇਗਾ। ਇਹ STQC ਸਰਟੀਫਾਇਡ FP ਸਕੈਨਰ ਹੋਵੇਗਾ ਜਿਸ ਨੂੰ ਦੁਕਾਨਦਾਰ ਨੂੰ ਐਂਡ੍ਰਾਇਡ ਐਪ ਨਾਲ ਕਨੈਕਟ ਕਰਨਾ ਹੋਵੇਗਾ। 

ਇਸ ਤਰ੍ਹਾਂ ਹੋਵੇਗੀ ਪੇਮੈਂਟ
ਬੈਂਕ ਦਾ ਕਹਿਣਾ ਹੈ ਕਿ BHIM Aadhaar SBI ਐਪ ਦੀ ਮਦਦ ਨਾਲ ਪੇਮੈਂਟ ਬੇਹੱਦ ਆਸਾਨ ਅਤੇ ਸੇਫ ਹੋਵੇਗੀ। ਇਸ ਦੇ ਲਈ ਤੁਹਾਨੂੰ ਹਰ ਖਰੀਦ ਤੋਂ ਬਾਅਦ ਸਿਰਫ ਬੈਂਕ ਦੇ ਨਾਂ ਦੀ ਚੋਣ ਕਰਕੇ ਆਪਣਾ ਆਧਾਰ ਨੰਬਰ ਅਤੇ ਪੇਮੈਂਟ ਦੀ ਰਕਮ ਦੁਕਾਨਦਾਰ ਦੇ ਮੋਬਾਇਲ 'ਚ ਪਾਉਣੀ ਹੋਵੇਗੀ। ਇਸ ਤੋਂ ਬਾਅਦ ਫਿਗਰਪ੍ਰਿੰਟ ਸਕੈਨਰ ਦੀ ਮਦਦ ਨਾਲ ਆਪਣਾ ਅੰਗੂਠਾ ਸਕੈਨ ਕਰਨਾ ਹੋਵੇਗਾ। ਅਜਿਹਾ ਹੁੰਦੇ ਹੀ ਪੇਮੈਂਟ ਦੀ ਰਕਮ ਦੁਕਾਨਦਾਰ ਦੇ ਖਾਤੇ 'ਚ ਟ੍ਰਾਂਸਫਰ ਹੋ ਜਾਵੇਗੀ। BHIM Aadhaar SBI ਐਪ ਨੂੰ ਦੁਕਾਨਦਾਰ ਗੂਗਲ ਦੇ ਪਲੇਅ ਸਟੋਰ ਤੋਂ ਮੁਫਤ 'ਚ ਡਾਊਨਲੋਡ ਕਰ ਸਕਦੇ ਹੋ।

Karan Kumar

This news is Content Editor Karan Kumar